ਸਟੇਟ ਲਈ ਗੋਲਡ ਮੈਡਲ ਲਿਆਉਣ ਵਾਲੀ ਖਿਡਾਰਨ ਦੇ ਖੇਤਾਂ 'ਚ ਰੁਲ ਰਹੇ ਸੁਪਨੇ (Etv Bharat (ਪੱਤਰਕਾਰ, ਬਠਿੰਡਾ)) ਬਠਿੰਡਾ:ਲੋਂਗ ਰੇਸਰ ਵੀਰਪਾਲ ਕੌਰ ਨੂੰ ਕੋਚ ਨਾ ਮਿਲਣ ਕਾਰਨ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਉੱਤੇ ਨਹੀਂ ਖੇਡ ਸਕੀ। ਪੜ੍ਹਨ ਅਤੇ ਖੇਡਾਂ ਦਾ ਸ਼ੌਂਕ ਪੂਰਾ ਕਰਨ ਲਈ ਵੀਰਪਾਲ ਆਪਣੇ ਦਿਹਾੜੀਦਾਰ ਪਿਓ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ। ਸਟੇਟ ਲਈ ਗੋਲਡ ਮੈਡਲ ਲੈ ਕੇ ਆਉਣ ਵਾਲੀ ਖਿਡਾਰਨ ਵੀਰਪਾਲ ਕੌਰ ਨੇ ਹੋਸਟਲ ਦੀ ਫੀਸ ਬਚਾਉਣ ਲਈ ਕਈ ਵਾਰ ਇੱਕ ਟਾਈਮ ਦਾ ਖਾਣਾ ਤੱਕ ਨਹੀਂ ਖਾਧਾ। ਪਰ, ਦੁੱਖ ਦੀ ਗੱਲ ਇਹ ਹੈ ਕਿ ਇਸ ਉਭਰਦੀ ਖਿਡਾਰਨ ਵੱਲ ਕਿਸੇ ਵੀ ਸਰਕਾਰੀ ਨੁੰਮਾਇੰਦੇ ਦਾ ਧਿਆਨ ਨਹੀਂ ਹੈ।
ਪੈਸਿਆਂ ਦੀ ਘਾਟ ਕਾਰਨ ਵਿਚਾਲੇ ਛੱਡੀ ਪੜ੍ਹਾਈ:ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਅੱਜ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਇੱਕ ਸਟੇਟ ਲੈਵਲ ਦੀ ਖਿਡਾਰਨ ਵੀਰਪਾਲ ਕੌਰ ਦੀਆਂ ਨੇ ਵੀਰਪਾਲ ਕੌਰ ਜੋ ਲੋਂਗ ਰੇਸਰ ਹੈ ਜਿਸ ਨੇ 400 ਮੀਟਰ ਦੇ 45 ਕਿਲੋਮੀਟਰ ਦੀ ਰੇਸ ਵਿੱਚ ਭਾਗ ਲਿਆ ਹੈ ਅਤੇ ਗੋਲਡ ਮੈਡਲ ਦੇ ਨਾਲ ਨਾਲ ਬ੍ਰਾਂਜ਼ ਮੈਡਲ ਵੀ ਜਿੱਤੇ ਹਨ, ਪਰ ਉਹ ਅੱਜ ਦਿਹਾੜੀ ਤੇ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੈ।
ਬੀਐਸਸੀ ਕਰਨ ਉਪਰੰਤ ਪੜ੍ਹਾਈ ਲਈ ਪੈਸੇ ਨਾ ਹੋਣ ਦੇ ਚੱਲਦਿਆਂ ਵੀਰਪਾਲ ਨੂੰ ਤਿੰਨ ਸਾਲ ਦੀ ਆਪਣੀ ਪੜ੍ਹਾਈ ਵਿਚਕਾਰ ਛੱਡਣੀ ਪਈ। ਇਸ ਦੌਰਾਨ ਉਸ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਅਤੇ ਹੋਰ ਵੱਖ-ਵੱਖ ਖੇਡਾਂ ਵਿੱਚ ਕੈਸ਼ ਪ੍ਰਾਈਜ਼ ਵਾਲੀਆਂ ਖੇਡਾਂ ਖੇਡੀਆਂ ਗਈਆਂ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕੈਸ਼ ਪ੍ਰਾਈਜ਼ ਦਾ ਕੀ ਦੇਣੇ ਸੀ, ਉਸ ਨੂੰ ਬਣਦਾ ਮਾਣ ਸਨਮਾਨ ਵੀ ਨਹੀਂ ਦਿੱਤਾ।
ਸਟੇਟ ਲਈ ਗੋਲਡ ਮੈਡਲ ਲਿਆਉਣ ਵਾਲੀ ਖਿਡਾਰਨ (Etv Bharat (ਪੱਤਰਕਾਰ, ਬਠਿੰਡਾ)) ਪਿਤਾ ਦਿਹਾੜੀਦਾਰ ਤੇ ਮਾਂ ਬਿਮਾਰ:ਵੀਰਪਾਲ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਪਿਤਾ ਦਿਹਾੜੀ ਕਰਦੇ ਹਨ ਅਤੇ ਮਾਤਾ ਨੂੰ ਹਾਫ ਬ੍ਰੇਨ ਅਟੈਕ ਹੋਇਆ ਹੋਇਆ ਹੈ। ਘਰ ਦੇ ਹਾਲਾਤ ਉਸ ਨੂੰ ਅੱਗੇ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ ਜਿਸ ਕਾਰਨ ਮਜਬੂਰੀ ਵਸ ਅੱਜ ਉਸ ਨੂੰ ਝੋਨਾ ਲਗਾਉਣਾ ਪੈ ਰਿਹਾ ਹੈ, ਕਿਉਂਕਿ ਉਹ ਆਪਣੀ ਬੀਪੀਐਡ ਦੀ ਪੜ੍ਹਾਈ ਨੂੰ ਜਿੱਥੇ ਕੰਪਲੀਟ ਕਰਨਾ ਚਾਹੁੰਦੀ ਹੈ। ਉੱਥੇ ਹੀ ਉਹ ਇਸ ਦੇ ਨਾਲ ਆਪਣੇ ਹੋਸਟਲ ਦੀ ਫੀਸ ਅਤੇ ਮੈਸ ਦਾ ਬਿੱਲ ਵੀ ਭਰਨਾ ਚਾਹੁੰਦੀ ਹੈ।
ਹੋਸਟਲ ਤੇ ਮੈਸ ਦੀ ਫੀਸ ਨਹੀਂ ਹੋ ਰਹੀ ਪੂਰੀ: ਵੀਰਪਾਲ ਕੌਰ ਨੇ ਦੱਸਿਆ ਕਿ ਬੀਐਸਸੀ ਕੰਪਲੀਟ ਕਰਨ ਤੋਂ ਬਾਅਦ ਉਹ ਅੱਗੇ ਪੜ੍ਹ ਚਾਹੁੰਦੀ ਸੀ, ਪਰ ਘਰ ਦੇ ਹਾਲਾਤਾਂ ਨੇ ਉਸ ਨੂੰ ਅੱਗੇ ਪੜ੍ਹਨ ਨਹੀਂ ਦਿੱਤਾ ਅਤੇ ਅੱਜ ਜਦੋਂ ਉਹ ਆਪਣੇ ਬਲਬੂਤੇ 'ਤੇ ਅੱਗੇ ਪੜਨ ਦੀ ਕੋਸ਼ਿਸ਼ ਕਰ ਰਹੀ ਹੈ। ਵੀਰਪਾਲ ਬੀਪੀਐਡ ਦਾ ਕੋਰਸ ਕਰ ਰਹੀ ਹੈ ਤੇ ਉਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਉਸ ਲਈ ਵੱਡੀ ਚੁਣੌਤੀ ਹੋਸਟਲ ਦੀ ਫੀਸ ਅਤੇ ਮੈਸ ਦੀ ਫੀਸ ਹੈ ਜਿਸ ਲਈ ਉਸ ਨੂੰ ਖੇਤਾਂ ਵਿੱਚ ਝੋਨਾਂ ਲਗਾਉਣਾ ਪੈ ਰਿਹਾ ਹੈ।
ਜਿੱਤਣ ਦੇ ਬਾਵਜੂਦ ਨਹੀਂ ਮਿਲਿਆ ਕੈਸ਼ ਪ੍ਰਾਈਜ਼: ਸਟੇਟ ਲੈਵਲ ਉੱਤੇ ਗੋਲਡ ਮੈਡਲ ਲੈ ਕੇ ਆਉਣ ਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਕੋਚ ਨਾ ਹੋਣਹਾਰ ਉਸ ਨ ਨੈਸ਼ਨਲ ਅਤੇ ਇੰਟਰਨੈਸ਼ਨਲ ਗੇਮ ਲੋਂਗ ਰੇਸ ਵਿੱਚ ਸਲੈਕਟ ਨਹੀਂ ਕੀਤਾ, ਕਿਉਂਕਿ ਲੌਂਗ ਰੇਸ ਵਿੱਚ ਕੋਚ ਦਾ ਹੋਣਾ ਜ਼ਰੂਰੀ ਹੈ। ਉਸ ਵੱਲੋਂ ਤਾਂ ਇਹ ਖੇਡ ਸੜਕਾਂ ਉੱਤੇ ਭੱਜ ਕੇ ਹੀ ਖੇਡੀ ਗਈ ਅਤੇ ਸਟੇਟ ਲੈਵਲ ਉੱਤੇ ਗੋਲਡ ਮੈਡਲ ਲਿਆਂਦੇ ਗਏ। ਵੀਰਪਾਲ ਵੱਲੋਂ ਕੈਸ਼ ਪ੍ਰਾਈਜ਼ ਵੀ ਜਿੱਤੇ ਗਏ, ਪਰ ਇਹ ਕੈਸ਼ ਉਸ ਨੂੰ ਕਦੇ ਨਹੀਂ ਮਿਲਿਆ ਜਿਸ ਕਾਰਨ ਉਹ ਆਰਥਿਕ ਤੰਗੀਆਂ ਵਿੱਚੋਂ ਗੁਜ਼ਰ ਰਹੀ ਹੈ।
ਵੀਰਪਾਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਕੋਈ ਛੋਟੀ ਮੋਟੀ ਨੌਕਰੀ ਹੀ ਉਸ ਦੀ ਖੇਡ ਦੇ ਅਧਾਰ ਉੱਤੇ ਦਿੱਤੀ ਜਾਵੇ, ਤਾਂ ਜੋ ਆਪਣਾ ਖੇਡਾਂ ਦਾ ਅਤੇ ਪੜ੍ਹਨ ਦਾ ਸ਼ੌਂਕ ਪੂਰਾ ਕਰ ਸਕੇ, ਕਿਉਂਕਿ ਘਰ ਦੇ ਹਾਲਾਤ ਉਸ ਨੂੰ ਅੱਗੇ ਪੜ੍ਹਨ ਅਤੇ ਖੇਡਣ ਦੀ ਇਜਾਜ਼ਤ ਨਹੀਂ ਦੇ ਰਹੇ।