POOP TELL ABOUT YOUR HEALTH: ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਪਿੱਛੇ ਖੁਰਾਕ, ਬਦਲਦੀ ਜੀਵਨਸ਼ੈਲੀ ਅਤੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਦੱਸ ਦੇਈਏ ਕਿ ਕੋਈ ਵੀ ਸਮੱਸਿਆ ਹੋਣ 'ਤੇ ਸਾਡਾ ਸਰੀਰ ਕਈ ਤਰ੍ਹਾਂ ਦੇ ਸੰਕੇਤ ਦੇਣ ਲੱਗਦਾ ਹੈ, ਜਿਨ੍ਹਾਂ ਨੂੰ ਕਈ ਵਾਰ ਲੋਕ ਨਾਰਮਲ ਸਮਝ ਦੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡਾ ਸਰੀਰ ਹੀ ਨਹੀਂ ਸਗੋਂ ਟੱਟੀ ਵੀ ਕਈ ਸਮੱਸਿਆਵਾਂ ਹੋਣ 'ਤੇ ਸੰਕੇਤ ਦੇਣ ਲੱਗਦੀ ਹੈ, ਜਿਸਨੂੰ ਲੋਕ ਨਾਰਮਲ ਸਮਝ ਕੇ ਧਿਆਨ ਨਹੀਂ ਦਿੰਦੇ। ਇਸ ਲਈ ਤੁਹਾਨੂੰ ਇਨ੍ਹਾਂ ਸੰਕੇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਟੱਟੀ ਰਾਹੀਂ ਸਿਹਤ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ?
ਟੱਟੀ ਰਾਹੀਂ ਸਿਹਤ ਬਾਰੇ ਲਗਾਇਆ ਜਾ ਸਕਦਾ ਪਤਾ
ਰੰਗ: ਜੇਕਰ ਤੁਹਾਡੀ ਟੱਟੀ ਦਾ ਰੰਗ ਭੂਰਾ ਹੈ, ਤਾਂ ਇਹ ਆਮ ਹੈ। ਪਰ ਜੇਕਰ ਇਸਦਾ ਰੰਗ ਕਾਲਾ, ਲਾਲ, ਹਰਾ, ਪੀਲਾ ਜਾਂ ਚਿੱਟਾ ਹੈ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਖੂਨ ਵਹਿਣ, ਸੋਜ, ਕਿਸੇ ਬਿਮਾਰੀ, ਜਿਗਰ ਜਾਂ ਪੈਨਕ੍ਰੀਆਟਿਕ ਸਮੱਸਿਆਵਾਂ ਤੋਂ ਪੀੜਿਤ ਹੋ। ਇਸ ਲਈ ਤਰੁੰਤ ਡਾਕਟਰ ਤੋਂ ਜਾਂਚ ਕਰਵਾਓ।
ਇਕਸਾਰਤਾ: ਜੇਕਰ ਟੱਟੀ ਨਰਮ ਆ ਰਹੀ ਹੈ, ਤਾਂ ਇਹ ਕਿਸੇ ਸਮੱਸਿਆ ਦਾ ਸੰਕੇਤ ਨਹੀਂ ਹੈ। ਪਰ ਜੇਕਰ ਤੁਹਾਨੂੰ ਦਸਤ, ਕਬਜ਼ ਆਦਿ ਹੋ ਰਹੀਂ ਹੈ, ਤਾਂ ਇਸ ਪਿੱਛੇ ਇੰਨਫੈਕਸ਼ਨ, ਸੋਜ, ਡੀਹਾਈਡ੍ਰੇਸ਼ਨ ਅਤੇ ਮਾੜੀ ਖੁਰਾਕ ਜ਼ਿੰਮੇਵਾਰ ਹੋ ਸਕਦੀ ਹੈ।
ਗੰਧ: ਜੇਕਰ ਟੱਟੀ ਦੀ ਗੰਧ ਹਲਕੀ ਹੈ, ਤਾਂ ਇਹ ਨਾਰਮਲ ਹੈ। ਪਰ ਜੇਕਰ ਗੰਧ ਤੇਜ਼ ਅਤੇ ਬਦਬੂਦਾਰ ਹੈ, ਤਾਂ ਇਹ ਇੰਨਫੈਕਸ਼ਨ ਦਾ ਕਾਰਨ ਹੋ ਸਕਦਾ ਹੈ। ਇਸ ਲਈ ਡਾਕਟਰ ਤੋਂ ਜਾਂਚ ਕਰਵਾਉਣਾ ਜ਼ਰੂਰੀ ਹੈ।
ਟੱਟੀ ਕਿੰਨੀ ਵਾਰ ਆਉਦੀ?: ਟੱਟੀ ਦਿਨ 'ਚ ਕਿੰਨੀ ਵਾਰ ਆਉਦੀ ਹੈ, ਇਹ ਜਾਣਨਾ ਵੀ ਮਹੱਤਵਪੂਰਨ ਹੈ। ਜੇਕਰ ਤੁਸੀਂ ਦਿਨ 'ਚ 1 ਤੋਂ 3 ਵਾਰ ਜਾਂਦੇ ਹੋ, ਤਾਂ ਇਹ ਆਮ ਹੈ। ਪਰ ਜੇਕਰ ਤੁਸੀਂ ਦਿਨ ਵਿੱਚ 3 ਵਾਰ ਤੋਂ ਵੱਧ ਜਾਂਦੇ ਹੋ ਤਾਂ ਤੁਹਾਨੂੰ ਦਸਤ ਦੀ ਸਮੱਸਿਆ ਹੋ ਸਕਦੀ ਹੈ ਅਤੇ ਜੇਕਰ ਤੁਸੀਂ ਇੱਕ ਹਫ਼ਤੇ 'ਚ ਤਿੰਨ ਵਾਰ ਤੋਂ ਘੱਟ ਜਾਂਦੇ ਹੋ, ਤਾਂ ਤੁਹਾਨੂੰ ਕਬਜ਼ ਹੋ ਸਕਦੀ ਹੈ।
ਪੋਸ਼ਣ ਵਿਗਿਆਨੀ ਅਰਬੀ ਦਾ ਕਹਿਣਾ ਹੈ ਕਿ ਟੱਟੀ ਵਿੱਚ ਕਦੇ-ਕਦਾਈਂ ਬਦਲਾਅ ਆਮ ਹੈ। ਹਾਲਾਂਕਿ, ਲਗਾਤਾਰ ਬਦਲਾਅ ਕਈ ਸਿਹਤ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਸੀਂ ਲਗਾਤਾਰ ਬਦਲਾਅ ਮਹਿਸੂਸ ਕਰਦੇ ਹੋ, ਤਾਂ ਤਰੁੰਤ ਡਾਕਟਰ ਤੋਂ ਜਾਂਚ ਕਰਵਾਓ।-ਪੋਸ਼ਣ ਵਿਗਿਆਨੀ ਅਰਬੀ
ਇਹ ਵੀ ਪੜ੍ਹੋ:-