ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਇੱਕ ਹੋਰ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਰਾਹੀਂ ਤੁਸੀਂ ਵਟਸਐਪ ਤੋਂ ਕਿਸੇ ਨੂੰ ਵੀ ਬਿਨ੍ਹਾਂ ਨੰਬਰ ਸੇਵ ਕੀਤੇ ਕਾਲ ਕਰ ਸਕੋਗੇ। ਦੱਸ ਦੇਈਏ ਕਿ ਅਜੇ ਤੱਕ ਵਟਸਐਪ ਤੋਂ ਕਿਸੇ ਨੂੰ ਕਾਲ ਕਰਨ ਲਈ ਪਹਿਲਾ ਉਸਦਾ ਨੰਬਰ ਸੇਵ ਕਰਨਾ ਪੈਂਦਾ ਸੀ ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਰਾਹੀਂ ਕਾਲ ਕਰਨਾ ਆਸਾਨ ਹੋ ਜਾਵੇਗਾ। ਕੰਪਨੀ ਨੇ ਫੋਨ ਡਾਇਲਰ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਬਿਨ੍ਹਾਂ ਨੰਬਰ ਸੇਵ ਕੀਤੇ ਕਿਸੇ ਨੂੰ ਵੀ ਵਟਸਐਪ ਕਾਲ ਕਰ ਸਕਦੇ ਹੋ।
ਵਟਸਐਪ 'ਚ ਆ ਰਿਹਾ ਫੋਨ ਡਾਇਲਰ ਫੀਚਰ
ਵਟਸਐਪ ਨੇ ਕੁਝ ਦਿਨ ਪਹਿਲਾ ਹੀ ਆਪਣੀ ਐਪ 'ਚ ਫੋਨ ਡਾਇਲਰ ਫੀਚਰ ਪੇਸ਼ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਇਸ ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਕਈ ਯੂਜ਼ਰਸ ਦੇ ਫੋਨ 'ਚ ਇਹ ਫੀਚਰ ਆ ਗਿਆ ਹੈ। ਜੇਕਰ ਤੁਹਾਡੇ ਫੋਨ 'ਚ ਅਜੇ ਤੱਕ ਇਹ ਫੀਚਰ ਨਹੀਂ ਆਇਆ, ਤਾਂ ਇਸ ਫੀਚਰ ਨੂੰ ਪਾਉਣ ਲਈ ਤੁਸੀਂ ਵਟਸਐਪ ਦੇ ਨਵੇਂ ਵਰਜ਼ਨ ਨੂੰ ਅਪਡੇਟ ਕਰ ਸਕਦੇ ਹੋ।
📝 WhatsApp for iOS 25.1.80: what's new?
— WABetaInfo (@WABetaInfo) January 27, 2025
WhatsApp is widely rolling out a new phone call dialer feature to everyone!https://t.co/64FvJ0Bbj8 pic.twitter.com/c1myOckPyX
ਫੋਨ ਡਾਇਲਰ ਫੀਚਰ ਦਾ ਇਸਤੇਮਾਲ
- ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਵਟਸਐਪ ਖੋਲ੍ਹੋ ਅਤੇ ਕਾਲ ਟੈਬ 'ਚ ਜਾਓ।
- ਫਿਰ ਇੱਥੇ 'ਕ੍ਰਿਏਟ ਕਾਲ' ਜਾਂ 'ਪਲੱਸ' ਦਾ ਆਈਕਨ ਨਜ਼ਰ ਆਵੇਗਾ। ਇਸ 'ਤੇ ਟੈਪ ਕਰੋ।
- ਫਿਰ ਤੁਹਾਨੂੰ 'ਕਾਲ ਏ ਨੰਬਰ' ਦਾ ਆਪਸ਼ਨ ਨਜ਼ਰ ਆਵੇਗਾ। ਇਸ 'ਤੇ ਟੈਪ ਕਰਦੇ ਹੀ ਵਟਸਐਪ 'ਚ ਫੋਨ ਡਾਇਲਰ ਖੁੱਲ੍ਹ ਜਾਵੇਗਾ।
- ਹੁਣ ਇਸ 'ਤੇ ਉਸ ਵਿਅਕਤੀ ਦਾ ਨੰਬਰ ਡਾਇਲ ਕਰੋ, ਜਿਸਨੂੰ ਤੁਸੀਂ ਫੋਨ ਕਰਨਾ ਚਾਹੁੰਦੇ ਹੋ।
- ਨੰਬਰ ਡਾਇਲ ਕਰਨ ਤੋਂ ਬਾਅਦ ਵਟਸਐਪ ਪੁਸ਼ਟੀ ਕਰੇਗਾ ਕਿ ਉਸ ਵਿਅਕਤੀ ਦਾ ਵਟਸਐਪ 'ਤੇ ਅਕਾਊਂਟ ਹੈ ਜਾਂ ਨਹੀਂ। ਦੱਸ ਦੇਈਏ ਕਿ ਵਟਸਐਪ ਰਾਹੀਂ ਤੁਸੀਂ ਉਸ ਵਿਅਕਤੀ ਨੂੰ ਹੀ ਕਾਲ ਕਰ ਸਕੋਗੇ, ਜਿਸਦਾ ਵਟਸਐਪ 'ਤੇ ਅਕਾਊਂਟ ਹੋਵੇਗਾ।
ਫੋਨ ਡਾਇਲਰ ਫੀਚਰ ਦੇ ਫਾਇਦੇ
ਇਸ ਫੀਚਰ ਦੇ ਆਉਣ ਤੋਂ ਬਾਅਦ ਨੰਬਰਾਂ ਨੂੰ ਸੇਵ ਕਰਨ ਦੀ ਸਮੱਸਿਆ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ, ਇਹ ਫੀਚਰ ਕਾਲ ਕਰਨ ਤੋਂ ਪਹਿਲਾ ਉਸ ਨੰਬਰ ਨਾਲ ਜੁੜੇ ਅਕਾਊਂਟ ਦੀ ਪੂਰੀ ਜਾਣਕਾਰੀ ਦਿਖਾਏਗਾ ਅਤੇ ਨੰਬਰ ਨੂੰ ਸੇਵ ਕਰਨ ਦਾ ਆਪਸ਼ਨ ਵੀ ਦੇਵੇਗਾ।
ਇਹ ਵੀ ਪੜ੍ਹੋ:-