ਅੰਮ੍ਰਿਤਸਰ: ਅੰਮ੍ਰਿਤਸਰ ਵਿਦੇਸ਼ ਤੋਂ ਪੰਜਾਬੀਆਂ ਲਈ ਇੱਕ ਹੋਰ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਇਟਲੀ ਵਿੱਚ ਅੰਮ੍ਰਿਤਸਰ ਦੇ 31 ਸਾਲਾਂ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਨਜ਼ਦੀਕ ਥਾਣਾ ਬਿਆਸ ਦੇ ਪਿੰਡ ਛਾਪਿਆ ਵਾਲੀ ਨਾਲ ਸੰਬੰਧਿਤ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਪਹੁੰਚਿਆ ਸੀ। ਜਿਸ ਦੀ ਪਿਛਲੇ ਹਫ਼ਤੇ ਸੜਕ ਹਾਦਸਾ ਹੋਣ ਦੇ ਨਾਲ ਉਸ ਦੀ ਮੌਤ ਹੋ ਗਈ। ਜਿਸ ਨੂੰ ਲੈ ਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਇਟਲੀ ਵਿੱਚ ਰਹਿੰਦਾ ਹੈ, ਇਸ ਘਟਨਾ ਬਾਰੇ ਉਸ ਨੇ ਹੀ ਫ਼ੋਨ ਕਰਕੇ ਸਾਨੂੰ ਜਾਣਕਾਰੀ ਦਿੱਤੀ।
'ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਸੀ ਮੌਤ'
ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਪਿਤਾ ਦਾ ਸਾਇਆ ਬਹੁਤ ਪਹਿਲਾਂ ਹੀ ਸਿਰ ਤੋਂ ਉੱਠ ਚੁੱਕਿਆ ਸੀ। ਜਿਸ ਕਰਕੇ ਸਾਡੇ ਘਰ ਦੀ ਆਰਥਿਕ ਹਾਲਤ ਪਹਿਲਾਂ ਤੋਂ ਹੀ ਬਹੁਤ ਮਾੜੀ ਸੀ। ਘਰ ਦੀਆਂ ਮਜ਼ਬੂਰੀਆਂ ਨੂੰ ਦੇਖਦੇ ਹੋਏ ਨਾ ਚਾਹੁੰਦੇ ਹੋਏ ਵੀ ਨਿਰਮਲ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਚੱਲਿਆ ਗਿਆ ਸੀ।
ਪਰਿਵਾਰ ਨੇ ਸਰਕਾਰ ਅੱਗੇ ਲਗਾਈ ਮਦਦ ਦੀ ਗੁਹਾਰ
ਇਸ ਮੌਕੇ 'ਤੇ ਨਿਰਮਲ ਸਿੰਘ ਦੇ ਪਰਿਵਾਰ ਨੇ ਰੌਦੇ ਕੁਰਲਾਉਂਦੇ ਹੋਏ ਦੱਸਿਆ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਅਸੀਂ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਿਸ ਲਿਆ ਸਕੀਏ। ਉਨ੍ਹਾਂ ਨੇ ਭਰੇ ਮਨ ਨਾਲ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਸਾਨੂੰ ਲਿਆ ਕੇ ਮੌਂਪੀ ਜਾਵੇ, ਜਿਸ ਦਾ ਅਸੀਂ ਆਖਰੀ ਵਾਰ ਮੂੰਹ ਦੇਖ ਸਕੀਏ ਤੇ ਅੰਤਿਮ ਰਸਮਾਂ ਕਰ ਸਕੀਏ। ਮ੍ਰਿਤਕ ਨਿਰਮਲ ਆਪਣੇ ਪਿੱਛੇ ਪਰਿਵਾਰ ਵਿਚ ਬੁਜ਼ਰਗ ਮਾਤਾ, ਪਤਨੀ ਅਤੇ 5 ਸਾਲਾ ਦੇ ਪੁੱਤਰ ਅਰਮਾਨਵੀਰ ਸਿੰਘ ਨੂੰ ਛੱਡ ਗਿਆ। ਮ੍ਰਿਤਕ ਨਿਰਮਲ ਸਿੰਘ ਤੋਂ ਬਾਅਦ ਹੁਣ ਘਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਕਮਾਈ ਦਾ ਸਾਧਨ ਨਹੀਂ ਬਚਿਆ। ਜਿਸ ਕਾਰਨ ਪਰਿਵਾਰ ਨੇ ਰੋਂਦੇ ਕੁਰਲਾਉਂਦੇ ਹੋਏ ਸਰਕਾਰ ਅੱਗੇ ਸਹਾਇਤਾ ਲਈ ਗੁਹਾਰ ਲਗਾਈ ਹੈ।
- ਅੰਮ੍ਰਿਤਸਰ 'ਚ ਬਣਿਆ AAP ਦਾ ਮੇਅਰ, ਰਾਜਾ ਵੜਿੰਗ ਨੇ ਮੇਅਰ ਚੋਣ ’ਚ ਲਾਇਆ ਧੱਕੇਸ਼ਾਹੀ ਦਾ ਦੋਸ਼, ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ
- ਇਸ਼ਤਿਹਾਰਾਂ ਅਤੇ ਮੁਫ਼ਤ ਸਕੀਮਾਂ 'ਤੇ ਖਰਚੇ ਦੀ ਜਾਣਕਾਰੀ ਨਾ ਦੇਣ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ; ਵਿਧਾਇਕਾਂ ਦੇ ਘਰਾਂ, ਦਫ਼ਤਰਾਂ ਦੇ ਮੁਰੰਮਤ ਖਰਚੇ ਵੀ ਮੰਗੇ
- ਅੰਮ੍ਰਿਤਸਰ ਦੇ ਨਵੇਂ ਮੇਅਰ ਨੇ ਸੰਭਾਲਿਆ ਅਹੁਦਾ, ਕੁਲਦੀਪ ਧਾਲੀਵਾਲ ਨੇ ਕਰਵਾਇਆ ਮੂੰਹ ਮਿੱਠਾ ਤੇ ਕਾਂਗਰਸ ਵੱਲੋਂ ਲਗਾਏ ਇਲਜ਼ਾਮਾਂ ਦਾ ਦਿੱਤਾ ਠੋਕਵਾ ਜਬਾਵ, ਸੁਣੋ ਤਾਂ ਜਰਾ...