ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਨਵੇਂ ਅਯਾਮ ਸਿਰਜ ਰਹੇ ਹਨ ਪੰਜਾਬ ਮੂਲ ਅਦਾਕਾਰ ਟਾਈਗਰ ਹਰਮੀਕ ਸਿੰਘ, ਜੋ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵੱਡ-ਅਕਾਰੀ ਰੂਪ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਬਦਨਾਮ', ਜਿਸ ਨਾਲ ਪਾਲੀਵੁੱਡ ਵਿੱਚ ਉਹ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਜੱਸੀ ਲੋਹਕਾ, ਜਦਕਿ ਸਕਰੀਨ ਪਲੇਅ ਸਿਧਾਰਥ ਗਰਿਮਾ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਮੁਨੀਸ਼ ਭੱਟ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।
ਪੰਜਾਬ ਤੋਂ ਲੈ ਕੇ ਦੁਨੀਆਂ-ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਅੱਜਕੱਲ੍ਹ ਕਾਫ਼ੀ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਹੋਈ ਹੈ ਇਹ ਐਕਸ਼ਨ ਡ੍ਰਾਮਾ ਫਿਲਮ, ਜਿਸ ਵਿੱਚ ਜੈ ਰੰਧਾਵਾ, ਜੈਸਮੀਨ ਭਸੀਨ ਅਤੇ ਮੁਕੇਸ਼ ਰਿਸ਼ੀ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ ਇਹ ਬਹੁ-ਪੱਖੀ ਅਦਾਕਾਰ ਟਾਈਗਰ ਹਰਮੀਕ ਸਿੰਘ, ਜੋ ਇਸ ਫਿਲਮ ਵਿੱਚ ਅਪਣੇ ਵਿਲੱਖਣ ਅਦਾਕਾਰੀ ਰੋਂਅ ਅਤੇ ਅੰਦਾਜ਼ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।
ਕਲਰਜ਼ ਦੇ ਹਾਲੀਆ ਸ਼ੋਅ 'ਉਡਾਰੀਆਂ' ਤੋਂ ਇਲਾਵਾ ਸਰਗੁਣ ਮਹਿਤਾ ਪ੍ਰੋਡੋਕਸ਼ਨ ਦੇ ਆਨ ਏਅਰ 'ਲਵਲੀ ਲੋਲਾ' 'ਚ ਵੀ ਅਪਣੀ ਬਾਕਮਾਲ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਵਿੱਚ ਸਫ਼ਲ ਰਹੇ ਇਹ ਹੋਣਹਾਰ ਅਦਾਕਾਰ, ਜੋ ਅਪਣੀ ਉਕਤ ਪੰਜਾਬੀ ਫਿਲਮ ਅਤੇ ਇਸ ਵਿਚ ਨਿਭਾਏ ਖਾਸ ਕਿਰਦਾਰ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਬਤੌਰ ਨਿਰਦੇਸ਼ਕ ਵੀ ਜਲਦ ਅਪਣੀਆਂ ਦੋ ਪੰਜਾਬੀ ਫਿਲਮਾਂ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ ਇਹ ਪ੍ਰਤਿਭਾਵਾਨ ਅਦਾਕਾਰ, ਜਿੰਨ੍ਹਾਂ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨੂੰ ਲੈ ਕੇ ਅਪਣੇ ਵਲਵਲੇ ਬਿਆਨ ਕਰਦਿਆਂ ਦੱਸਿਆ ਕਿ ਇਸ ਫਿਲਮ ਵਿਚਲੀ ਗ੍ਰੇ ਸ਼ੇਡ ਭੂਮਿਕਾ ਨੂੰ ਨਿਭਾਉਣਾ ਕਾਫ਼ੀ ਚੁਣੌਤੀਪੂਰਨ ਅਤੇ ਯਾਦਗਾਰੀ ਅਨੁਭਵ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ 20 ਫ਼ਰਵਰੀ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਦਰਸ਼ਕ ਪਹਿਲੀ ਵਾਰ ਇੱਕ ਬਿਲਕੁਲ ਅਲਹਦਾ ਅਵਤਾਰ ਵਿੱਚ ਵੇਖਣਗੇ, ਜਿੰਨ੍ਹਾਂ ਦੀ ਪ੍ਰਤੀਕਿਰਿਆ ਜਾਣਨ ਲਈ ਬੇਹੱਦ ਉਤਸ਼ਾਹਿਤ ਵੀ ਹਾਂ, ਪਰ ਉਮੀਦ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਚਾਹੁੰਣ ਵਾਲਿਆਂ ਦਾ ਇਸ ਵਾਰ ਵੀ ਭਰਪੂਰ ਪਿਆਰ ਸਨੇਹ ਮਿਲੇਗਾ।
ਇਹ ਵੀ ਪੜ੍ਹੋ: