ਅੱਜ ਦੇ ਸਮੇਂ 'ਚ ਗਲਤ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ 'ਚ ਪੇਟ ਫੁੱਲਣਾ, ਕਬਜ਼, ਐਸੀਡਿਟੀ, ਬਦਹਜ਼ਮੀ, ਮਤਲੀ, ਸਿਰ ਦਰਦ ਅਤੇ ਯਾਤਰਾ ਦੌਰਾਨ ਪੀਰੀਅਡਸ ਦੇ ਕੜਵੱਲ ਸਮੇਤ ਕਈ ਸਮੱਸਿਆਵਾਂ ਸ਼ਾਮਲ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਡਾਕਟਰ Dixa CCF ਚਾਹ ਪੀਣ ਦੀ ਸਲਾਹ ਦਿੰਦੇ ਹਨ। ਚਾਹ ਪੀਣਾ ਲੋਕ ਬਹੁਤ ਪਸੰਦ ਕਰਦੇ ਹਨ। ਕਈ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਹੀ ਨਹੀਂ ਹੁੰਦੀ ਪਰ ਨਾਰਮਲ ਚਾਹ ਨੂੰ ਸਿਹਤ ਲਈ ਨੁਕਸਾਨਦੇਹ ਵੀ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਡਾਕਟਰ Dixa ਦੁਆਰਾ ਦੱਸੀ CCF ਚਾਹ ਨੂੰ ਘਰ 'ਚ ਆਸਾਨੀ ਨਾਲ ਤਿਆਰ ਕਰਕੇ ਪੀ ਸਕਦੇ ਹੋ। ਇਸ ਨਾਲ ਕਈ ਲਾਭ ਮਿਲ ਸਕਦੇ ਹਨ। ਇਸ ਚਾਹ ਨੂੰ ਪੀਣ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਮਿਲੇਗੀ।
ਡਾਕਟਰ Dixa ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ CCF ਚਾਹ ਨੂੰ ਅਜ਼ਮਾਉਣ ਦੀ ਸਲਾਹ ਦਿੱਤੀ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਇਸ ਚਾਹ ਨੂੰ ਬਣਾਉਣ ਦੇ ਤਰੀਕੇ ਬਾਰੇ ਵੀ ਦੱਸਿਆ ਹੈ।
CCF ਚਾਹ ਬਣਾਉਣ ਲਈ ਸਮੱਗਰੀ
CCF ਚਾਹ ਨੂੰ ਬਣਾਉਣ ਲਈ ਜੀਰਾ, ਧਨੀਆ ਅਤੇ ਸੌਂਫ਼ ਦੀ ਲੋੜ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨਾਲ ਕਈ ਪਾਚਨ ਲਾਭ ਮਿਲਦੇ ਹਨ। ਇਨ੍ਹਾਂ ਤਿੰਨਾਂ ਮਸਾਲਿਆਂ ਦੀ ਵਰਤੋ ਆਯੁਰਵੈਦਿਕ ਦਵਾਈ ਵਿੱਚ ਪਾਚਨ ਕਿਰੀਆ ਨੂੰ ਸੁਧਾਰਨ ਲਈ ਕੀਤੀ ਜਾਂਦੀ ਹੈ। ਜਦੋਂ ਪਾਚਨ ਕਿਰੀਆ ਸਿਹਤਮੰਦ ਹੁੰਦੀ ਹੈ, ਤਾਂ ਸਰੀਰ ਭੋਜਨ ਤੋਂ ਪੌਸ਼ਟਿਕ ਤੱਤਾਂ ਨੂੰ ਬਿਹਤਰ ਢੰਗ ਨਾਲ ਜਜ਼ਬ ਕਰਨ ਅਤੇ ਵਰਤੋਂ ਕਰਨ ਦੇ ਯੋਗ ਹੁੰਦਾ ਹੈ ਅਤੇ ਇਕੱਠੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੋੜਨ ਦੇ ਯੋਗ ਵੀ ਹੁੰਦਾ ਹੈ।
CCF ਚਾਹ ਦੇ ਲਾਭ
- ਪੇਟ ਫੁੱਲਣ ਤੋਂ ਰਾਹਤ
- ਅੰਤੜੀਆਂ ਵਿੱਚ ਸ਼ਾਂਤ ਕੜਵੱਲ
- ਫਿਣਸੀਆਂ ਨੂੰ ਘਟਾਉਣ 'ਚ ਮਦਦਗਾਰ
- ਪੇਟ ਦਰਦ ਨੂੰ ਘੱਟ ਕਰਦਾ ਹੈ
- ਭੁੱਖ ਨੂੰ ਉਤੇਜਿਤ ਕਰਦਾ ਹੈ
- ਮਤਲੀ ਅਤੇ ਉਲਟੀਆਂ ਨੂੰ ਘੱਟ ਕਰਦਾ ਹੈ
- ਜਿਗਰ ਅਤੇ ਗੁਰਦੇ ਡੀਟੌਕਸ
- ਪੀਰੀਅਡਸ ਦੇ ਕੜਵੱਲ ਨੂੰ ਸ਼ਾਂਤ ਕਰਦਾ ਹੈ
- ਖੂਨ ਵਿੱਚ ਗਲੂਕੋਜ਼ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ
- ਲਿੰਫੈਟਿਕ ਪ੍ਰਵਾਹ ਨੂੰ ਉਤੇਜਿਤ ਕਰਦਾ ਹੈ
- ਸੋਜਸ਼ ਨੂੰ ਘਟਾਉਂਦਾ ਹੈ
- ਮਾਨਸਿਕ ਸਪੱਸ਼ਟਤਾ ਨੂੰ ਉਤਸ਼ਾਹਿਤ ਕਰਦਾ ਹੈ
- ਫੈਟੀ ਜਿਗਰ ਲਈ ਬਹੁਤ ਵਧੀਆ ਹੈ
CCF ਚਾਹ ਕਿਵੇਂ ਬਣਾਈਏ?
CCF ਚਾਹ ਬਣਾਉਣ ਲਈ ਸਭ ਤੋਂ ਪਹਿਲਾ ਜੀਰਾ, ਧਨੀਆ ਅਤੇ ਸੌਂਫ ਦੇ ਬੀਜਾਂ ਨੂੰ ਬਰਾਬਰ ਹਿੱਸੇ ਵਿੱਚ ਮਿਲਾਓ ਅਤੇ ਫਿਰ ਇੱਕ ਕੱਚ ਦੇ ਜਾਰ ਵਿੱਚ ਸਟੋਰ ਕਰੋ। ਇਸਨੂੰ 1 ਗਲਾਸ ਪਾਣੀ ਵਿੱਚ ਪ੍ਰਤੀ ਵਿਅਕਤੀ 1 ਚਮਚਾ ਪਾਓ। ਇਸਨੂੰ ਘੱਟੋ ਘੱਟ 7-10 ਮਿੰਟਾਂ ਲਈ ਉਬਲਣ ਦਿਓ ਅਤੇ ਫਿਰ ਛਾਣ ਕੇ ਪੀ ਲਓ।
CCF ਚਾਹ ਪੀਣ ਦਾ ਵਧੀਆ ਸਮੇਂ
CCF ਚਾਹ ਸਵੇਰੇ ਖਾਲੀ ਪੇਟ ਅਤੇ ਭੋਜਨ ਤੋਂ 1 ਘੰਟੇ ਬਾਅਦ ਪੀਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।
ਸਾਵਧਾਨੀ
ਗਰਭ ਅਵਸਥਾ ਦੌਰਾਨ ਆਪਣੀ ਗਾਇਨੀ ਦੀ ਸਲਾਹ ਤੋਂ ਬਿਨ੍ਹਾਂ CCF ਚਾਹ ਨਾ ਪੀਓ, ਕਿਉਂਕਿ ਸੌਂਫ ਦੇ ਬੀਜ ਪੀਰੀਅਡਸ ਦੇ ਪ੍ਰਵਾਹ ਨੂੰ ਉਤੇਜਿਤ ਕਰ ਸਕਦੇ ਹਨ ਜਾਂ ਖੂਨ ਦੇ ਜੰਮਣ ਦੀ ਸਮਰੱਥਾ ਨੂੰ ਰੋਕ ਸਕਦੇ ਹਨ।
ਇਹ ਵੀ ਪੜ੍ਹੋ:-