ਵੈਲੇਨਟਾਈਨ ਡੇ ਪਿਆਰ ਦਾ ਇਜ਼ਹਾਰ ਕਰਨ ਦਾ ਦਿਨ ਹੈ ਅਤੇ ਇਸ ਮੌਕੇ ਜਸ਼ਨ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਪਾਰਟਨਰ ਨੂੰ ਗਿਫ਼ਟ ਦੇਣਾ ਹੈ। ਹਰ ਸਾਲ ਵੈਲੇਨਟਾਈਨ ਡੇ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਵੈਲੇਨਟਾਈਨ ਡੇ ਆਉਣ 'ਚ ਕੁਝ ਹੀ ਦਿਨ ਰਹਿ ਗਏ ਹਨ। ਜੇਕਰ ਤੁਸੀਂ ਅਜੇ ਤੱਕ ਨਹੀਂ ਸੋਚਿਆ ਕਿ ਆਪਣੇ ਪਾਰਟਨਰ ਨੂੰ ਕਿਹੜਾ ਗਿਫ਼ਟ ਦੇਣਾ ਹੈ ਤਾਂ ਅਸੀਂ ਤੁਹਾਡੇ ਲਈ ਇੱਥੇ ਕੁਝ ਸ਼ਾਨਦਾਰ ਗਿਫਟਾਂ ਦੇ ਆਪਸ਼ਨ ਲੈ ਕੇ ਆਏ ਹਾਂ। ਇਹ ਗਿਫ਼ਟ ਤੁਹਾਡੇ ਪਾਰਟਨਰ ਦੇ ਦਿਲ ਨੂੰ ਛੂਹ ਲੈਣਗੇ ਅਤੇ ਤੁਹਾਡੇ ਸਾਥੀ ਨੂੰ ਖਾਸ ਮਹਿਸੂਸ ਕਰਵਾਉਣਗੇ।
ਵੈਲੇਨਟਾਈਨ ਡੇ ਮੌਕੇ ਆਪਣੇ ਪਾਰਟਨਰ ਨੂੰ ਦਿਓ ਇਹ ਗਿਫ਼ਟ
ਕਸਟਮਾਈਜ਼ ਸਟਾਰ ਮੈਪ: ਕਸਟਮਾਈਜ਼ ਸਟਾਰ ਮੈਪ ਇੱਕ ਵਿਲੱਖਣ ਮੈਪ ਹੈ ਜੋ ਕਿਸੇ ਖਾਸ ਮੌਕੇ 'ਤੇ ਬਣਾਇਆ ਜਾਂਦਾ ਹੈ। ਇਹ ਤਾਰੇ, ਧੂਮਕੇਤੂ ਅਤੇ ਗ੍ਰਹਿ ਦਿਖਾਉਂਦਾ ਹੈ। ਕਸਟਮਾਈਜ਼ ਸਟਾਰ ਮੈਪ ਕੰਧ 'ਤੇ ਲਗਾਇਆ ਜਾ ਸਕਦਾ ਹੈ। ਤੁਸੀਂ ਕਸਟਮਾਈਜ਼ ਸਟਾਰ ਮੈਪ 'ਤੇ ਆਪਣੀ ਪਹਿਲੀ ਮੁਲਾਕਾਤ ਦੀ ਤਰੀਕ, ਵਿਆਹ ਕਦੋਂ ਹੋਇਆ ਸੀ ਜਾਂ ਕੋਈ ਹੋਰ ਖਾਸ ਦਿਨ ਚੁਣ ਸਕਦੇ ਹੋ। ਇਹ ਇੱਕ ਰੋਮਾਂਟਿਕ ਅਤੇ ਵਿਅਕਤੀਗਤ ਤੋਹਫ਼ਾ ਹੈ ਜੋ ਤੁਹਾਡੀ ਜ਼ਿੰਦਗੀ ਦੇ ਖਾਸ ਪਲਾਂ ਨੂੰ ਯਾਦਗਾਰੀ ਬਣਾਉਂਦਾ ਹੈ।
ਯਾਦਗਾਰ ਤੌਹਫ਼ਾ: ਕੋਈ ਆਮ ਤੋਹਫ਼ਾ ਦੇਣ ਦੀ ਬਜਾਏ ਆਪਣੇ ਪਾਰਟਨਰ ਨੂੰ ਇੱਕ ਅਜਿਹਾ ਅਨੁਭਵੀ ਤੌਹਫ਼ਾ ਦਿਓ ਜੋ ਉਹ ਹਮੇਸ਼ਾ ਯਾਦ ਰੱਖੇ। ਤੁਸੀਂ ਆਪਣੇ ਪਾਰਟਨਰ ਨੂੰ ਕਿਤੇ ਘੁੰਮਾਉਣ ਲੈ ਕੇ ਜਾ ਸਕਦੇ ਹੋ। ਅਜਿਹਾ ਕਰਕੇ ਤੁਸੀਂ ਆਪਣੇ ਪਾਰਟਨਰ ਨਾਲ ਸਮਾਂ ਬਿਤਾ ਸਕੋਗੇ।
ਆਪਣੀ ਪ੍ਰੇਮ ਕਹਾਣੀ ਨੂੰ ਲਿਖੋ: ਤੁਸੀਂ ਆਪਣੀ ਪ੍ਰੇਮ ਕਹਾਣੀ ਨੂੰ ਕਿਸੇ ਕਿਤਾਬ 'ਚ ਲਿਖ ਸਕਦੇ ਹੋ ਜਾਂ ਕਿਸੇ ਲੇਖਕ ਤੋਂ ਆਪਣੇ ਲਈ ਲਿਖਵਾ ਸਕਦੇ ਹੋ। ਆਪਣੇ ਪਾਰਟਨਰ ਨਾਲ ਬਿਤਾਏ ਖਾਸ ਪਲਾਂ ਨੂੰ ਲਿਖੋ। ਇਹ ਤੋਹਫ਼ਾ ਤੁਹਾਡੇ ਸਾਥੀ ਨੂੰ ਖਾਸ ਮਹਿਸੂਸ ਕਰਵਾਏਗਾ।
ਸੰਗੀਤਕ ਤੋਹਫ਼ਾ: ਜੇਕਰ ਤੁਹਾਡੇ ਸਾਥੀ ਨੂੰ ਸੰਗੀਤ ਪਸੰਦ ਹੈ ਤਾਂ ਸੰਗੀਤਕ ਤੋਹਫ਼ਾ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਤੁਸੀਂ ਉਨ੍ਹਾਂ ਦੇ ਮਨਪਸੰਦ ਗੀਤਾਂ ਦੀ ਪਲੇਲਿਸਟ ਬਣਾ ਸਕਦੇ ਹੋ ਜਾਂ ਉਨ੍ਹਾਂ ਲਈ ਗੀਤ ਲਿਖ ਸਕਦੇ ਹੋ। ਜੇਕਰ ਉਹ ਵਜਾਉਣਾ ਸਿੱਖਣਾ ਚਾਹੁੰਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਕੋਈ ਸਾਜ਼ ਵੀ ਤੋਹਫ਼ੇ ਵਿੱਚ ਦੇ ਸਕਦੇ ਹੋ। ਇਸ ਤੋਹਫ਼ੇ ਨਾਲ ਤੁਸੀਂ ਆਪਣੇ ਸਾਥੀ ਨੂੰ ਦਿਖਾ ਸਕਦੇ ਹੋ ਕਿ ਤੁਸੀਂ ਉਨ੍ਹਾਂ ਦੀਆਂ ਪਸੰਦਾਂ ਅਤੇ ਸ਼ੌਕਾਂ ਦੀ ਕਿੰਨੀ ਕਦਰ ਕਰਦੇ ਹੋ।
ਹੱਥ ਨਾਲ ਬਣੇ ਤੋਹਫ਼ੇ: ਬਜ਼ਾਰ 'ਚੋ ਤੌਹਫ਼ੇ ਖਰੀਦਣ ਦੀ ਥਾਂ ਤੁਸੀਂ ਹੱਥ ਨਾਲ ਕੋਈ ਚੀਜ਼ ਬਣਾ ਕੇ ਵੀ ਤੋਹਫ਼ੇ ਵਜੋ ਦੇ ਸਕਦੇ ਹੋ। ਅਜਿਹਾ ਦੇਖ ਕੇ ਤੁਹਾਡੇ ਪਾਰਟਨਰ ਨੂੰ ਜ਼ਿਆਦਾ ਖੁਸ਼ੀ ਮਿਲੇਗੀ। ਹੱਥ ਨਾਲ ਬਣਿਆ ਤੋਹਫ਼ਾ ਤੁਹਾਡੇ ਪਿਆਰ ਅਤੇ ਮਿਹਨਤ ਨੂੰ ਦਰਸਾਉਂਦਾ ਹੈ। ਤੁਸੀਂ ਆਪਣੇ ਸਾਥੀ ਲਈ ਪੇਂਟਿੰਗ, ਬੁਣਿਆ ਹੋਇਆ ਸਕਾਰਫ਼ ਜਾਂ ਹੱਥ ਨਾਲ ਬਣਿਆ ਗ੍ਰੀਟਿੰਗ ਕਾਰਡ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਸਾਥੀ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਨ੍ਹਾਂ ਲਈ ਕੁਝ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ:-
- ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾ ਪੀਓ ਇਹ ਪਾਣੀ, ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਕੰਟਰੋਲ ਕਰਨ ਤੱਕ ਮਿਲਣਗੇ ਕਈ ਲਾਭ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- ਪੈਕ ਕੀਤੇ ਦਹੀਂ ਤੋਂ ਲੈ ਕੇ ਬਿਸਕੁਟਾਂ ਸਮੇਤ ਕਈ ਚੀਜ਼ਾਂ ਸਿਹਤ ਲਈ ਹੋ ਸਕਦੀਆਂ ਨੇ ਨੁਕਸਾਨਦੇਹ! ਜਾਣ ਲਓ ਇਨ੍ਹਾਂ ਦੀ ਥਾਂ ਕਿਹੜੀਆਂ ਚੀਜ਼ਾਂ ਖਾਣਾ ਫਾਇਦੇਮੰਦ
- ਢਿੱਡ ਦੀ ਵਧਦੀ ਚਰਬੀ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ? ਇਨ੍ਹਾਂ 7 ਡਰਿੰਕਸ ਤੋਂ ਬਣਾ ਲਓ ਦੂਰੀ, ਕੁਝ ਹੀ ਦਿਨਾਂ 'ਚ ਨਜ਼ਰ ਆਵੇਗਾ ਫਰਕ!