ETV Bharat / state

ਅਣ-ਅਧਿਕਾਰਤ ਪਟਾਕਾ ਫੈਕਟਰੀ ਨੂੰ ਲੱਗੀ ਅੱਗ, 2 ਝੁਲਸੇ, 1 ਔਰਤ ਦੀ ਮੌਤ - TARN TARAN FIRE CRACKER FACTORY

ਤਰਨ ਤਾਰਨ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ। ਇਸ ਦੌਰਾਨ 1 ਔਰਤ ਦੀ ਮੌਤ ਹੋ ਗਈ ਹੈ।

firecracker factory Fire Breaks
ਅਣ-ਅਧਿਕਾਰਤ ਪਟਾਕਾ ਫੈਕਟਰੀ ਨੂੰ ਲੱਗੀ ਅੱਗ ... (ETV Bharat)
author img

By ETV Bharat Punjabi Team

Published : Feb 6, 2025, 1:04 PM IST

ਤਰਨ ਤਾਰਨ : ਜ਼ਿਲ੍ਹੇ ਦੇ ਅਧੀਨ ਆਉਂਦੇ ਚੌਧਰੀਆਂ ਵਾਲਾ ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਘਰ ਵਿੱਚ ਬਣੀ ਪਟਾਕਿਆਂ ਦੀ ਗੈਰ-ਕਾਨੂੰਨੀ ਫੈਕਟਰੀ ਵਿੱਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਦੋ ਜਣੇ ਝੁਲਸ ਗਏ ਅਤੇ ਇੱਕ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉੱਧਰ ਇਸ ਅੱਗ ਦਾ ਪਤਾ ਲੱਗਦਿਆਂ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਅਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਅਣ-ਅਧਿਕਾਰਤ ਪਟਾਕਾ ਫੈਕਟਰੀ ਨੂੰ ਲੱਗੀ ਅੱਗ ... (ETV Bharat)

ਗੁਆਂਢੀਆਂ ਦਾ ਵੀ ਹੋਇਆ ਨੁਕਸਾਨ

ਉੱਥੇ ਹੀ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਹੀ ਵਸਨੀਕ ਮੇਜਰ ਸਿੰਘ ਨੇ ਦੱਸਿਆ ਕਿ, 'ਪਿਛਲੇ ਕਾਫੀ ਸਾਲਾਂ ਤੋਂ ਘਰ ਵਾਲੇ ਬਿਨਾਂ ਲਾਇਸੰਸ ਤੋਂ ਪਟਾਕੇ ਬਣਾ ਰਹੇ ਸੀ ਅਤੇ ਅੱਜ ਘਰ ਵਿੱਚ ਹੀ ਪਟਾਕਾ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ, "ਬਹੁਤ ਮੁਸ਼ਕਲ ਨਾਲ ਪਸ਼ੂ ਬਚਾਏ ਅਤੇ ਸਾਡੇ ਘਰ ਵੱਲ ਵੀ ਪਟਾਕੇ ਆ ਕੇ ਡਿੱਗੇ ਹਨ। ਮੇਰੀ ਪਰਾਲੀ ਵੀ ਸੜ ਚੁੱਕੀ ਹੈ,।"

ਅਪਡੇਟ ਜਾਰੀ ...

ETV Bharat Logo

Copyright © 2025 Ushodaya Enterprises Pvt. Ltd., All Rights Reserved.