ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿਚ ਅੱਜਕੱਲ੍ਹ ਨਵੇਂ ਅਯਾਮ ਕਾਇਮ ਕਰਦੇ ਨਜ਼ਰੀ ਪੈ ਰਹੇ ਹਨ ਚਰਚਿਤ ਗਾਇਕ ਅੰਮ੍ਰਿਤ ਮਾਨ ਅਤੇ ਸਟਾਰ ਗਾਇਕ ਦਿਲਜੀਤ ਦੁਸਾਂਝ, ਜੋ ਪਹਿਲੀ ਵਾਰ ਇਕੱਠਿਆਂ ਕਲੋਬ ਕੀਤਾ ਆਪਣਾ ਇੱਕ ਵੱਡਾ ਵਿਸ਼ੇਸ਼ ਗਾਣਾ 'ਟੈਂਸ਼ਨ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨ੍ਹਾਂ ਦੇ ਜਾਰੀ ਹੋਏ ਇਸ ਗਾਣੇ ਨੇ ਸਾਹਮਣੇ ਆਉਂਦਿਆਂ ਹੀ ਚਾਰੇ ਪਾਸੇ ਧੂੰਮਾਂ ਪਾ ਦਿੱਤੀਆਂ ਹਨ।
ਦੇਸੀ ਰੋਕ ਸਟਾਰ ਦਾ ਰੁਤਬਾ ਹਾਸਿਲ ਕਰ ਚੁੱਕੇ ਦਿਲਜੀਤ ਦੁਸਾਂਝ ਵੱਲੋਂ ਆਪਣੇ ਖੁਦ ਦੇ ਸੋਸ਼ਲ ਪਲੇਟਫਾਰਮ ਉੱਤੇ ਰਿਲੀਜ਼ ਕੀਤੇ ਗਏ ਉਕਤ ਗਾਣੇ ਨੂੰ ਆਵਾਜ਼ਾਂ ਦਿਲਜੀਤ ਦੁਸਾਂਝ ਨੇ ਦਿੱਤੀਆਂ ਹਨ, ਜਦਕਿ ਇਸ ਦੇ ਬੋਲ ਅੰਮ੍ਰਿਤ ਮਾਨ ਵੱਲੋਂ ਲਿਖੇ ਗਏ ਹਨ, ਜੋ ਬਤੌਰ ਗੀਤਕਾਰ ਵੀ ਅੱਜਕੱਲ੍ਹ ਨਵੇਂ ਦਿਸਹਿੱਦੇ ਸਿਰਜਣ ਦਾ ਮਾਣ ਅਪਣੀ ਝੋਲੀ ਲਗਾਤਾਰਤਾ ਨਾਲ ਪਾਉਂਦੇ ਜਾ ਰਹੇ ਹਨ।
ਇੰਟਰਨੈਸ਼ਨਲ ਪੱਧਰ ਉੱਪਰ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਦਿਲਜੀਤ ਦੁਸਾਂਝ ਦੇ ਨਵੇਂ ਈਪੀ 'ਐਡਵਾਈਜ਼ਰੀ' ਦੇ ਇੱਕ ਪ੍ਰਮੁੱਖ ਗੀਤ ਵੱਲੋਂ ਸੰਗੀਤ ਪ੍ਰੇਮੀਆਂ ਅਤੇ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਗਏ ਇਸ ਗਾਣੇ ਦਾ ਸੰਗੀਤ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਇਸ ਸ਼ਾਨਦਾਰ ਗਾਇਕ ਵੱਲੋਂ ਗਾਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਕਈ ਗਾਣਿਆ ਦੀ ਸੰਗੀਤਬੱਧਤਾ ਨੂੰ ਅੰਜ਼ਾਮ ਦੇ ਚੁੱਕੇ ਹਨ।
ਹਾਲ ਹੀ ਵਿੱਚ ਆਪਣੇ ਜਾਰੀ ਕੀਤੇ ਇੱਕ ਵੱਡੇ ਸੰਗੀਤਕ ਪ੍ਰੋਜੈਕਟ ਪਾਵਰਹਾਊਸ ਨੂੰ ਲੈ ਕੇ ਵੀ ਪੰਜਾਬੀ ਮਿਊਜ਼ਿਕ ਦੀ ਦੁਨੀਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਗਾਇਕ ਅਤੇ ਗੀਤਕਾਰ ਅੰਮ੍ਰਿਤ ਮਾਨ, ਜਿੰਨ੍ਹਾਂ ਵੱਲੋਂ ਅਪਣੇ ਲਿਖੇ ਅਤੇ ਗਾਏ ਇਸ ਗੀਤ ਵਿੱਚ ਭੁਪਿੰਦਰ ਬੱਬਲ ਅਤੇ ਸੰਜੇ ਦੱਤ ਨਾਲ ਕੀਤੀ ਉਨ੍ਹਾਂ ਦੀ ਪਲੇਠੀ ਕਲੋਬ੍ਰੇਸ਼ਨ ਨੇ ਦੇਸ਼ ਤੋਂ ਲੈ ਵਿਦੇਸ਼ਾਂ ਤੱਕ ਦੇ ਸੰਗੀਤਕ ਵਿਹੜਿਆਂ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ: