ETV Bharat / entertainment

ਪੰਜਾਬ ਦਾ ਅਜਿਹਾ ਪਿੰਡ ਜਿੱਥੇ ਨੇ 85 ਤੋਂ ਜਿਆਦਾ ਯੂਟਿਊਬਰ, ਇਸ ਵੱਡੇ ਕਾਮੇਡੀਅਨ ਨੇ ਕੀਤਾ ਖੁਲਾਸਾ - PUNJABI COMEDIAN

ਹਾਲ ਹੀ ਵਿੱਚ ਇੱਕ ਪੰਜਾਬੀ ਕਾਮੇਡੀਅਨ ਨੇ ਖੁਲਾਸਾ ਕੀਤਾ ਕਿ ਉਹ ਇੱਕ ਅਜਿਹੇ ਪਿੰਡ ਬਾਰੇ ਜਾਂਦੇ ਹਨ, ਜਿੱਥੇ 85 ਤੋਂ ਜਿਆਦਾ ਯੂਟਿਊਬਰ ਹਨ।

Bhana Bhagauada
Bhana Bhagauada (Photo: Facebook @Bhana Bhagauada)
author img

By ETV Bharat Entertainment Team

Published : Feb 6, 2025, 5:03 PM IST

Updated : Feb 6, 2025, 5:14 PM IST

ਚੰਡੀਗੜ੍ਹ: ਪੰਜਾਬੀਆਂ ਬਾਰੇ ਪਹਿਲਾਂ ਇੱਕ ਕਹਾਵਤ ਕਾਫੀ ਮਸ਼ਹੂਰ ਸੀ, ਜਿਸ ਵਿੱਚ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਇੱਟ ਚੁੱਕੀ ਤੋਂ ਗਾਇਕ ਨਿਕਲਦੇ ਹਨ। ਹੁਣ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਇੱਟ ਚੁੱਕੀ ਤੋਂ ਯੂਟਿਊਬਰ ਨਿਕਲਦੇ ਹਨ। ਜੀ ਹਾਂ...ਇਹ ਤੁਕ ਹਾਲ ਹੀ ਵਿੱਚ ਇੱਕ ਕਾਮੇਡੀਅਨ ਦੁਆਰਾ ਸ਼ੇਅਰ ਕੀਤੇ ਅੰਕੜੇ ਉਤੇ ਹੂ-ਬ-ਹੂ ਢੁੱਕਦੀ ਹੈ।

ਦਰਅਸਲ, ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਅਤੇ ਕਾਮੇਡੀਅਨ ਭਾਨਾ ਭਗੌੜਾ ਨੇ ਇੱਕ ਪੋਡਕਾਸਟ ਵਿੱਚ ਸ਼ਿਰਕਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਹੀ ਕਾਮੇਡੀਅਨ ਨੇ ਦੱਸਿਆ ਕਿ ਪੰਜਾਬ ਵਿੱਚ ਇੱਕ ਅਜਿਹਾ ਪਿੰਡ ਹੈ, ਜਿੱਥੇ 10 ਜਾਂ 20 ਨਹੀਂ ਬਲਕਿ 85 ਤੋਂ ਜਿਆਦਾ ਯੂਟਿਊਬਰ ਹਨ।

ਕਾਮੇਡੀਅਨ ਭਾਨਾ ਭਗੌੜਾ ਨੇ ਦੱਸਿਆ, 'ਇਹ ਲੱਗਣ ਲੱਗ ਪਿਆ ਹੈ ਕਿ ਸਾਰਾ ਪੰਜਾਬੀ ਸੋਸ਼ਲ ਮੀਡੀਆ ਵੱਲ ਤੁਰ ਪਿਆ ਹੈ, ਇੱਕ ਪਿੰਡ ਹੈ ਪਾਤੜਾਂ ਕੋਲ, ਉਸ ਪਿੰਡ ਵਿੱਚ ਯੂਟਿਊਬ ਉਤੇ 85 ਚੈਨਲ ਹਨ। ਔਰਤਾਂ ਰੋਟੀ-ਰਾਟੀ ਬਣਾ ਕੇ ਕਹਿੰਦੀਆਂ ਹਨ ਕਿ ਪਾ ਲਓ ਨਵੇਂ ਕੱਪੜੇ ਅਤੇ ਬਣਾ ਲਓ ਵੀਡੀਓ।' ਇਸ ਦੇ ਨਾਲ ਹੀ ਕਾਮੇਡੀਅਨ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਬਿਲਕੁੱਲ ਸੱਚੀ ਗੱਲ ਹੈ।

ਇਸ ਦੌਰਾਨ ਜੇਕਰ ਭਾਨਾ ਭਗੌੜਾ ਬਾਰੇ ਹੋਰ ਗੱਲ ਕਰੀਏ ਤਾਂ ਉਹ ਪੰਜਾਬ ਦੇ ਸ਼ਾਨਦਾਰ ਕਾਮੇਡੀਅਨਾਂ ਵਿੱਚ ਆਪਣਾ ਸਥਾਨ ਪੱਕਾ ਕਰ ਚੁੱਕੇ ਹਨ, ਭਾਨਾ ਭਗੌੜਾ ਨੂੰ ਇੰਸਟਾਗ੍ਰਾਮ ਉਤੇ 274 ਹਜ਼ਾਰ ਲੋਕ ਪਸੰਦ ਕਰਦੇ ਹਨ, ਉਹ ਅਕਸਰ ਹੀ ਆਪਣੀਆਂ ਵੀਡੀਓਜ਼ ਉਤੇ ਪਾਖੰਡੀ ਬਾਬੇ ਅਤੇ ਸਰਕਾਰਾਂ ਉਤੇ ਵਿਅੰਗ ਕੱਸਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਕਾਮੇਡੀਅਨ ਨੂੰ ਕਾਫੀ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਭਾਨਾ ਭਗੌੜਾ ਨੇ ਦੋ ਵਿਆਹ ਕਰਵਾਏ ਹੋਏ ਹਨ। ਉਹ ਇਸ ਸਮੇਂ ਆਪਣੀ ਦੂਜੀ ਪਤਨੀ ਨਾਲ ਰਹਿੰਦੇ ਹਨ।

ਇਹ ਵੀ ਪੜ੍ਹੋ:

Last Updated : Feb 6, 2025, 5:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.