ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਬਿਜਲੀ ਦਫਤਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ। ਇਸ ਦੌਰਾਨ ਸਬ ਡਿਵੀਜ਼ਨ 2 ਦੇ ਐੱਸਡੀਓ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਐੱਸਡੀਓ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਆਗੂਆਂ ਦੇ ਇਲਜ਼ਾਮ ਹਨ ਕਿ ''ਬਿਜਲੀ ਦਫਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ ਅਤੇ ਐੱਸਡੀਓ ਸਬ ਡਿਵੀਜ਼ਨ ਨੰਬਰ 2 ਦਾ ਵਤੀਰਾ ਕਿਸਾਨਾਂ ਮਜ਼ਦੂਰਾਂ ਪ੍ਰਤੀ ਬਿਲਕੁਲ ਵੀ ਠੀਕ ਨਹੀਂ ਹੈ। ਐੱਸਡੀਓ ਵੱਲੋਂ ਕਿਸਾਨਾਂ ਬਾਰੇ ਬੇਹੱਦ ਮਾੜੀ ਸ਼ਬਦਾਵਲੀ ਵਰਤੀ ਗਈ ਹੈ ਜੋ ਕਿ ਬਿਲਕੁਲ ਬਰਦਾਸ਼ਤਯੋਗ ਨਹੀਂ ਸੀ ਜਿਸਦੇ ਕਾਰਨ ਸਾਨੂੰ ਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨਾਂ ਨੇ ਸਪਸ਼ੱਟ ਕੀਤਾ ਕਿ ਜਦੋਂ ਤੱਕ ਐੱਸਡੀਓ ਆਪਣੇ ਸ਼ਬਦ ਵਾਪਸ ਨਹੀਂ ਲੈਂਦੇ ਅਤੇ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਉਨ੍ਹਾਂ ਦਾ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।''
ਐਸਡੀਓ ਉੱਤੇ ਦੁਰਵਿਵਹਾਰ ਦੇ ਇਲਜ਼ਾਮ
ਕਿਸਾਨਾਂ ਨੇ ਕਿਹਾ ਕਿ ਦੂਜੇ ਪਾਸੇ ਬਿਜਲੀ ਵਿਭਾਗ ਦੇ ਕੁਝ ਮੁਲਾਜ਼ਮ ਆਪਣੇ ਵੱਲੋਂ ਖੁਦ ਤਿਆਰ ਕੀਤੇ ਇੱਕ ਕਾਗਜ਼ 'ਤੇ ਲੋਕਾਂ ਦੇ ਜਬਰੀ ਦਸਤਖ਼ਤ ਕਰਾ ਰਹੇ ਹਨ ਕਿ ਅਸੀਂ ਡਿਜੀਟਲ ਮੀਟਰ ਨੂੰ ਨਹੀਂ ਉਤਾਰਾਂਗੇ ਜੋ ਕਿ ਨਾ ਤਾਂ ਕਿਸੇ ਕਾਨੂੰਨ ਦੇ ਵਿੱਚ ਲਿਖਿਆ ਹੈ ਅਤੇ ਨਾ ਹੀ ਵਿਭਾਗ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਇਸ ਬਾਬਤ ਜਦੋਂ ਅਸੀਂ ਮੌਜੂਦਾ ਐਸਡੀਓ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਡੇ ਨਾਲ ਦੁਰਵਿਹਾਰ ਕੀਤਾ ਗਿਆ। ਜਿਸ ਤੋਂ ਅਸੀਂ ਮਜ਼ਬੂਰ ਹੋ ਕੇ ਧਰਨਾ ਲਗਾ ਰਹੇ ਹਾਂ। ਜਦੋਂ ਤੱਕ ਐਸਡੀਓ ਆਪਣੇ ਸ਼ਬਦ ਵਾਪਸ ਨਹੀਂ ਲੈ ਲੈਂਦੇ ਉਦੋਂ ਤੱਕ ਹੀ ਸਾਡਾ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
ਨਹੀਂ ਲੱਗਣ ਦੇਵਾਂਗੇ ਚਿਪ ਵਾਲੇ ਮੀਟਰ
ਕਿਸਾਨ ਆਗੂਆਂ ਨੇ ਕਿਹਾ ਜੋ ਬਿਜਲੀ ਐਕਟ 2003 ਦੇ ਵਿੱਚ ਬਿਜਲੀ ਦੇ ਨਿੱਜੀਕਰਨ ਦਾ ਦੌਰ ਸ਼ੁਰੂ ਹੋ ਗਿਆ ਸੀ ਅਤੇ ਹੌਲੀ-ਹੌਲੀ ਸਾਡੇ ਅਦਾਰੇ ਖਤਮ ਹੋ ਰਹੇ ਹਨ। ਇਸ ਮੁੱਦੇ ਉੱਤੇ ਅਸੀਂ 2020 ਤੋਂ ਲੜਦੇ ਆ ਰਹੇ ਹਾਂ ਅਤੇ ਮੋਦੀ ਹਕੂਮਤ ਖੁਦ ਮੰਨੀ ਹੈ ਕਿ ਇਹ ਰਾਜਾ ਦਾ ਵਿਸ਼ਾ ਹੈ ਅਸੀਂ ਇਹਨੂੰ ਲਾਗੂ ਨਹੀਂ ਕਰਦੇ। ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਇਸ ਨੂੰ ਜਬਰੀ ਲਾਗੂ ਕਰ ਰਹੀ ਹੈ ਅਤੇ ਚਿਪਾ ਵਾਲੇ ਮੀਟਰ ਲਗਾਏ ਜਾ ਰਹੇ ਹਨ। ਜੱਥੇਬੰਦੀ ਚਿਪ ਵਾਲੇ ਮੀਟਰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦੇਵੇਗੀ। ਕਿਉਂਕਿ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਜਥੇਬੰਦੀਆਂ ਵੱਲੋਂ ਇਸਦਾ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ।
ਭ੍ਰਿਸ਼ਟ ਅਫਸਰਾਂ ਦੀ ਮਿਲੀ ਭੁਗਤ
ਕਿਸਾਨਾਂ ਨੇ ਕਿਹਾ ਕਿ ਅਸੀਂ ਚਿਪ ਵਾਲੇ ਮੀਟਰ ਲਾਹ ਕੇ ਬਿਜਲੀ ਦਫ਼ਤਰ ਜਮਾਂ ਕਰਵਾ ਰਹੇ ਹਾਂ ਅਤੇ ਜਦੋਂ ਪਿੰਡਾਂ 'ਚ ਮੁਲਾਜ਼ਮ ਇਹ ਮੀਟਰ ਲਾਉਣ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਬਿਜਲੀ ਬੋਰਡ ਖ਼ਤਮ ਹੋ ਜਾਣਗੇ। ਬਿਜਲੀ ਬੋਰਡ ਵਿੱਚ ਪਹਿਲਾਂ 1.25 ਲੱਖ ਮੁਲਾਜ਼ਮ ਹੁੰਦਾ ਸੀ। ਅੱਜ ਉਨ੍ਹਾਂ ਦੀ ਗਿਣਤੀ ਘੱਟ ਕੇ 25000 ਉੱਤੇ ਆ ਗਈ ਹੈ ਅਤੇ ਜਿਹੜੇ ਸਾਡੇ ਨੌਜਵਾਨ ਬਿਜਲੀ ਬੋਰਡ 'ਚ ਕੰਮ ਕਰ ਰਹੇ ਆ ਉਨ੍ਹਾਂ ਦਾ 14-15 ਹਜ਼ਾਰ 'ਤੇ ਕੰਮ ਕਰ ਰਹੇ ਹਨ। ਸਾਰਾ ਸਿਸਟਮ ਠੇਕੇ ਉੱਤੇ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਮਲਕੀਤ ਸਿੰਘ ਐਸਡੀਓ 2 ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਕਿਸਾਨ ਦੇ ਨਾਲ ਦੂਰ ਵਿਵਹਾਰ ਨਹੀਂ ਕੀਤਾ ਗਿਆ। ਇਲਜ਼ਾਮ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ।