ETV Bharat / state

'ਏਜੰਟ ਨੇ ਧੋਖੇ ਨਾਲ ਡੰਕੀ ਲਗਵਾ ਕੇ ਭੇਜਿਆ ਸੀ ਅਮਰੀਕਾ', ਡਿਪੋਰਟ ਹੋ ਕੇ ਆਏ ਨੌਜਵਾਨ ਜਸਪਾਲ ਸਿੰਘ ਨੇ ਦੱਸਿਆ ਦਰਦ - DEPORT PUNJABI

ਅਮਰੀਕਾ ਤੋਂ ਡਿਪੋਰਟ ਹੋਏ ਗੁਰਦਾਸਪੁਰ ਦੇ ਨੌਜਵਾਨ ਜਸਪਾਲ ਸਿੰਘ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਧੋਖਾ ਨਾਲ ਡੰਕੀ ਲਗਵਾ ਕੇ ਅਮਰੀਕਾ ਭੇਜਿਆ ਸੀ।

ਏਜੰਟ ਦੇ ਧੋਖੇ ਦਾ ਸ਼ਿਕਾਰ !
ਏਜੰਟ ਦੇ ਧੋਖੇ ਦਾ ਸ਼ਿਕਾਰ ! (Etv Bharat)
author img

By ETV Bharat Punjabi Team

Published : Feb 6, 2025, 2:52 PM IST

ਗੁਰਦਾਸਪੁਰ: ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੱਤਾ ਸੰਭਾਲਦੇ ਹੀ ਗੈਰ-ਕਾਨੂੰਨੀ ਰਹਿ ਰਹੇ ਲੋਕਾਂ 'ਤੇ ਕਾਰਵਾਈ ਕੀਤੀ ਹੈ। ਜਿਸ ਦੇ ਚੱਲਦੇ ਬੀਤੇ ਦਿਨੀਂ ਭਾਰਤ ਦੇ 104 ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਗਏ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਸ 'ਚ ਪੰਜਾਬ ਦੇ 30 ਨੌਜਵਾਨ ਸ਼ਾਮਲ ਸਨ ਤੇ ਨਾਲ ਹੀ ਹੋਰਨਾਂ ਸੂਬਿਆਂ ਦੇ ਵੀ ਕਈ ਲੋਕ ਜੋ ਅਮਰੀਕਾ ਵਲੋਂ ਵਾਪਸ ਭੇਜੇ ਗਏ ਹਨ। ਉੱਥੇ ਹੀ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਨੌਜਵਾਨ ਜਸਪਾਲ ਸਿੰਘ ਨੇ ਵੀ ਆਪਣਾ ਦਰਦ ਬਿਆਨ ਕੀਤਾ ਹੈ। ਜਿਸ ਨੂੰ ਪੁਲਿਸ ਬੀਤੀ ਰਾਤ ਘਰ ਛੱਡਣ ਲਈ ਪਹੁੰਚੀ ਸੀ।

ਏਜੰਟ ਦੇ ਧੋਖੇ ਦਾ ਸ਼ਿਕਾਰ ! (Etv Bharat)

ਏਜੰਟ ਦੀ ਧੋਖਾਧੜੀ ਦਾ ਹੋਇਆ ਸ਼ਿਕਾਰ

ਜਸਪਾਲ ਸਿੰਘ ਨੇ ਕਿਹਾ ਕਿ "ਏਜੰਟ ਦੀ ਧੋਖਾਧੜੀ ਦਾ ਉਹ ਸ਼ਿਕਾਰ ਹੋਇਆ ਹੈ। ਉਸ ਨੇ ਦੱਸਿਆ ਕਿ ਏਜੰਟ ਵੱਲੋਂ ਉਸ ਨੂੰ ਸਹੀ ਤਰੀਕਾ ਨਾਲ ਅਮਰੀਕਾ ਭੇਜਣ ਦੀ ਗੱਲ ਆਖੀ ਗਈ ਸੀ ਅਤੇ ਉਸ ਤੋਂ 30 ਲੱਖ ਦੇ ਕਰੀਬ ਪੈਸੇ ਵੀ ਲਏ ਸਨ। ਉਸ ਨੇ ਦੱਸਿਆ ਕਿ ਏਜੰਟ ਨੇ ਪੂਰੇ ਪੈਸੇ ਲੈਣ ਦੇ ਬਾਵਜੂਦ ਉਸ ਨੂੰ ਡੰਕੀ ਰਾਹੀਂ ਅਮਰੀਕਾ ਭੇਜਿਆ, ਜਿਸ ਕਾਰਨ ਅੱਜ ਉਸ ਨੂੰ ਡਿਪੋਰਟ ਹੋ ਕੇ ਵਾਪਸ ਆਉਂਣਾ ਪਿਆ ਹੈ। ਉਸ ਨੇ ਦੱਸਿਆ ਕਿ ਅਮਰੀਕਾ ਤੋਂ ਉਨ੍ਹਾਂ ਨੂੰ ਬੇੜੀਆਂ 'ਚ ਬੰਨ੍ਹ ਕੇ ਲੈਕੇ ਆਏ ਹਨ ਅਤੇ ਅੰਮ੍ਰਿਤਸਰ ਏਅਰਪੋਰਟ ਪਹੁੰਚਣ 'ਤੇ ਹੀ ਬੇੜੀਆਂ ਖੋਲ੍ਹੀਆਂ ਗਈਆਂ ਸਨ।"

ਪੈਸੇ ਲੈਕੇ ਵੀ ਡੰਕੀ ਰਾਹੀ ਭੇਜਿਆ ਅਮਰੀਕਾ

ਨੌਜਵਾਨ ਨੇ ਦੱਸਿਆ ਕਿ ਪਹਿਲਾਂ "ਉਸ ਨੂੰ ਯੂਰਪ ਭੇਜਿਆ ਗਿਆ ਅਤੇ ਉਥੋਂ ਉਸ ਨੂੰ ਜੰਗਲ ਦੇ ਰਸਤੇ ਬ੍ਰਾਜ਼ੀਲ ਰਾਹੀਂ ਅਮਰੀਕਾ ਭੇਜਿਆ ਗਿਆ। ਜਦੋਂ ਉਹ ਅਮਰੀਕਾ ਦੀ ਸਰਹੱਦ ਪਾਰ ਕਰ ਰਿਹਾ ਸੀ ਤਾਂ ਉਥੋਂ ਦੀ ਸਰਹੱਦੀ ਫੋਰਸ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ 11 ਦਿਨ ਆਪਣੇ ਕੋਲ ਰੱਖਣ ਤੋਂ ਬਾਅਦ ਹੁਣ ਉਸ ਨੂੰ ਭਾਰਤ ਭੇਜ ਦਿੱਤਾ ਗਿਆ ਹੈ। ਜਦੋਂ ਉਸ ਨੂੰ ਸੂਚਨਾ ਦਿੱਤੀ ਗਈ ਤਾਂ ਉਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਹੇ ਹਨ ਕਿਉਂਕਿ ਉਹ ਪੂਰੀ ਤਰ੍ਹਾਂ ਬੇੜੀ ਨਾਲ ਬੰਨ੍ਹੇ ਹੋਏ ਸੀ। ਰਸਤੇ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਭਾਰਤ ਭੇਜਿਆ ਜਾ ਰਿਹਾ ਹੈ। ਉਸ ਨਾਲ ਏਜੰਟ ਵੱਲੋਂ ਠੱਗੀ ਮਾਰੀ ਗਈ ਹੈ, ਜਿਸ ਕਾਰਨ ਉਹ ਅੱਜ ਇਸ ਮੁਸੀਬਤ ਵਿੱਚ ਹਨ।"

ਸਹੀ ਸਲਾਮਤ ਪੁੱਤ ਪਰਤਿਆ ਘਰ

ਜਸਪਾਲ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਸਹੀ ਸਲਾਮਤ ਘਰ ਪਹੁੰਚ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਏਜੰਟ ਵੱਲੋਂ ਕੀਤੀ ਧੋਖਾਧੜੀ ਕਾਰਨ ਉਸ ਨੂੰ ਅੱਜ ਇਹ ਦਿਨ ਦੇਖਣਾ ਪਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.