ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਅਦਾਕਾਰਾ ਸਰਗੁਣ ਮਹਿਤਾ, ਜੋ ਟੈਲੀਵਿਜ਼ਨ ਦੀ ਉੱਚ ਕੋਟੀ ਨਿਰਮਾਤਰੀ ਵਜੋਂ ਵੀ ਚੌਖੀ ਭੱਲ ਸਥਾਪਿਤ ਕਰਦੀ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਛੋਟੇ ਪਰਦੇ ਨੂੰ ਹੋਰ ਨਵੇਂ ਆਯਾਮ ਦੇਣ ਲਈ ਕੀਤੇ ਜਾ ਰਹੇ ਜੀਅ ਜਾਨ ਯਤਨਾਂ ਦਾ ਹੀ ਅਹਿਸਾਸ ਕਰਵਾ ਰਿਹਾ ਹੈ ਉਨ੍ਹਾਂ ਦਾ ਨਵਾਂ ਸ਼ੋਅ 'ਲਵਲੀ ਲੋਲਾ', ਜਿਸ ਦਾ ਇੱਕ ਵਿਸ਼ੇਸ਼ ਗਾਣਾ 'ਪਿਆਰ ਨਾ ਪਾਉਂਦੀ' ਕੱਲ੍ਹ ਜਾਰੀ ਕੀਤਾ ਜਾ ਰਿਹਾ ਹੈ।
'ਡ੍ਰੀਮੀਆਤਾ ਓਰੀਜਨਲ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਸਰਗੁਣ ਮਹਿਤਾ ਅਤੇ ਰਵੀ ਦੁਬੇ ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਸ਼ੋਅ ਦਾ ਨਿਰਦੇਸ਼ਨ ਅਭਿਜੀਤ ਦਾਸ ਅਤੇ ਸੋਰਬ ਚੋਬੇ ਵੱਲੋਂ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਸ਼ਾਨਦਾਰ ਨਿਰਦੇਸ਼ਨਾਂ ਅਧੀਨ ਸਿਰਜੇ ਜਾ ਰਹੇ ਇਸ ਇਮੋਸ਼ਨਲ ਡਰਾਮਾ ਕਹਾਣੀ ਸਾਰ ਅਧਾਰਿਤ ਸੀਰੀਅਲ ਦਾ ਪ੍ਰੋਡੋਕਸ਼ਨ ਜਿੰਮਾ ਵਿਵੇਕ ਸ਼ਰਮਾ, ਰਾਜੇਸ਼ ਚੇਤਿਆਰ ਅਤੇ ਅਲੀ ਹਸਨ ਸੰਭਾਲ ਰਹੇ ਹਨ।
ਹਾਲ ਹੀ ਵਿੱਚ 'ਸਵਰਨ ਘਰ', 'ਉਡਾਰੀਆਂ', 'ਜਨੂੰਨੀਅਤ', 'ਬਾਦਲੋਂ ਪੇ ਪਾਓ ਹੈ' ਆਦਿ ਜਿਹੇ ਕਈ ਵੱਡੇ ਟੀਵੀ ਸ਼ੋਅਜ ਦਾ ਨਿਰਮਾਣ ਕਰ ਚੁੱਕੀ ਸਰਗੁਣ ਮਹਿਤਾ ਵੱਲੋਂ ਆਪਣੇ ਘਰੇਲੂ ਪ੍ਰੋਡਕਸ਼ਨ ਅਧੀਨ ਨਿਰਮਿਤ ਕੀਤੇ ਜਾ ਰਹੇ ਦੀ ਉਕਤ ਸੀਰੀਅਲ ਦੀ ਸਟਾਰਕਾਸਟ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਨਾਮਵਰ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਗੌਹਰ ਖਾਨ, ਇਸ਼ਾ ਮਾਲਵੀਆ, ਡੋਲੀ ਆਹਲੂਵਾਲੀਆ, ਨਿਖਿਲ ਖੁਰਾਣਾ, ਰਵੀ ਕੋਠਾਰੀ, ਧੀਰਜ, ਸੱਜਨਾ ਸੋਲੰਕੀ, ਚੰਦਨ ਦਿਲਾਵਰ, ਅੰਸ਼, ਚੇਸ਼ਠਾ, ਸੈਫਾਲੀ ਰਾਣਾ ਆਦਿ ਸ਼ੁਮਾਰ ਹਨ।
ਪੰਜਾਬੀ ਫਿਲਮਾਂ ਅਤੇ ਸੀਰੀਅਲਜ਼ ਦੇ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਸਰਗੁਣ ਮਹਿਤਾ ਵੱਲੋਂ ਅਪਣੇ ਯੂਟਿਊਬ ਸੋਸ਼ਲ ਪਲੇਟਫ਼ਾਰਮ 'ਡ੍ਰੀਮੀਆਤਾ ਡਰਾਮਾ' ਦਾ ਵੀ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਉਪਰ ਪ੍ਰਸਾਰਿਤ ਹੋ ਰਿਹਾ ਉਕਤ ਉਨ੍ਹਾਂ ਦਾ ਦੂਜਾ ਮੈਗਾ ਸ਼ੋਅ ਹੈ, ਜਿਸ ਤੋਂ ਪਹਿਲਾਂ ਆਨ ਏਅਰ ਹੋਏ 'ਦਿਲ ਕੋ ਰਫ਼ੂ ਕਰ ਲੇ' ਨੂੰ ਵੀ ਇੰਨੀ ਦਿਨੀਂ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
ਟੈਲੀਵਿਜ਼ਨ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਸ਼ੋਅ ਦੇ ਰਿਲੀਜ਼ ਹੋ ਰਹੇ ਗਾਣੇ ਦੀ ਗੱਲ ਕਰੀਏ ਤਾਂ ਇਸ ਨੂੰ ਅਵਾਜ਼ ਡੈਨੀ ਨੇ ਦਿੱਤੀ ਹੈ।
ਇਹ ਵੀ ਪੜ੍ਹੋ:
- 'ਚਮਕੀਲਾ' ਦੀ ਸਫ਼ਲਤਾ ਤੋਂ ਬਾਅਦ ਇਮਤਿਆਜ਼ ਅਲੀ ਨਾਲ ਇੱਕ ਹੋਰ ਫਿਲਮ ਕਰਨਗੇ ਦਿਲਜੀਤ ਦੁਸਾਂਝ, ਇਸ ਦਿੱਗਜ ਅਦਾਕਾਰ ਨਾਲ ਸਾਂਝੀ ਕਰਨਗੇ ਸਕ੍ਰੀਨ
- 'ਡਾਇਰੈਕਟਰ ਨੇ ਮੈਨੂੰ ਅੱਧੀ ਰਾਤ ਨੂੰ ਇੱਕਲੇ ਹੋਟਲ 'ਚ ਬੁਲਾਇਆ', ਇਸ ਪੰਜਾਬੀ ਅਦਾਕਾਰਾ ਨੇ ਸਾਂਝਾ ਕੀਤਾ ਡਰਾਵਣਾ ਕਿੱਸਾ
- ਫਿਲਮ 'ਲਵਯਾਪਾ' ਦੀ ਸਕ੍ਰੀਨਿੰਗ ਲਈ ਇੱਕ ਛੱਤ ਥੱਲੇ ਇੱਕਠੇ ਹੋਏ ਬਾਲੀਵੁੱਡ ਦੇ ਤਿੰਨ ਖਾਨ, ਇੱਕ ਦੂਜੇ ਨੂੰ ਦਿੱਤੀ ਨਿੱਘੀ ਜੱਫ਼ੀ