ਕੋਇੰਬਟੂਰ: ਤਾਮਿਲਨਾਡੂ ਵਿੱਚ ਕੋਵਾਈ.ਕੋ (Kovai.co) ਨਾਮ ਦੀ ਇੱਕ ਆਈਟੀ ਕੰਪਨੀ ਨੇ 140 ਕਰਮਚਾਰੀਆਂ ਨੂੰ ਕੁੱਲ 14.5 ਕਰੋੜ ਰੁਪਏ ਦਾ ਬੋਨਸ ਦੇਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੰਪਨੀ ਵਿੱਚ ਕਰੀਬ 260 ਕਰਮਚਾਰੀ ਕੰਮ ਕਰਦੇ ਹਨ। ਕੰਪਨੀ ਮੈਨੇਜਮੈਂਟ ਨੇ ਇਹ ਤੋਹਫਾ ਆਪਣੀ ਕੰਪਨੀ 'ਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਿੱਤਾ ਹੈ। ਦੱਸ ਦਈਏ ਕਿ ਕੋਇੰਬਟੂਰ.ਕੋ ਨਾਮ ਦੀ ਇੱਕ IT ਕੰਪਨੀ ਦਾ ਮੁੱਖ ਦਫਤਰ ਕੋਇੰਬਟੂਰ ਦੇ ਨਵ ਇੰਡੀਆ ਖੇਤਰ ਦੇ ਅਵਿਨਾਸ਼ੀ ਰੋਡ ਵਿੱਚ ਹੈ। ਕੰਪਨੀ ਦੇ ਇੰਗਲੈਂਡ ਅਤੇ ਚੇਨਈ ਵਿੱਚ ਵੀ ਸ਼ਾਖਾ ਦਫ਼ਤਰ ਹਨ।
'ਟੂਗੈਦਰ ਵੀ ਗ੍ਰੋ' ਸਕੀਮ ਦੇ ਤਹਿਤ, ਇਹ ਘੋਸ਼ਣਾ ਕੀਤੀ ਗਈ ਸੀ ਕਿ 31 ਦਸੰਬਰ, 2022 ਤੋਂ ਪਹਿਲਾਂ ਕੰਪਨੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਕਰਮਚਾਰੀਆਂ ਨੂੰ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਕੁੱਲ ਸਾਲਾਨਾ ਤਨਖਾਹ ਦਾ 50 ਪ੍ਰਤੀਸ਼ਤ ਬੋਨਸ ਮਿਲੇਗਾ। ਜਿਸ ਤੋਂ ਬਾਅਦ ਪਹਿਲੇ ਪੜਾਅ ਵਿੱਚ 80 ਤੋਂ ਵੱਧ ਮੁਲਾਜ਼ਮਾਂ ਨੂੰ ਜਨਵਰੀ ਦੀ ਤਨਖਾਹ ਸਮੇਤ ਬੋਨਸ ਮਿਲ ਗਿਆ।
ਕੰਪਨੀ ਦੇ ਸੀਈਓ ਅਤੇ ਸੰਸਥਾਪਕ ਸਰਵਣ ਕੁਮਾਰ ਨੇ ਕਿਹਾ ਕਿ ਉਹ ਕੰਪਨੀ ਦੇ ਵਾਧੇ ਅਤੇ ਮੁਨਾਫੇ ਵਿੱਚ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਨੂੰ ਇਨਾਮ ਦੇਣ ਵਿੱਚ ਪੂਰਾ ਵਿਸ਼ਵਾਸ ਰੱਖਦੇ ਹਨ। ਕਰਮਚਾਰੀਆਂ ਨਾਲ ਕੰਪਨੀ ਦੀ ਦੌਲਤ ਨੂੰ ਸਾਂਝਾ ਕਰਨ ਦੇ ਤਰੀਕੇ ਲੱਭਣਾ ਮੇਰਾ ਲੰਬੇ ਸਮੇਂ ਤੋਂ ਸੁਪਨਾ ਰਿਹਾ ਹੈ।
ਕੰਪਨੀ ਦੇ ਸੀਈਓ ਨੇ ਕਿਹਾ, "ਜਦੋਂ ਅਸੀਂ ਕਰਮਚਾਰੀਆਂ ਨੂੰ ਇਨਾਮ ਦੇਣ ਦੇ ਤਰੀਕਿਆਂ 'ਤੇ ਵਿਚਾਰ ਕਰ ਰਹੇ ਸੀ, ਅਸੀਂ ਸ਼ੁਰੂ ਵਿੱਚ ਸ਼ੇਅਰ ਮਾਲਕੀ ਯੋਜਨਾਵਾਂ ਜਾਂ ਸ਼ੇਅਰ ਜਾਰੀ ਕਰਨ ਦੇ ਮੌਕਿਆਂ 'ਤੇ ਵਿਚਾਰ ਕੀਤਾ। ਕਰਮਚਾਰੀਆਂ ਨੂੰ ਅਸਲ ਲਾਭ ਪ੍ਰਦਾਨ ਕਰਨ ਲਈ, ਕੰਪਨੀ ਨੂੰ ਜਨਤਕ ਨਿਵੇਸ਼ ਵਧਾਉਣ ਜਾਂ ਜਨਤਾ ਨੂੰ ਸ਼ੇਅਰ ਜਾਰੀ ਕਰਨ ਦੀ ਲੋੜ ਹੈ। ਇਸ ਲਈ, ਅਸੀਂ ਨਕਦ ਵਿੱਚ ਬੋਨਸ ਦੇਣ ਦਾ ਫੈਸਲਾ ਕੀਤਾ।"
ਸਰਵਨ ਕੁਮਾਰ ਨੇ ਮਾਣ ਨਾਲ ਕਿਹਾ ਕਿ, "ਸਾਡੇ ਕਰਮਚਾਰੀ ਇਸ ਦੀ ਵਰਤੋਂ ਆਪਣੀਆਂ ਜ਼ਰੂਰਤਾਂ ਅਨੁਸਾਰ ਕਰ ਸਕਦੇ ਹਨ। ਉਹ ਇਸ ਦੀ ਵਰਤੋਂ ਬੈਂਕ ਕਰਜ਼ਿਆਂ ਦੀ ਅਦਾਇਗੀ ਕਰਨ, ਘਰਾਂ 'ਤੇ ਡਾਊਨ ਪੇਮੈਂਟ ਕਰਨ ਜਾਂ ਆਪਣੀਆਂ ਜ਼ਰੂਰਤਾਂ ਅਨੁਸਾਰ ਨਿਵੇਸ਼ ਕਰਨ ਲਈ ਕਰ ਸਕਦੇ ਹਨ।"
ਇਸ ਦੇ ਨਾਲ ਹੀ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਕਿਹਾ, "ਜਿਸ ਕੰਪਨੀ ਵਿੱਚ ਅਸੀਂ ਕੰਮ ਕਰਦੇ ਹਾਂ, ਉਸ ਨੇ ਸਾਨੂੰ ਇੱਕ ਸੁਹਾਵਣਾ ਸਰਪ੍ਰਾਈਜ਼ ਦਿੱਤਾ ਹੈ। ਇਸ ਨੇ ਸਾਨੂੰ ਇੱਕ ਅਜਿਹਾ ਬੋਨਸ ਦਿੱਤਾ ਹੈ ਜੋ ਸਾਡੀਆਂ ਉਮੀਦਾਂ ਤੋਂ ਕਿਤੇ ਵੱਧ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਅਜਿਹਾ ਬੋਨਸ ਦਿੱਤਾ ਗਿਆ ਹੈ। ਅਸੀਂ ਆਪਣੀ ਕੰਪਨੀ ਦੇ ਵਿਕਾਸ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਜਾ ਰਹੇ ਹਾਂ।" ਕੋਵਾਈ.ਕੋ (Kovai.co) ਨੇ 2023 ਤੱਕ 16 ਮਿਲੀਅਨ ਡਾਲਰ ਦੀ ਸਾਲਾਨਾ ਆਮਦਨ ਦਾ ਪ੍ਰੋਜੈਕਟ ਕੀਤਾ ਹੈ ਅਤੇ ਹਾਲ ਹੀ ਵਿੱਚ ਬੈਂਗਲੁਰੂ-ਅਧਾਰਤ ਕੰਪਨੀ ਫਲੋਇਕ ਨੂੰ ਐਕਵਾਇਰ ਕੀਤਾ ਹੈ।