ETV Bharat / state

ਮਹਿਲਾ ਸਰਪੰਚ ਦੇ ਪਤੀ 'ਤੇ ਹਮਲਾ, ਸਰਪੰਚੀ ਨੂੰ ਲੈ ਕੇ ਰੰਜਿਸ਼ ਤਹਿਤ ਹਮਲੇ ਦੇ ਇਲਜ਼ਾਮ - MANSA KHURD ATTACK

ਮਾਨਸਾ ਵਿਖੇ ਮਹਿਲਾ ਸਰਪੰਚ ਦੇ ਪਤੀ 'ਤੇ ਹਮਲਾ ਹੋਣ ਦਾ ਮਾਮਲਾ। ਮਹਿਲਾ ਸਰਪੰਚ ਨੇ ਲਾਏ ਸਰਪੰਚੀ ਨੂੰ ਲੈ ਕੇ ਰੰਜਿਸ਼ ਤਹਿਤ ਹਮਲੇ ਦੇ ਇਲਜ਼ਾਮ।

Deadly attack on sarpanch husband
ਸਰਪੰਚੀ ਨੂੰ ਲੈ ਕੇ ਰੰਜਿਸ਼ ਤਹਿਤ ਹਮਲੇ ਦੇ ਇਲਜ਼ਾਮ (ETV Bharat)
author img

By ETV Bharat Punjabi Team

Published : Jan 29, 2025, 10:49 AM IST

ਮਾਨਸਾ: ਮਾਨਸਾ ਖੁਰਦ ਦੀ ਮਹਿਲਾ ਸਰਪੰਚ ਦੇ ਪਤੀ ਤੇ ਰਾਤ ਸਮੇਂ ਕਥਿਤ ਅਣਪਛਾਤਿਆਂ ਵੱਲੋਂ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ ਹੈ। ਉਸ ਨੂੰ ਜਖ਼ਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਮਹਿਲਾ ਸਰਪੰਚ ਨੇ ਪਤੀ ਉੱਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕਰਕੇ ਪੁਲਿਸ ਤੋਂ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਸਰਪੰਚੀ ਨੂੰ ਲੈ ਕੇ ਰੰਜਿਸ਼ ਤਹਿਤ ਹਮਲੇ ਦੇ ਇਲਜ਼ਾਮ (ETV Bharat)

ਮਹਿਲਾ ਸਰਪੰਚ ਦੇ ਇਲਜ਼ਾਮ

ਖੇਤੋਂ ਕੰਮ ਕਰਕੇ ਵਾਪਸ ਘਰ ਆ ਰਹੇ ਮਾਨਸਾ ਖੁਰਦ ਦੀ ਮਹਿਲਾ ਸਰਪੰਚ ਸਿਮਰ ਕੌਰ ਦੇ ਪਤੀ ਸੋਨੀ ਸਿੰਘ ਉੱਤੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਜਖ਼ਮੀ ਕਰਨ ਦੇ ਇਲਜ਼ਾਮ ਹਨ। ਮਹਿਲਾ ਸਰਪੰਚ ਸਿਮਰ ਕੌਰ ਨੇ ਇਲਜ਼ਾਮ ਲਾਇਆ ਕਿ ਉਸ ਦਾ ਪਤੀ ਖੇਤ ਦਾ ਕੰਮ ਕਰਕੇ ਵਾਪਸ ਘਰ ਆ ਰਿਹਾ ਸੀ, ਪਰ ਰਾਸਤੇ ਵਿੱਚ ਉਸ ਨੂੰ ਘੇਰ ਕੇ ਸੱਟਾਂ ਮਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਵੀ ਉਸ ਨੂੰ ਧਮਕੀ ਦਿੱਤੀ ਗਈ ਸੀ।

ਪੁਲਿਸ ਕੋਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ

ਸਰਪੰਚ ਸਿਮਰ ਕੌਰ ਨੇ ਕਿਹਾ ਕਿ ਪਿੰਡ ਵਾਸੀ ਜਖ਼ਮੀ ਹਾਲਤ ਵਿੱਚ ਉਸ ਦੇ ਪਤੀ ਨੂੰ ਹਸਪਤਾਲ ਲੈ ਕੇ ਆਏ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਤਰੁੰਤ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਪੁਲਿਸ ਤੋਂ ਮਹਿਲਾ ਸਰਪੰਚ ਦੇ ਪਤੀ ਉੱਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਮਹਿਲਾ ਸਰਪੰਚ ਦੇ ਪਤੀ ਦੇ ਲੱਗੀਆਂ ਗੰਭੀਰ ਸੱਟਾਂ

ਉੱਥੇ ਹੀ ਜਾਣਕਾਰੀ ਦਿੰਦਿਆਂ ਡਾਕਟਰ ਰਿਤਿਕਾ ਨੇ ਕਿਹਾ ਕਿ ਅੱਜ ਸ਼ਾਮ ਕਰੀਬ 8 ਵਜੇ ਮਾਨਸਾ ਖੁਰਦ ਤੋਂ ਸੋਨੀ ਸਿੰਘ ਨਾਮ ਦਾ ਜ਼ਖਮੀ ਵਿਅਕਤੀ ਆਇਆ ਹੈ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਉਹ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਐਮਐਲਆਰ ਕਰ ਕੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

ਦੂਜੇ ਪਾਸੇ, ਪੁਲਿਸ ਵਲੋਂ ਅੱਜ ਇਸ ਮਾਮਲੇ ਸਬੰਧੀ ਬਿਆਨ ਦਰਜ ਕੀਤੇ ਜਾਣੇ ਹਨ ਜਿਸ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਉੱਤੇ ਕੁੱਝ ਬੋਲਣ ਲਈ ਤਿਆਰ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.