ਪੰਜਾਬ

punjab

ETV Bharat / entertainment

ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ', ਪਹਿਲੇ ਵੀਕੈਂਡ 'ਚ ਪਾਰ ਕੀਤਾ 50 ਕਰੋੜ ਦਾ ਅੰਕੜਾ

Teri Baaton Mein Aisa Uljha jiya Box Office Collection: ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੇ ਆਪਣੇ ਪਹਿਲੇ ਵੀਕੈਂਡ 'ਚ ਹੀ 50 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਜਾਣੋ ਫਿਲਮ ਨੇ ਆਪਣੇ ਤੀਜੇ ਦਿਨ ਅਤੇ ਪਹਿਲੇ ਵੀਕੈਂਡ 'ਤੇ ਕਿੰਨੀ ਕਮਾਈ ਕੀਤੀ ਹੈ।

Etv Bharat
Etv Bharat

By ETV Bharat Entertainment Team

Published : Feb 12, 2024, 1:01 PM IST

ਮੁੰਬਈ (ਬਿਊਰੋ): ਇਨਸਾਨਾਂ ਅਤੇ ਰੋਬੋਟ ਵਿਚਕਾਰ ਪਿਆਰ-ਰੁਮਾਂਟਿਕ ਕਹਾਣੀ 'ਤੇ ਬਣੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੇ 11 ਫਰਵਰੀ ਨੂੰ ਬਾਕਸ ਆਫਿਸ 'ਤੇ ਆਪਣਾ ਪਹਿਲਾਂ ਵੀਕੈਂਡ ਪੂਰਾ ਕਰ ਲਿਆ ਹੈ। ਫਿਲਮ ਅੱਜ 12 ਫਰਵਰੀ ਨੂੰ ਆਪਣੇ ਪਹਿਲੇ ਸੋਮਵਾਰ ਵਿੱਚ ਦਾਖਲ ਹੋ ਗਈ ਹੈ।

ਅੱਜ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਦਾ ਬਾਕਸ ਆਫਿਸ 'ਤੇ ਸੋਮਵਾਰ ਟੈਸਟ ਹੈ। ਇਸ ਤੋਂ ਪਹਿਲਾਂ ਦੱਸ ਦੇਈਏ ਕਿ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਆਪਣੇ ਪਹਿਲੇ ਵੀਕੈਂਡ 'ਚ ਦੁਨੀਆ ਭਰ 'ਚ 50 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ।

ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਤਾਜ਼ਾ ਜੋੜੀ ਦੀ ਪਹਿਲੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਧਮਾਲਾਂ ਪਾਈਆਂ ਹੋਈਆਂ ਹਨ। ਫਿਲਮ ਨੇ ਆਪਣੇ ਪਹਿਲੇ ਵੀਕੈਂਡ 'ਚ ਦੁਨੀਆ ਭਰ 'ਚ 55.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਫਿਲਮ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ 'ਤੇ 7 ਕਰੋੜ ਦੀ ਕਮਾਈ ਨਾਲ ਆਪਣਾ ਖਾਤਾ ਖੋਲ੍ਹਿਆ ਹੈ। ਫਿਲਮ ਨੇ ਦੂਜੇ ਦਿਨ ਯਾਨੀ ਪਹਿਲੇ ਸ਼ਨੀਵਾਰ 10.50 ਕਰੋੜ ਰੁਪਏ ਅਤੇ ਤੀਜੇ ਦਿਨ (ਪਹਿਲੇ ਐਤਵਾਰ) 11.59 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੇ ਆਪਣੇ ਪਹਿਲੇ ਵੀਕੈਂਡ 'ਚ ਘਰੇਲੂ ਬਾਕਸ ਆਫਿਸ 'ਤੇ 29.11 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਬਾਰੇ: 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੂੰ ਅਮਿਤ ਜੋਸ਼ੀ ਅਤੇ ਅਰਾਧਨਾ ਸਾਹ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਦੀ ਕਹਾਣੀ ਇੱਕ ਮਨੁੱਖ ਅਤੇ ਇੱਕ ਰੋਬੋਟ ਵਿਚਕਾਰ ਪਿਆਰ ਨੂੰ ਦਰਸਾਉਂਦੀ ਹੈ। ਫਿਲਮ 'ਚ ਧਰਮਿੰਦਰ, ਡਿੰਪਲ ਕਪਾਡੀਆ ਅਤੇ ਰਾਕੇਸ਼ ਬੇਦੀ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।

ABOUT THE AUTHOR

...view details