ਚੰਡੀਗੜ੍ਹ: ਧਾਰਮਿਕ ਸੰਗੀਤ ਸਫ਼ਾਵਾਂ 'ਚ ਸਰਗਰਮ ਗਾਇਕ ਰੌਸ਼ਨ ਪ੍ਰਿੰਸ ਲੰਮੇਂ ਵਕਫ਼ੇ ਬਾਅਦ ਮੁੜ ਕਮਰਸ਼ਿਅਲ ਗਾਇਕੀ ਵੱਲ ਰੁਖ਼ ਕਰਦੇ ਨਜ਼ਰੀ ਆ ਰਹੇ ਹਨ, ਜੋ ਅਪਣਾ ਨਵਾਂ ਗਾਣਾ 'ਸਮਝਾਂ ਤੋਂ ਬਾਹਰ' 12 ਫ਼ਰਵਰੀ ਨੂੰ ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਟ੍ਰੈਕ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਅਪਣੀ ਉਪ-ਸਥਿਤੀ ਦਰਜ ਕਰਵਾਏਗਾ।
'ਬਲੈਕ ਸਟੂਡਿਓਜ਼' ਅਤੇ 'ਰੌਸ਼ਨ ਪ੍ਰਿੰਸ ਇੰਟਰਟੇਨਰਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗੀਤ ਦੇ ਬੋਲ 'ਜੇਪੀ 47' ਨੇ ਰਚੇ ਹਨ, ਜਦਕਿ ਇਸ ਦਾ ਸੰਗੀਤ ਮੈਡਮਿਕਸ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੋਹਾਂ ਦੀ ਬਿਹਤਰੀਨ ਸੰਗੀਤਕ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਖੂਬਸੂਰਤ ਗਾਣੇ ਨੂੰ ਗਾਇਕ ਰੌਸ਼ਨ ਪ੍ਰਿੰਸ ਵੱਲੋਂ ਬੇਹੱਦ ਪ੍ਰਭਾਵਪੂਰਨ ਅੰਦਾਜ਼ ਵਿੱਚ ਗਾਇਆ ਗਿਆ ਹੈ।
ਨੌਜਵਾਨੀ ਮਨਾਂ ਅਤੇ ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਨੀਰਜ ਕੇ ਰਾਠੀ ਅਤੇ ਸੋਹੀ ਸੈਣੀ ਦੁਆਰਾ ਕੀਤੀ ਗਈ ਹੈ।
ਪੰਜਾਬ ਦੀਆਂ ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਮਾਡਲਜ ਜੋੜੀ ਤਾਨਿਆ ਕੌਰ ਅਤੇ ਸੱਜਣ ਜਗਪਾਲਪੁਰੀਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵੱਲੋਂ ਕੀਤੀ ਫੀਚਰਿੰਗ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦਾ ਖਾਸ ਆਕਰਸ਼ਨ ਹੋਵੇਗੀ।
ਹਾਲ ਹੀ ਵਿੱਚ ਪ੍ਰਯਾਗਰਾਜ ਵਿਖੇ ਪੂਜਾ ਅਰਚਨਾ ਕਰਦੇ ਨਜ਼ਰੀ ਆਏ ਗਾਇਕ ਰੌਸ਼ਨ ਪ੍ਰਿੰਸ ਪਿਛਲੇ ਦੋ ਸਾਲਾਂ ਤੋਂ ਜਿਆਦਾਤਰ ਧਾਰਮਿਕ ਗਾਇਕੀ ਵਾਲੇ ਪਾਸੇ ਹੀ ਜਿਆਦਾ ਸਰਗਰਮ ਰਹੇ ਹਨ, ਜਿੰਨ੍ਹਾਂ ਵੱਲੋਂ ਸਮੇਂ ਦਰ ਸਮੇਂ ਜਾਰੀ ਕੀਤੀਆਂ ਗਈਆਂ ਭਜਨ ਐਲਬਮਜ਼ ਨੂੰ ਭਗਤਜਨਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।
ਓਧਰ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਸਮੇਂ ਦੌਰਾਨ ਸਾਹਮਣੇ ਆਈਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਵਿੱਚ 'ਅਪਣੇ ਘਰ ਬੇਗਾਨੇ', 'ਸਰਦਾਰਾਂ ਐਂਡ ਸੰਨਜ਼' ਅਤੇ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਤੋਂ ਬਾਅਦ ਅਗਲੇ ਦਿਨੀਂ ਵੀ ਉਹ ਕੁਝ ਹੋਰ ਪੰਜਾਬੀ ਫਿਲਮਾਂ ਦੁਆਰਾ ਪਾਲੀਵੁੱਡ ਵਿੱਚ ਅਪਣੀ ਉਪ-ਸਥਿਤੀ ਦਰਜ ਕਰਵਾਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ: