ਚੰਡੀਗੜ੍ਹ: 'ਦਿਲ ਲੂਮੀਨਾਟੀ' ਟੂਰ ਤੋਂ ਫੁਰਸਤ ਮਿਲਦਿਆਂ ਹੀ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਇੱਕ ਵਾਰ ਮੁੜ ਫਿਲਮੀ ਸਫਾਂ ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਰਜ ਕਰਵਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾ 'ਚ ਵੱਧਦੇ ਜਾ ਰਹੇ ਕਦਮਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਸ਼ੁਰੂ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ 'ਸਰਦਾਰਜੀ 3', ਜੋ ਸਕਾਟਲੈਂਡ ਵਿਖੇ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਸਾਲ 2015 ਵਿੱਚ ਰਿਲੀਜ਼ ਹੋਈ 'ਸਰਦਾਰਜੀ' ਅਤੇ 2016 ਵਿੱਚ ਦੂਜੀ ਫ੍ਰੈਂਚਾਇਜ਼ੀ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਗਈ 'ਸਰਦਾਰਜੀ 2' ਦੇ ਤੀਸਰੇ ਭਾਗ ਦੇ ਤੌਰ ਉਤੇ ਵਜ਼ੂਦ ਵਿੱਚ ਬਣਾਈ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਨਿਰਮਾਣ ਵ੍ਹਾਈਟ ਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾਵਾਂ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਦੁਆਰਾ ਸਟੋਰੀ ਟਾਈਮ ਪ੍ਰੋਡੋਕਸ਼ਨ ਦੇ ਨਾਲ ਸੁਯੰਕਤ ਰੂਪ ਵਿੱਚ ਕੀਤਾ ਜਾਵੇਗਾ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਮੰਨੋਰੰਜਕ ਡ੍ਰਾਮਾ ਫਿਲਮ ਦੀ ਸ਼ੁਰੂਆਤ ਸਕਾਟਲੈਂਡ ਦੇ ਮਸ਼ਹੂਰ ਅਤੇ ਖੂਬਸੂਰਤ ਸੈਲਾਨੀ ਸਥਲ ਐਡਿਨਬਰਗ ਤੋਂ ਹੋਵੇਗੀ, ਜੋ ਅਪਣੇ ਅਨੂਠੇ ਕੁਦਰਤੀ ਨਜ਼ਾਰਿਆਂ ਨੂੰ ਲੈ ਦੁਨੀਆਂ ਭਰ ਵਿੱਚ ਖਾਸੀ ਮਹੱਤਤਾ ਰੱਖਦਾ ਆ ਰਿਹਾ ਹੈ।
ਸਾਲ 2024 ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ 'ਜੱਟ ਐਂਡ ਜੂਲੀਅਟ 3' ਤੋਂ ਬਾਅਦ ਸੈੱਟ ਉਤੇ ਜਾ ਰਹੀ ਅਦਾਕਾਰ ਦਿਲਜੀਤ ਦੁਸਾਂਝ ਦੀ ਇਹ ਪਹਿਲੀ ਫਿਲਮ ਹੋਵੇਗੀ, ਜਿਸ ਦੀ 15 ਫ਼ਰਵਰੀ ਦੇ ਆਸ-ਪਾਸ ਸ਼ੁਰੂ ਹੋਣ ਜਾ ਰਹੀ ਸ਼ੂਟਿੰਗ ਦਾ ਹਿੱਸਾ ਬਣਨ ਲਈ ਉਹ ਜਲਦ ਸਕਾਟਲੈਂਡ ਰਵਾਨਗੀ ਭਰਨਗੇ।
ਉਕਤ ਫਿਲਮ ਸੰਬੰਧਤ ਮਿਲੀ ਹੋਰ ਅਹਿਮ ਜਾਣਕਾਰੀ ਅਨੁਸਾਰ ਇਸ ਦੇ ਪਹਿਲੇ ਭਾਗਾਂ ਦਾ ਨਿਰਦੇਸ਼ਨ ਕਰ ਚੁੱਕੇ ਰੋਹਿਤ ਜੁਗਰਾਜ ਚੌਹਾਨ ਇਸ ਨਵੇਂ ਭਾਗ ਦਾ ਹਿੱਸਾ ਨਹੀਂ ਹੋਣਗੇ, ਬਲਕਿ ਗਿੱਪੀ ਗਰੇਵਾਲ ਕੈਂਪ ਨਾਲ ਜੁੜੇ ਇੱਕ ਚਰਚਿਤ ਨਿਰਦੇਸ਼ਕ ਇਸ ਦਾ ਨਿਰਦੇਸ਼ਨ ਕਰਨਗੇ, ਜਿੰਨ੍ਹਾਂ ਦੇ ਨਾਂਅ ਅਤੇ ਹੋਰਨਾਂ ਪਹਿਲੂਆਂ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:
- ਵੱਡੇ ਲੇਖਕ-ਅਦਾਕਾਰ ਉਤੇ ਲੱਗੇ ਬਲਾਤਕਾਰ ਦੇ ਇਲਜ਼ਾਮ, ਔਰਤ ਨੇ ਖੁੱਲ੍ਹੇਆਮ ਸੋਸ਼ਲ ਮੀਡੀਆ ਉਤੇ ਪਾਈ ਪੋਸਟ
- 11 ਸਾਲ ਦੇ ਆਸਟ੍ਰੇਲੀਅਨ ਬਾਲ ਕਲਾਕਾਰ ਦਾ ਭਾਰਤ 'ਚ ਹੁੰਦੀ ਪੜ੍ਹਾਈ 'ਤੇ ਦਿਲ ਨੂੰ ਛੂਹਣ ਵਾਲਾ ਬਿਆਨ, ਸੁਣ ਕੇ ਰਹਿ ਜਾਵੋਗੇ ਹੈਰਾਨ
- ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਭੜਕੇ ਸੋਨੂੰ ਸੂਦ, ਜਾਰੀ ਕੀਤਾ ਪਹਿਲਾਂ ਬਿਆਨ, ਕਿਹਾ-ਅਸੀਂ ਨਾ ਤਾਂ ਬ੍ਰਾਂਡ ਅੰਬੈਸਡਰ...