ਮੁੰਬਈ:ਮਸ਼ਹੂਰ ਰੈਪਰ-ਗਾਇਕ ਰਫ਼ਤਾਰ ਆਪਣੀ ਪਹਿਲੀ ਪਤਨੀ ਕੋਮਲ ਵੋਹਰਾ ਤੋਂ ਤਲਾਕ ਦੇ ਪੰਜ ਸਾਲ ਬਾਅਦ ਫੈਸ਼ਨ ਸਟਾਈਲਿਸਟ ਮਨਰਾਜ ਜਵੰਦਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਹਾਲਾਂਕਿ, ਰਫ਼ਤਾਰ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਇੰਟਰਨੈੱਟ 'ਤੇ ਇੱਕ ਈਵੈਂਟ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾਂ ਲਗਾਇਆ ਜਾ ਰਿਹਾ ਹੈ ਕਿ ਕਾਰਡਬੋਰਡ 'ਤੇ ਰਫ਼ਤਾਰ ਅਤੇ ਮਨਰਾਜ ਦੇ ਨਾਂਅ ਲਿਖੇ ਹੋਏ ਹਨ। ਇਸ ਤੋਂ ਇਲਾਵਾ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਆਨਲਾਈਨ ਤਸਵੀਰਾਂ ਨੇ ਪੈਦਾ ਕੀਤੀ ਸਨਸਨੀ
ਰਫ਼ਤਾਰ ਅਤੇ ਮਨਰਾਜ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਨਲਾਈਨ ਕਈ ਅਫਵਾਹਾਂ ਉੱਡ ਰਹੀਆਂ ਹਨ ਅਤੇ ਪ੍ਰਸ਼ੰਸਕ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਉਹ ਸੱਚਮੁੱਚ ਵਿਆਹ ਕਰ ਰਹੇ ਹਨ, ਜਦਕਿ ਹਰ ਕੋਈ ਇਹ ਜਾਣਨ ਲਈ ਵੀ ਉਤਸੁਕ ਹੈ ਕਿ ਮਨਰਾਜ ਜਵੰਦਾ ਕੌਣ ਹੈ?