ਨਗਰ ਕੌਂਸਲ ਚੋਣਾਂ: ਫ਼ਰੀਦਕੋਟ 'ਚ 'ਆਪ' ਦੇ ਉਮੀਵਾਰਾਂ ਨੇ ਝਾੜੂ ਲਾ ਕੇ ਕੀਤਾ ਚੋਣ ਪ੍ਰਚਾਰ - ਆਮ ਆਦਮੀ ਪਾਰਟੀ
🎬 Watch Now: Feature Video
ਫ਼ਰੀਦਕੋਟ:ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਕੜੀ 'ਚ ਆਮ ਆਦਮੀ ਪਾਰਟੀ ਵੱਲੋਂ ਫ਼ਰੀਦਕੋਟ ਵਿਖੇ ਪਹਿਲੀ ਵਾਰ ਚੋਣ ਲੜ ਰਹੇ ਉਮੀਦਵਾਰਾਂ ਨੇ ਨਵੇਕਲੇ ਢੰਗ ਨਾਲ ਚੋਣ ਪ੍ਰਚਾਰ ਕੀਤਾ। 'ਆਪ' ਦੇ ਉਮੀਦਵਾਰਾਂ ਨੇ ਸ਼਼ਹਿਰ ਦੇ ਬਜ਼ਾਰਾਂ 'ਚ ਜਿਥੇ ਝਾੜੂ ਮਾਰ ਕੇ ਸਫ਼ਾਈ ਕੀਤੀ, ਉਥੇ ਹੀ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਦੇ ਹੱਕ 'ਚ ਵੋਟਾਂ ਪਾਉਣ ਲਈ ਲੋਕਾਂ ਨੂੰ ਲਾਮਬੰਦ ਕੀਤਾ। ਇਹ ਚੋਣ ਪ੍ਰਚਾਰ ਪਾਰਟੀ ਦੇ ਸੀਨੀਅਰ ਆਗੂ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ 'ਚ ਕੀਤਾ ਗਿਆ। ਇਸ ਮੌਕੇ ਗੁਰਦਿੱਤ ਸਿੰਘ ਸੇਖੋਂ ਨੇ ਜ਼ਿਲ੍ਹੇ 'ਚ ਬਹੁਮਤ ਨਾਲ ਗੁਰਦਿੱਤ ਸਿੰਘ 'ਆਪ' ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ।