ਪਿੰਡ ਭਾਈ ਰੂਪਾ ਵਿਖੇ ਦੋ ਧਿਰਾਂ ਵਿਚਕਾਰ ਹੋਈ ਫਾਇਰਿੰਗ, ਇੱਕ ਦੀ ਮੌਤ, ਸੀਸੀਟੀਵੀ ਵੀਡੀਓ ਆਏ ਸਾਹਮਣੇ - FIRING AT BHAI RUPA
🎬 Watch Now: Feature Video
Published : Feb 5, 2025, 7:32 PM IST
ਬਠਿੰਡਾ ਦੇ ਕਸਬਾ ਫੂਲ ਦੇ ਨੇੜਲੇ ਪਿੰਡ ਭਾਈ ਰੂਪਾ ਵਿਖੇ ਬੀਤੀ ਦੇ ਰਾਤ ਦੋ ਧਿਰਾਂ ਵਿੱਚ ਹੋਈ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ। ਜਾਣਕਾਰੀ ਦਿੰਦੇ ਹੋਏ ਐਸਪੀਡੀ ਨਰਿੰਦਰ ਸਿੰਘ ਨੇ ਕਿਹਾ ਸੂਚਨਾ ਮਿਲੀ ਕਿ ਭਾਈ ਰੂਪਾ ਵਿੱਚ ਦੇਰ ਰਾਤ ਦੋ ਧਿਰਾਂ ਵੱਲੋਂ ਇੱਕ ਦੂਸਰੇ ਉੱਪਰ ਗੋਲੀਬਾਰੀ ਕੀਤੀ ਗਈ ਇਸ ਗੋਲੀਬਾਰੀ ਦੌਰਾਨ ਸਤਨਾਮ ਸਿੰਘ ਉਰਫ ਸੱਤੀ ਭਾਈ ਰੂਪਾ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸੱਤੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਬੀਤੀ ਰਾਤ ਇਹ ਘਟਨਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਪਰੀ ਹੈ।