ਚੋਰੀ ਕਰਨ ਦੀ ਆਦਤ ਤੋਂ ਮਜ਼ਬੂਰ ਚੋਰ ਹੁਣ ਸਾਈਕਲ ਕਰਨ ਲੱਗੇ ਚੋਰੀ - BATHINDA NEWS
🎬 Watch Now: Feature Video
Published : Feb 4, 2025, 4:14 PM IST
ਬਠਿੰਡਾ: ਪੁਲਿਸ ਵੱਲੋਂ ਦੋ ਅਜਿਹੇ ਛਾਤਰ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿੰਨਾਂ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ 14 ਚੋਰੀ ਦੇ ਸਾਈਕਲ ਚੋਰੀ ਕੀਤੇ ਗਏ ਸਨ। ਜਾਣਕਾਰੀ ਦਿੰਦੇ ਹੋਏ ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਲਗਾਤਾਰ ਸਾਈਕਲ ਚੋਰੀ ਹੋ ਰਹੇ ਸਨ। ਕੁਝ ਦਿਨ ਪਹਿਲਾਂ ਬਠਿੰਡਾ ਦੇ ਮਹਿਣਾ ਚੌਂਕ ਵਿੱਚ ਵੀ ਸਾਈਕਲ ਚੋਰੀ ਹੋਇਆ ਸੀ ਇਸ ਸਾਈਕਲ ਚੋਰੀ ਦੀ ਘਟਨਾ ਨੂੰ ਲੈ ਕੇ ਉਨਾਂ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ । ਇਸੇ ਜਾਂਚ ਦੇ ਚਲਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਕੋਲੋਂ 14 ਚੋਰੀ ਕੀਤੇ ਗਏ ਸਾਈਕਲ ਬਰਾਮਦ ਕੀਤੇ ਗਏ ਹਨ। ਹੁਣ ਪੁਲਿਸ ਵੱਲੋਂ ਉਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ ਹੈ।