ਪਿੰਡ ਕੋਟਸ਼ਮੀਰ ਰਾਮਾ ਰੋਡ 'ਤੇ ਸਕੂਲ ਵੈਨ ਥੱਲੇ ਆਉਣ ਕਾਰਨ ਔਰਤ ਕੰਡਕਟਰ ਦੀ ਹੋਈ ਮੌਤ - FEMALE CONDUCTOR DIES
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/05-02-2025/640-480-23479501-thumbnail-16x9-s.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Feb 5, 2025, 5:04 PM IST
ਬਠਿੰਡਾ ਦੇ ਪਿੰਡ ਕੋਟਸ਼ਮੀਰ ਰਾਮਾ ਰੋਡ 'ਤੇ ਸਕੂਲ ਵੈਨ ਥੱਲੇ ਆਉਣ ਕਾਰਨ ਔਰਤ ਕੰਡਕਟਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਵੀ ਪਹੁੰਚੀ ਹੈ। ਸਮਾਜ ਸੇਵੀ ਸੰਸਥਾ ਵੱਲੋਂ ਔਰਤ ਕੰਡਕਟਰ ਦੀ ਲਾਸ਼ ਨੂੰ ਬਠਿੰਡਾ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਪ੍ਰਾਪਤ ਹੋਈ ਸੀ ਕਿ ਕੋਟਸ਼ਮੀਰ ਨਜ਼ਦੀਕ ਐਕਸੀਡੈਂਟ ਦੱਸਿਆ ਗਿਆ ਸੀ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮਹਿਲਾ ਦੀ ਮੌਤ ਹੋ ਚੁੱਕੀ ਸੀ ਜੋ ਕਿ ਸੜਕ ਕਿਨਾਰੇ ਪਈ ਸੀ।