ਕਾਰ ਤੇ ਜੁਗਾੜੂ ਰੇਹੜੀ ਦੀ ਆਪਸੀ ਟੱਕਰ ’ਚ ਕਾਰਨ ਰੇਹੜੀ ਚਾਲਕ ਦੀ ਹੋਈ ਮੌਤ - CAR AND JUGADU CART COLLIDE
🎬 Watch Now: Feature Video
Published : Feb 9, 2025, 7:57 PM IST
ਤਰਨਤਾਰਨ: ਭਿੱਖੀਵਿੰਡ ਭਗਵਾਨਪੁਰ ਮੋੜ ਪੰਪ ਨਜ਼ਦੀਕ ਕਾਰ ਅਤੇ ਜੁਗਾੜੂ ਰੇਹੜੀ ਦੀ ਆਪਸੀ ਟੱਕਰ ਵਿੱਚ ਰੇਹੜੀ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਮਹਿਲ ਸਿੰਘ ਵਾਸੀ ਭਗਵਾਨਪੁਰਾ ਵਜੋਂ ਹੋਈ ਹੈ। ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਮੌਕੇ ਪਿੰਡ ਭਗਵਾਨਪੁਰ ਦੇ ਸਰਪੰਚ ਗੁਰਲਾਲ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਰ ਅਤੇ ਜੁਗਾੜੂ ਰੇਹੜੀ ਜੋ ਕਿ ਉਨ੍ਹਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਮਹਿਲ ਸਿੰਘ ਚਲਾ ਰਿਹਾ ਸੀ, ਉਹ ਭਿਆਨਕ ਹਾਦਸੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿੱਚ ਮਹਿਲ ਸਿੰਘ ਦੀ ਮੌਤ ਹੋ ਗਈ।