ਲੱਸੀ ਪੰਜਾਬ 'ਚ ਸਭ ਤੋਂ ਮਸ਼ਹੂਰ ਪੀਣ ਵਾਲਾ ਪਦਾਰਥ ਹੈ। ਹਰ ਪੰਜਾਬੀ ਲੱਸੀ ਪੀਣਾ ਪਸੰਦ ਕਰਦਾ ਹੈ। ਲੱਸੀ ਪੀਣ 'ਚ ਸਵਾਦ ਹੀ ਨਹੀਂ ਸਗੋਂ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਲੱਸੀ ਦੇ ਫਾਇਦੇ ਪਾਉਣ ਲਈ ਤੁਹਾਨੂੰ ਇਸਨੂੰ ਸਹੀਂ ਤਰੀਕੇ ਨਾਲ ਤਿਆਰ ਕਰਨਾ ਅਤੇ ਸਹੀਂ ਸਮੇਂ 'ਤੇ ਪੀਣਾ ਵੀ ਜ਼ਰੂਰੀ ਹੈ। ਦੱਸ ਦੇਈਏ ਕਿ ਰੋਜ਼ਾਨਾ ਲੱਸੀ ਪੀਣ ਨਾਲ ਤੁਸੀਂ ਖੁਦ ਨੂੰ ਕਈ ਸਮੱਸਿਆਵਾਂ ਤੋਂ ਬਚਾ ਸਕੋਗੇ। ਇਸਦੇ ਨਾਲ ਹੀ, ਲੱਸੀ ਪੀਣ ਨਾਲ ਠੀਕ ਹੋਈਆਂ ਬਿਮਾਰੀਆਂ ਦੇ ਦੁਬਾਰਾ ਹੋਣ ਦੇ ਮੌਕੇ ਵੀ ਘੱਟ ਜਾਂਦੇ ਹਨ। ਆਯੁਰਵੇਦ ਵਿੱਚ ਸਿਹਤ ਬਣਾਈ ਰੱਖਣ ਅਤੇ ਬਿਮਾਰੀਆਂ ਦੇ ਇਲਾਜ ਲਈ ਲੱਸੀ ਦੀ ਵਰਤੋ ਕੀਤੀ ਜਾਂਦੀ ਹੈ।
ਡਾਕਟਰ Dixa ਦਾ ਕਹਿਣਾ ਹੈ ਕਿ ਲੱਸੀ ਪਚਣ ਵਿੱਚ ਆਸਾਨ ਹੁੰਦੀ ਹੈ। ਇਸਦਾ ਸੁਆਦ ਤੇਜ਼ ਅਤੇ ਖੱਟਾ ਹੁੰਦਾ ਹੈ ਅਤੇ ਇਹ ਸੁਭਾਅ ਵਿੱਚ ਗਰਮ ਹੁੰਦੀ ਹੈ। ਲੱਸੀ ਪਾਚਨ ਨੂੰ ਬਿਹਤਰ ਬਣਾਉਂਦੀ ਹੈ, ਕਫ ਅਤੇ ਵਾਤ ਨੂੰ ਵੀ ਘੱਟ ਕਰਦੀ ਹੈ। ਆਯੁਰਵੈਦਿਕ ਇਲਾਜ ਵਿੱਚ ਲੱਸੀ ਸੋਜ, ਪਾਚਨ ਵਿਕਾਰ, ਗੈਸਟਰੋ ਅੰਤੜੀਆਂ ਦੇ ਵਿਕਾਰ, ਭੁੱਖ ਦੀ ਕਮੀ ਅਤੇ ਅਨੀਮੀਆ ਦੇ ਇਲਾਜ ਵਿੱਚ ਲਾਭਦਾਇਕ ਹੈ।-ਡਾਕਟਰ Dixa
ਡਾਕਟਰ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲੱਸੀ ਬਣਾਉਣ ਦੇ ਤਰੀਕੇ ਬਾਰੇ ਦੱਸਿਆ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਸਾਨੀ ਨਾਲ ਘਰ 'ਚ ਲੱਸੀ ਬਣਾ ਸਕਦੇ ਹੋ।
ਲੱਸੀ ਬਣਾਉਣ ਲਈ ਸਮੱਗਰੀ
- 1/4 ਕੱਪ ਦਹੀਂ
- 1 ਕੱਪ ਪਾਣੀ
- ਸੁਆਦ ਅਨੁਸਾਰ ਲੂਣ
- 1/2 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ
- ਪੁਦੀਨੇ ਦੇ ਪੱਤੇ
- ਧਨੀਆ ਪੱਤੇ
- ਕੱਟਿਆ ਹੋਇਆ ਅਦਰਕ/ਸੁੱਕਾ ਅਦਰਕ ਪਾਊਡਰ
ਬਣਾਉਣ ਦਾ ਤਰੀਕਾ
- ਸਿਹਤਮੰਦ ਲੱਸੀ ਬਣਾਉਣ ਲਈ ਸਭ ਤੋਂ ਪਹਿਲਾ 1/4 ਕੱਪ ਦਹੀਂ ਇੱਕ ਭਾਂਡੇ ਵਿੱਚ ਲਓ ਅਤੇ ਇਸ 'ਚ ਇੱਕ ਕੱਪ ਪਾਣੀ ਪਾਓ।
- ਫਿਰ ਸੁਆਦ ਅਨੁਸਾਰ ਲੂਣ ਪਾਓ। 1/2 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾਓ।
- ਇਸ ਤੋਂ ਬਾਅਦ ਹੈਂਡ ਬਲੈਂਡਰ ਦੀ ਮਦਦ ਨਾਲ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
- ਫਿਰ ਇਸਨੂੰ ਧਨੀਆ ਪੱਤੇ ਅਤੇ ਪੁਦੀਨੇ ਦੇ ਪੱਤੇ ਨਾਲ ਸਜਾਓ।
- ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਸ 'ਚ ਅਦਰਕ ਕੱਟ ਕੇ ਵੀ ਪਾ ਸਕਦੇ ਹੋ।
ਲੱਸੀ ਪੀਣ ਦਾ ਸਭ ਤੋਂ ਵਧੀਆ ਸਮਾਂ
ਦੁਪਹਿਰ ਦੇ ਖਾਣੇ ਦੇ ਨਾਲ ਇੱਕ ਗਲਾਸ ਲੱਸੀ ਨੂੰ ਤੁਸੀਂ ਪੀ ਸਕਦੇ ਹੋ। ਲੱਸੀ ਪੀਣ ਲਈ ਇਹ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ।
ਇਹ ਵੀ ਪੜ੍ਹੋ:-
- ਕੀ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦੇ ਹਨ ਭੰਗ ਦੇ ਬੀਜ ? ਮਾੜੇ ਪ੍ਰਭਾਵਾਂ ਨਾਲੋਂ ਇਸਦੇ ਫਾਇਦੇ ਨੇ ਜ਼ਿਆਦਾ ! ਬਸ ਇਸਤੇਮਾਲ ਕਰਨ ਦੇ ਸਹੀਂ ਤਰੀਕੇ ਬਾਰੇ ਜਾਣ ਲਓ
- ਗਲਤੀ ਨਾਲ ਵੀ ਇਨ੍ਹਾਂ 10 ਚੀਜ਼ਾਂ ਨੂੰ ਆਪਣੇ ਭੋਜਨ 'ਚ ਨਾ ਕਰੋ ਸ਼ਾਮਲ, ਹੋ ਸਕਦਾ ਹੈ ਨੁਕਸਾਨ!
- ਕੀ ਇਨ੍ਹਾਂ ਪੱਤਿਆ ਨੂੰ ਚਬਾਉਣ ਨਾਲ ਕੰਟਰੋਲ ਹੋ ਸਕਦੀ ਹੈ ਸ਼ੂਗਰ? ਜਾਣੋ ਕਿੰਨੇ ਪੱਤੇ ਖਾਣ ਨਾਲ ਮਿਲੇਗਾ ਲਾਭ