ਕੁੱਤੇ ਨੂੰ ਖੁੱਲ੍ਹਾ ਛੱਡਣ 'ਤੇ ਆਪਸ ਵਿੱਚ ਭਿੜੇ ਗੁਆਂਢੀ, ਇੱਕ ਨੇ ਦੂਜੀ ਧਿਰ 'ਤੇ ਚਲਾਈ ਗੋਲੀ, ਮਾਮਲਾ ਦਰਜ - DISPUTE BETWEEN TWO PARTIES
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/12-02-2025/640-480-23525320-thumbnail-16x9-kb.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Feb 12, 2025, 10:46 AM IST
ਫਿਰੋਜ਼ਪੁਰ: ਫਿਰੋਜ਼ਪੁਰ ਦੇ ਗਣੇਸ਼ ਕਲੋਨੀ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗਣੇਸ਼ ਕਲੋਨੀ ਵਿੱਚ ਗੁਆਂਢ ਵਿੱਚ ਰਹਿੰਦੇ ਰਮੇਸ਼ ਦਾ ਆਪਣੇ ਹੀ ਗੁਆਂਢੀ ਨਾਲ ਕੁੱਤਾ ਖੁੱਲ੍ਹਾ ਛੱਡਣ ਨੂੰ ਲੈ ਕੇ ਵਿਵਾਦ ਹੋਇਆ। ਮਾਮਲਾ ਇੰਨਾ ਭੜਕ ਗਿਆ ਕਿ ਦੋਵਾਂ ਧਿਰਾਂ ਵੱਲੋਂ ਨੌਬਤ ਕੁੱਟਮਾਰ 'ਤੇ ਆ ਗਈ ਅਤੇ ਗੁੱਸੇ ਵਿੱਚ ਆਏ ਰਮੇਸ਼ ਦੇ ਗੁਆਂਢੀ ਨੇ ਆਪਣੀ ਪਿਸਟਲ ਨਾਲ ਉਸਦੇ ਭਰਾ 'ਤੇ ਫਾਇਰ ਕਰ ਦਿੱਤਾ ਜੋ ਕਿ ਉਸ ਦੀ ਬਾਂਹ ਵਿੱਚ ਲੱਗਾ। ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਪੁਲਿਸ ਵੱਲੋਂ ਜ਼ਖਮੀ ਦਾ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਬਿਆਨ ਲਿਆ ਗਿਆ ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰਨ ਦੀ ਗੱਲ ਕੀਤੀ ਗਈ ਹੈ।