ਹੈਦਰਾਬਾਦ: ਮਹਿੰਦਰਾ ਭਾਰਤ ਵਿੱਚ ਸਭ ਤੋਂ ਮਸ਼ਹੂਰ ਕਾਰ ਨਿਰਮਾਣ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ICE ਸੈਗਮੈਂਟ ਦੇ ਨਾਲ-ਨਾਲ ਹੁਣ ਇਲੈਕਟ੍ਰਿਕ ਕਾਰ ਸੈਗਮੈਂਟ ਵਿੱਚ ਵੀ ਕਈ SUV ਲਾਂਚ ਕਰਦੀ ਹੈ। ਅੱਜ ਮਹਿੰਦਰਾ ਨੇ ਆਪਣੀਆਂ ਦੋ ਨਵੀਆਂ SUV ਕਾਰਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਕਾਰਾਂ ਦੇ ਨਾਮ ਮਹਿੰਦਰਾ BE6 ਅਤੇ XEV 9e ਹਨ।
ਮਹਿੰਦਰਾ BE6 ਅਤੇ ਮਹਿੰਦਰਾ XEV 9e ਦੀ ਬੁਕਿੰਗ ਸ਼ੁਰੂ
ਮਹਿੰਦਰਾ ਨੇ ਹਾਲ ਹੀ ਵਿੱਚ ਆਪਣੀਆਂ ਨਵੀਂ ਜਨਰੇਸ਼ਨ ਦੀਆਂ ਇਲੈਕਟ੍ਰਿਕ SUVs ਕਾਰਾਂ ਲਾਂਚ ਕੀਤੀਆਂ ਹਨ, ਜਿਨ੍ਹਾਂ ਦਾ ਨਾਮ ਮਹਿੰਦਰਾ BE6 ਅਤੇ XEV 9e ਹੈ। ਕੰਪਨੀ ਨੇ ਅੱਜ ਇਨ੍ਹਾਂ ਦੋਵਾਂ ਕਾਰਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗ੍ਰਾਹਕ ਇਨ੍ਹਾਂ ਦੋਵਾਂ ਕਾਰਾਂ ਨੂੰ ਔਨਲਾਈਨ ਅਤੇ ਔਫਲਾਈਨ ਮੋਡ ਰਾਹੀਂ ਬੁੱਕ ਕਰ ਸਕਦੇ ਹਨ। ਮਹਿੰਦਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਨ੍ਹਾਂ ਦੋਵਾਂ ਇਲੈਕਟ੍ਰਿਕ ਕਾਰਾਂ ਦੀ ਬੁਕਿੰਗ 14 ਫਰਵਰੀ 2025 ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੈ। ਹਾਲਾਂਕਿ, ਇਹ ਕਾਰਾਂ ਬਾਅਦ ਵਿੱਚ ਡਿਲੀਵਰ ਕੀਤੀਆਂ ਜਾਣਗੀਆਂ, ਜਿਸ ਲਈ ਕੰਪਨੀ ਨੇ ਵੱਖ-ਵੱਖ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ ਹਨ।
- ਪੈਕ ਵਨ ਅਤੇ ਪੈਕ ਵਨ ਅਬਵ ਦੀ ਡਿਲਿਵਰੀ ਅਗਸਤ 2025 ਤੋਂ ਸ਼ੁਰੂ ਹੋਵੇਗੀ।
- ਪੈਕ ਟੂ ਅਤੇ ਪੈਕ ਥ੍ਰੀ ਸਿਲੈਕਟ ਦੀ ਡਿਲਿਵਰੀ ਜੂਨ ਅਤੇ ਜੁਲਾਈ 2025 ਤੋਂ ਸ਼ੁਰੂ ਹੋਵੇਗੀ।
- ਪੈਕ ਥ੍ਰੀ ਦੀ ਡਿਲੀਵਰੀ ਮਾਰਚ 2025 ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਦੋਵਾਂ ਦੇ ਚੋਟੀ ਦੇ ਮਾਡਲ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣਗੇ।
ਮਹਿੰਦਰਾ BE6 ਦੀ ਕੀਮਤ
ਮਹਿੰਦਰਾ BE6 ਨੂੰ 5 ਵੇਰੀਐਂਟਸ ਵਿੱਚ ਲਾਂਚ ਕੀਤਾ ਗਿਆ ਹੈ ਅਤੇ ਇਸਦੀ ਐਕਸ-ਸ਼ੋਰੂਮ ਕੀਮਤ 18.90 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ, ਇਸਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 26.90 ਲੱਖ ਰੁਪਏ ਹੈ।
The time to #UnlimitLove is here!
— Mahindra Electric Origin SUVs (@mahindraesuvs) February 14, 2025
Bookings for all variants of BE 6 and XEV 9e are open now.
Book yours: https://t.co/jStQesYF8K#UnlimitIndia #MahindraXEV9e #MahindraBE6 #MahindraElectricOriginSUVs #MahindraAuto #BookingsOpen pic.twitter.com/iOxibpyQgu
ਮਹਿੰਦਰਾ XEV 9e ਦੀ ਕੀਮਤ
ਮਹਿੰਦਰਾ XEV 9e ਨੂੰ 4 ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਇਸਦੀ ਐਕਸ-ਸ਼ੋਰੂਮ ਕੀਮਤ 21.90 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ, ਇਸਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 30.50 ਲੱਖ ਰੁਪਏ ਹੈ।
ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
Mahindra BE6 ਅਤੇ Mahindra XEV 9e ਦਾ ਮੁਕਾਬਲਾ ata Curvv EV, MG Windsor EV, Hyundai Creta EV, MG ZS EV, BYD Atto3 ਅਤੇ ਲਾਂਚ ਹੋਣ ਵਾਲੀਆਂ ਕਾਰਾਂ Maruti E Vitara, Tata Harrier EV ਨਾਲ ਹੋਵੇਗਾ।
ਇਹ ਵੀ ਪੜ੍ਹੋ:-
- Hotstar ਅਤੇ JioCinema ਦਾ ਹੁਣ ਇੱਕ ਹੀ ਜਗ੍ਹਾ ਦੇਖਿਆ ਜਾ ਸਕੇਗਾ ਕੰਟੈਟ, ਪਰ ਕੀ ਇਸਦੇ ਸਬਸਕ੍ਰਿਪਸ਼ਨ ਲਈ ਦੁਬਾਰਾ ਖਰਚ ਕਰਨੇ ਪੈਣਗੇ ਪੈਸੇ? ਜਾਣੋ
- ਕੀ ਇਸ ਦਿਨ ਲਾਂਚ ਹੋਵੇਗਾ ਐਪਲ ਦਾ ਸਭ ਤੋਂ ਸਸਤਾ ਆਈਫੋਨ? ਕੰਪਨੀ ਦੇ ਸੀਈਓ ਨੇ ਸ਼ੇਅਰ ਕੀਤਾ ਟੀਜ਼ਰ, ਦੇਖੋ
- Hotstar ਨੇ ਮਿਲਾਇਆ Jio ਨਾਲ ਹੱਥ, ਪੇਸ਼ ਕੀਤਾ JioHotstar, ਇਸ ਪਲੇਟਫਾਰਮ ਦੇ ਸਬਸਕ੍ਰਿਪਸ਼ਨ ਦੀ ਜਾਣ ਲਓ ਕਿੰਨੀ ਹੈ ਕੀਮਤ