ਗਲਤ ਜੀਵਨਸ਼ੈਲੀ ਕਰਕੇ ਲੋਕ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸਦੇ ਨਾਲ ਹੀ ਕੁਝ ਲੋਕ ਭਾਰ ਵਧਣ ਤੋਂ ਪਰੇਸ਼ਾਨ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ ਪਰ ਫਿਰ ਵੀ ਕੋਈ ਫਰਕ ਨਜ਼ਰ ਨਹੀਂ ਆਉਦਾ ਹੈ। ਕੁਝ ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਖਾਣ ਲੱਗਦੇ ਹਨ, ਜਿਸ ਕਾਰਨ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਦਵਾਈਆਂ ਨਾਲ ਭਾਰ ਘਟਣ ਦੀ ਜਗ੍ਹਾਂ ਹੋਰ ਕਈ ਸਮੱਸਿਆਵਾਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਤੁਸੀਂ ਡਾਕਟਰ ਚੈਤਾਲੀ ਰਾਠੌੜ ਦੁਆਰਾ ਦੱਸੀ ਇੱਕ ਘਰੇਲੂ ਡਰਿੰਕ ਅਜ਼ਮਾ ਸਕਦੇ ਹੋ। ਡਾਕਟਰ ਚੈਤਾਲੀ ਰਾਠੌੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਇਸ ਡਰਿੰਕ ਦੇ ਫਾਇਦੇ ਅਤੇ ਬਣਾਉਣ ਦੇ ਤਰੀਕੇ ਬਾਰੇ ਦੱਸਿਆ ਹੈ।
ਘਰੇਲੂ ਡਰਿੰਕ ਕਿਵੇਂ ਬਣਾਈਏ?
ਪੇਟ ਦੀਆਂ ਸਮੱਸਿਆਵਾਂ ਅਤੇ ਭਾਰ ਨੂੰ ਘਟਾਉਣ ਲਈ ਸਭ ਤੋਂ ਪਹਿਲਾ ਇੱਕ ਗਲਾਸ ਲੱਸੀ ਦਾ ਲਓ। ਇਸ 'ਚ ਮੁੱਠੀ ਭਰ ਕਰੀ ਪੱਤੇ ਅਤੇ ਪੁਦੀਨੇ ਦੇ ਪੱਤੇ ਪਾਓ। ਫਿਰ ਇਸ 'ਚ ਕਾਲਾ ਲੂਣ ਅਤੇ ਭੁੰਨੇ ਹੋਏ ਜੀਰੇ ਦੇ ਪਾਊਡਰ ਦਾ ਮਿਸ਼ਰਣ ਪਾਓ। ਇਸ ਤਰ੍ਹਾਂ ਤੁਹਾਡੀ ਘਰੇਲੂ ਡਰਿੰਕ ਤਿਆਰ ਹੈ। ਇਸ ਡਰਿੰਕ ਨੂੰ ਦੁਪਹਿਰ ਦੇ ਖਾਣੇ ਦੌਰਾਨ ਪੀਓ।
ਘਰੇਲੂ ਡਰਿੰਕ ਦੇ ਹੋਰ ਸਿਹਤ ਲਾਭ
- ਕਬਜ਼ ਵਿੱਚ ਮਦਦ ਕਰਦਾ ਹੈ
- ਥਾਇਰਾਇਡ ਅਸੰਤੁਲਨ ਵਿੱਚ ਹੋ ਸਕਦਾ ਹੈ
- ਭਾਰ ਘਟਾਉਣ 'ਚ ਮਦਦਗਾਰ
- IBS ਲਈ ਸਭ ਤੋਂ ਵਧੀਆ ਉਪਾਅ।
- ਵਾਤ ਦੋਸ਼ ਨੂੰ ਨਿਯਮਤ ਕਰਦਾ ਹੈ
- ਆਇਰਨ ਦੇ ਪੱਧਰ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ
- ਸਮੇਂ ਤੋਂ ਪਹਿਲਾਂ ਸਫੈਦ ਵਾਲਾਂ ਨੂੰ ਰੋਕਦਾ ਹੈ
- ਡੈਂਡਰਫ ਨੂੰ ਦੂਰ ਕਰਦਾ ਹੈ
- ਪੀਸੀਓਡੀ ਵਿੱਚ ਮਦਦ ਕਰਦਾ ਹੈ
- ਜਿਗਰ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ।
ਡਾਕਟਰ ਚੈਤਾਲੀ ਰਾਠੌੜ ਦਾ ਕਹਿਣਾ ਹੈ ਕਿ ਇਹ ਘਰੇਲੂ ਉਪਾਅ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਮਦਦ ਕਰ ਸਕਦਾ ਹੈ। ਹਾਲਾਂਕਿ, ਇਸਨੂੰ ਪੂਰਾ ਇਲਾਜ ਨਹੀਂ ਮੰਨਿਆ ਜਾ ਸਕਦਾ ਪਰ ਇਹ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਣ 'ਚ ਮਦਦਗਾਰ ਹੈ। ਜੇਕਰ ਤੁਸੀਂ ਅਜਿਹੀਆਂ ਸਮੱਸਿਆਵਾਂ ਤੋਂ ਪੀੜਤ ਹੋ ਅਤੇ ਆਪਣੇ ਪੇਟ, ਭਾਰ ਘਟਾਉਣ, ਭਾਰ ਵਧਾਉਣ ਅਤੇ ਹਾਰਮੋਨਲ ਸਮੱਸਿਆਵਾਂ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਘਰੇਲੂ ਡਰਿੰਕ ਨੂੰ ਅਪਣਾ ਸਕਦੇ ਹੋ।-ਡਾਕਟਰ ਚੈਤਾਲੀ ਰਾਠੌੜ
ਇਹ ਵੀ ਪੜ੍ਹੋ:-