ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਆਮ ਆਦਮੀ ਪਾਰਟੀ (ਆਪ) ਨਾ ਸਿਰਫ਼ ਦਿੱਲੀ ਵਿੱਚ ਸੱਤਾ ਤੋਂ ਹੱਥ ਧੋ ਬੈਠੀ ਹੈ, ਸਗੋਂ ਇਸ ਦੇ ਦਿੱਗਜਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੰਤਰੀ ਸਤੇਂਦਰ ਜੈਨ ਸਮੇਤ ਕਈ ਪ੍ਰਮੁੱਖ ਚਿਹਰੇ ਚੋਣ ਹਾਰ ਗਏ ਹਨ। ਹੁਣ ਚੋਣ ਨਤੀਜਿਆਂ ਦੇ ਐਲਾਨ ਨਾਲ ਇਹ ਤੈਅ ਹੋ ਗਿਆ ਹੈ ਕਿ ਕੌਮੀ ਰਾਜਧਾਨੀ ਵਿੱਚ 27 ਸਾਲਾਂ ਬਾਅਦ ਕਮਲ ਖਿੜ ਚੁੱਕਿਆ ਹੈ। ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ 5 ਫਰਵਰੀ ਨੂੰ ਵੋਟਿੰਗ ਹੋਈ ਸੀ ਅਤੇ ਇਸ ਵਾਰ 60.54 ਫੀਸਦੀ ਵੋਟਿੰਗ ਹੋਈ ਸੀ, ਜਦੋਂ ਕਿ ਪਿਛਲੀ ਵਾਰ ਦਿੱਲੀ 'ਚ 62.60 ਫੀਸਦੀ ਵੋਟਿੰਗ ਹੋਈ ਸੀ।
#WATCH | On #DelhiElection2025, outgoing CM & AAP leader Atishi says, " i thank the people of kalkaji for showing trust in me. i congratulate my team who worked against 'baahubal'. we accept the people's mandate. i have won but it's not a time to celebrate but continue the 'war'… pic.twitter.com/1KfKmfh2dt
— ANI (@ANI) February 8, 2025
#WATCH | Delhi: On losing to BJP's Shikha Roy from Greater Kailash constituency, AAP's Saurabh Bharadwaj says, " i want to thank all the supporters, volunteers and donors of aam aadmi party and tell them not to be afraid, not to be disappointed, we win big battles by losing these… pic.twitter.com/doGp9ZA9Ax
— ANI (@ANI) February 8, 2025
ਦਿੱਲੀ ਦੀ ਹਾਟ ਸੀਟ 'ਤੇ ਕੀ ਹੈ ਸਥਿਤੀ
- ਨਵੀਂ ਦਿੱਲੀ ਵਿਧਾਨ ਸਭਾ ਸੀਟ
'ਆਪ' ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਚੋਣਾਂ ਹਾਰ ਗਏ ਹਨ। ਅਰਵਿੰਦ ਕੇਜਰੀਵਾਲ ਇਹ ਚੋਣ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਤੋਂ ਕੁੱਲ 1200 ਵੋਟਾਂ ਨਾਲ ਹਾਰ ਗਏ ਹਨ।
- ਕਾਲਕਾਜੀ ਵਿਧਾਨ ਸਭਾ ਸੀਟ
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ ਹੈ। ਆਤਿਸ਼ੀ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਮੇਸ਼ ਬਿਧੂੜੀ ਨੂੰ 3580 ਵੋਟਾਂ ਨਾਲ ਹਰਾਇਆ ਹੈ।
- ਜੰਗਪੁਰਾ ਵਿਧਾਨ ਸਭਾ ਸੀਟ
ਸਾਬਕਾ ਸੀਐਮ ਮਨੀਸ਼ ਸਿਸੋਦੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 'ਆਪ' ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੂੰ ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਨੇ ਹਰਾਇਆ। ਸਿਸੋਦੀਆ 600 ਵੋਟਾਂ ਨਾਲ ਹਾਰ ਗਏ।
- ਕਰਾਵਲ ਨਗਰ ਵਿਧਾਨ ਸਭਾ ਸੀਟ
ਕਰਾਵਲ ਨਗਰ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਮਨੋਜ ਕੁਮਾਰ ਤਿਆਗੀ ਨੂੰ 23,355 ਵੋਟਾਂ ਨਾਲ ਹਰਾਇਆ। ਕਪਿਲ ਮਿਸ਼ਰਾ ਨੂੰ 1,07,367 ਵੋਟਾਂ ਮਿਲੀਆਂ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੋਜ ਕੁਮਾਰ ਤਿਆਗੀ ਨੂੰ ਕੁੱਲ 84,012 ਵੋਟਾਂ ਮਿਲੀਆਂ।
- ਪਟਪੜਗੰਜ ਵਿਧਾਨ ਸਭਾ ਸੀਟ
ਅਵਧ ਓਝਾ ਪਟਪੜਗੰਜ ਸੀਟ ਤੋਂ ਚੋਣ ਹਾਰ ਗਏ ਹਨ। ਭਾਜਪਾ ਉਮੀਦਵਾਰ ਰਵਿੰਦਰ ਸਿੰਘ ਨੇਗੀ ਨੇ ਉਨ੍ਹਾਂ ਨੂੰ ਹਰਾਇਆ। ਰਵਿੰਦਰ ਨੇਗੀ ਪਿਛਲੀਆਂ ਚੋਣਾਂ ਵਿੱਚ ਵੀ ਬਹੁਤ ਘੱਟ ਵੋਟਾਂ ਨਾਲ ਹਾਰ ਗਏ ਸਨ।
- ਬਿਜਵਾਸਨ ਵਿਧਾਨ ਸਭਾ ਸੀਟ
ਰੁਆਮ ਆਦਮੀ ਪਾਰਟੀ ਛੱਡ ਕੇ ਸਾਬਕਾ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਇੱਕ ਵਾਰ ਫਿਰ ਭਾਜਪਾ ਤੋਂ ਵਿਧਾਇਕ ਬਣ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਰਿੰਦਰ ਭਾਰਦਵਾਜ ਨੂੰ 11276 ਵੋਟਾਂ ਨਾਲ ਹਰਾਇਆ ਹੈ।
- ਬੱਲੀਮਾਰਨ ਵਿਧਾਨ ਸਭਾ ਸੀਟ
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਇਮਰਾਨ ਹੁਸੈਨ ਨੇ ਬੱਲੀਮਾਰਨ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਕਮਲ ਬਾਗੜੀ ਨੂੰ 29,823 ਵੋਟਾਂ ਨਾਲ ਹਰਾਇਆ।
- ਬਾਬਰਪੁਰ ਵਿਧਾਨ ਸਭਾ ਸੀਟ
ਬਾਬਰਪੁਰ ਵਿਧਾਨ ਸਭਾ ਸੀਟ ਤੋਂ ਗੋਪਾਲ ਰਾਏ 76,836 ਵੋਟਾਂ ਨਾਲ ਜਿੱਤੇ ਹਨ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਨਿਲ ਕੁਮਾਰ ਵਸ਼ਿਸ਼ਟ ਨੂੰ ਹਰਾਇਆ, ਜਿਨ੍ਹਾਂ ਨੂੰ 54,244 ਵੋਟਾਂ ਮਿਲੀਆਂ।
- ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਿਹਤ ਮੰਤਰੀ ਸੌਰਭ ਭਾਰਦਵਾਜ ਵੀ ਚੋਣ ਹਾਰ ਗਏ ਹਨ। ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਸ਼ਿਖਾ ਰਾਏ ਨੇ ਜਿੱਤ ਦਰਜ ਕੀਤੀ ਹੈ। ਉਸ ਨੇ ਸੌਰਭ ਭਾਰਦਵਾਜ ਦਾ ਲਗਾਤਾਰ ਚੌਥੀ ਵਾਰ ਜਿੱਤਣ ਦਾ ਸੁਪਨਾ ਤੋੜ ਦਿੱਤਾ।
- ਸ਼ਕੂਰ ਬਸਤੀ ਵਿਧਾਨ ਸਭਾ ਸੀਟ
'ਆਪ' ਉਮੀਦਵਾਰ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਸ਼ਕੂਰ ਬਸਤੀ ਵਿਧਾਨ ਸਭਾ ਸੀਟ ਤੋਂ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਕਰਨੈਲ ਸਿੰਘ ਨੇ ਹਰਾਇਆ ਹੈ। ਸਤੇਂਦਰ ਜੈਨ ਇਸ ਸੀਟ ਤੋਂ 20 ਹਜ਼ਾਰ 9 ਸੌ 98 ਵੋਟਾਂ ਨਾਲ ਹਾਰ ਗਏ ਹਨ।
- ਓਖਲਾ ਵਿਧਾਨ ਸਭਾ ਸੀਟ
ਓਖਲਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਅਮਾਨਤੁੱਲਾ ਖਾਨ ਨੇ ਵੱਡੀ ਲੀਡ ਲੈ ਲਈ ਹੈ। ਇਸ ਸੀਟ ਤੋਂ ਅਮਾਨਤੁੱਲਾ ਖਾਨ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ।
ਦੱਸ ਦੇਈਏ ਕਿ ਰਾਜਧਾਨੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। 70 ਸੀਟਾਂ ਲਈ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 5 ਫਰਵਰੀ ਨੂੰ 13 ਹਜ਼ਾਰ ਤੋਂ ਵੱਧ ਬੂਥਾਂ 'ਤੇ ਕੁੱਲ 60.54 ਫੀਸਦੀ ਵੋਟਿੰਗ ਹੋਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 11 ਜ਼ਿਲ੍ਹਿਆਂ ਵਿੱਚ ਕੁੱਲ 19 ਗਿਣਤੀ ਕੇਂਦਰ ਬਣਾਏ ਗਏ ਹਨ।