ETV Bharat / state

ਦਿੱਲੀ 'ਚ ਭਾਜਪਾ ਦੀ ਜਿੱਤ 'ਤੇ ਪੰਜਾਬ ਦੇ ਲੀਡਰਾਂ ਦੇ ਚਿਹਰੇ 'ਕਮਲ' ਵਾਂਗ ਖਿੜੇ, ਸੁਖਬੀਰ ਬਾਦਲ ਨੇ ਵੀ ਆਖੀ ਵੱਡੀ ਗੱਲ - DELHI ELECTION RESULTS 2025

ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਦਿੱਲੀ ਦੀ ਬੀਜੇਪੀ ਲੀਡਰਸ਼ਿਪ ਨੂੰ ਮੁਬਾਰਕਾਂ

DELHI ELECTION RESULTS 2025
ਦਿੱਲੀ ਚ ਭਾਜਪਾ ਦੀ ਜਿੱਤ (ETV Bharat)
author img

By ETV Bharat Punjabi Team

Published : Feb 8, 2025, 5:31 PM IST

ਚੰਡੀਗੜ੍ਹ: ਦਿੱਲੀ 'ਚ ਭਾਜਪਾ ਦੀ ਜਿੱਤੇ 'ਤੇ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਦਿੱਲੀ ਦੀ ਬੀਜੇਪੀ ਲੀਡਰਸ਼ਿਪ ਨੂੰ ਮੁਬਾਰਕਾਂ ਦਿੱਤੀ ਜਾ ਰਹੀਆਂ ਹਨ। ਪਟਿਆਲਾ ਤੋਂ ਭਾਜਪਾ ਲੀਡਰ ਪ੍ਰਨੀਤ ਕੌਰ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਪੂਰੀ ਬੀਜੇਪੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮਿਹਨਤ ਰੰਗ ਲਿਆਈ ਹੈ।

'ਆਪ' 'ਤੇ ਪ੍ਰਨੀਤ ਕੌਰ ਦੇ ਨਿਸ਼ਾਨ

ਇੱਕ ਪਾਸੇ ਤਾਂ ਬੀਜੇਪੀ ਦੇ ਲੀਡਰ ਖੁਸ਼ੀਆਂ ਮਨਾ ਰਹੇ ਨੇ ਤਾਂ ਦੂਜੇ ਪਾਸੇ ਉਨ੍ਹਾਂ ਵੱਲੋਂ 'ਆਪ' ਸਰਕਾਰ 'ਤੇ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ। ਪ੍ਰਨੀਤ ਕੌਰ ਨੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਆਖਿਆ ਕਿ ਲੋਕਾਂ ਨੇ ਸੱਚ ਅਤੇ ਝੂਠ ਦਾ ਫ਼ਰਕ ਕਰ ਲਿਆ ਹੈ। ਦਿੱਲੀ ਦੇ ਲੋਕਾਂ ਨੇ ਭਾਜਪਾ ਦੇ ਕੰਮਾਂ ਨੂੰ ਵੋਟ ਪਾਈ ਹੈ। ਜਦਕਿ 'ਆਪ' ਵੱਲੋਂ ਕੀਤੇ ਝੂਠੇ ਵਾਦਿਆਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ।

ਦਿੱਲੀ ਚ ਭਾਜਪਾ ਦੀ ਜਿੱਤ (ETV Bharat)

"ਪੰਜਾਬ ਦੇ ਲੋਕ ਵੀ 'ਆਪ' ਦੇ ਦਾਅਵਿਆਂ 'ਤੇ ਹੁਣ ਆਉਣ ਵਾਲੇ ਸਮੇਂ 'ਚ ਯਕੀਨ ਨਹੀਂ ਕਰਨਗੇ। ਲੋਕ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਲੈ ਕੇ ਆਉਣਗੇ। ਪੰਜਾਬ ਦੇ ਪੈਸੇ ਨੂੰ ਦਿੱਲੀ 'ਚ ਵਰਤਿਆ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ।" ਪ੍ਰਨੀਤ ਕੌਰ, ਭਾਜਪਾ ਆਗੂ

ਦਿੱਲੀ ਦੇਸ਼ ਦਾ 'ਦਿਲ'

ਉਥੇ ਹੀ ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਵੀ ਦਿੱਲੀ ਜਿੱਤ 'ਤੇ ਪਾਰਟੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਦਾ ਦਿਲ ਹੈ ਅਤੇ ਭਾਜਪਾ ਨੇ ਉਹ ਦਿਲ ਜਿੱਤ ਲਿਆ ਹੈ। ਗਰੇਵਾਲ ਮੁਤਾਬਿਕ ਪ੍ਰਧਾਨ ਮੰਤਰੀ 'ਤੇ ਲੋਕਾਂ ਨੇ ਇੱਕ ਵਾਰ ਫਿਰ 'ਤੋਂ ਵਿਸ਼ਵਾਸ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਨੂੰ ਵਧੀਆ ਬਣਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੀਜੇਪੀ 'ਤੇ ਹੈ। ਇਸ ਲਈ ਭਾਜਪਾ ਨੂੰ ਦਿਨ-ਰਾਤ ਕੰਮ ਕਰਨਾ ਹੋਵੇਗਾ।

ਦਿੱਲੀ ਚ ਭਾਜਪਾ ਦੀ ਜਿੱਤ (ETV Bharat)

'ਆਪ' 'ਤੇ ਨਿਸ਼ਾਨਾ

ਗਰੇਵਾਲ ਨੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਆਖਿਆ ਕਿ 'ਆਪ' ਦੇ ਝੂਠ ਦਾ ਹੁਣ ਫਲ ਮਿਲਣਾ ਸ਼ੁਰੂ ਹੋਵੇਗਾ। ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਜਿਹੜੇ ਵੀ ਉਮੀਦਵਾਰਾਂ ਨੂੰ ਖਰੀਦ ਦੀ ਗੱਲ 'ਆਪ' ਵੱਲੋਂ ਕੀਤੀ ਜਾ ਰਹੀ ਹੈ ਉਹ ਸਰਾਸਰ ਝੂਠ ਹੈ।

"'ਆਪ' ਵਾਲੇ ਤਾਂ ਆਪਣੇ ਆਪ ਹੀ ਵਿਕਣ ਨੂੰ ਫਿਰਦੇ ਨੇ, ਭਾਜਪਾ ਕਿਸੇ ਨੂੰ ਖਰੀਦਣ ਵਾਲੀ" ਹਰਜੀਤ ਗਰੇਵਾਲ, ਭਾਜਪਾ ਆਗੂ

ਝੂਠ ਦੀ ਪੰਡ

ਕਿਸੇ ਸਮੇਂ ਭਾਜਪਾ ਦੀ ਭਾਈਵਾਲ ਰਹੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਦੀ ਜਨਤਾ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ 'ਆਪ' ਨੂੰ ਹਰਾ ਕਿ ਸਾਬਿਤ ਕਰ ਦਿੱਤਾ ਕਿ ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ 'ਤੇ ਯਕੀਨ ਨਹੀਂ ਰਿਹਾ। ਇਸੇ ਕਾਰਨ ਝੂਠ ਦੀ ਪੰਡ ਨੂੰ ਲੋਕਾਂ ਨੇ ਇਸ ਬਾਰ ਕੂਬਲ ਨਹੀਂ ਕੀਤਾ।

ਦਿੱਲੀ ਚ ਭਾਜਪਾ ਦੀ ਜਿੱਤ (ETV Bharat)

"ਦਿੱਲੀ ਦੇ ਲੋਕਾਂ ਨੇ ਬਹੁਤ ਹੀ ਵਧੀਆ ਕੀਤਾ ਜੋ 'ਆਪ' ਦੇ ਝੂਠ ਦਾ ਭਾਂਡਾ ਭੰਨ ਦਿੱਤਾ। ਪਹਿਲਾਂ ਇੰਨ੍ਹਾਂ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੁਣ ਇਹ ਪੰਜਾਬ ਨੂੰ ਤਬਾਹ ਕਰ ਰਹੇ ਨੇ। ਪੰਜਾਬ ਦੇ ਲੋਕਾਂ ਨੂੰ ਵੀ ਹੁਣ ਇੰਨ੍ਹਾਂ ਤੋਂ ਜਲਦ ਤੋਂ ਜਲਦ ਛੁਟਕਾਰਾ ਪਾਉਣਾ ਚਾਹੀਦਾ ਹੈ।" ਸੁਖਬੀਰ ਸਿੰਘ ਬਾਦਲ

ETV Bharat Logo

Copyright © 2025 Ushodaya Enterprises Pvt. Ltd., All Rights Reserved.