ਸੈਕਟਰ 17 ਦੇ ਵੈਂਡਰਸ ਨੇ ਕਿਰਨ ਖੇਰ ਨੂੰ ਯਾਦ ਕਰਵਾਇਆ ਉਨ੍ਹਾਂ ਦਾ ਚੋਣ ਵਾਅਦਾ - Chandigarh news in punjabi
🎬 Watch Now: Feature Video
ਚੰਡੀਗੜ੍ਹ: ਹਾਈ ਕੋਰਟ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਨੂੰ ਵੈਂਡਰਜ਼ ਮੁਕਤ ਜ਼ੋਨ ਐਲਾਨੇ ਜਾਣ ਤੋਂ ਬਾਅਦ ਉੱਥੇ ਆਪਣੀਆਂ ਰੇਹੜੀਆਂ ਲਗਾ ਕੇ ਰੋਜ਼ੀ ਰੋਟੀ ਕਮਾ ਰਹੇ ਵੈਂਡਰਸ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਵੈਂਡਰਸ ਚਾਰ ਹਫ਼ਤਿਆਂ ਦੇ ਅੰਦਰ ਸੈਕਟਰ 17 ਤੋਂ ਕਿਤੇ ਹੋਰ ਥਾਂ 'ਤੇ ਚਲੇ ਜਾਣ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਵੈਂਡਰਸ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਅਜਿਹੀ ਥਾਂ ਅਲਾਟ ਕਰਵਾਏ ਜਿੱਥੇ ਘੱਟੋ-ਘੱਟ ਲੋਕ ਘੁੰਮਣ ਆਉਂਦੇ ਹੋਣ ਅਤੇ ਉਹ ਰੁੱਕ ਕੇ ਉਨ੍ਹਾਂ ਦਾ ਸਾਮਾਨ ਵੀ ਖ਼ਰੀਦ ਸਕਣ। ਵੈਂਡਰਜ਼ ਵੱਲੋਂ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੂੰ ਵੀ ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਗਿਆ। ਵੈਂਡਰਜ਼ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਕਿਰਨ ਖੇਰ ਉਨ੍ਹਾਂ ਦੇ ਵਿੱਚ ਆਈ ਸੀ ਅਤੇ ਉਨ੍ਹਾਂ ਵੋਟ ਪਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਕਿਰਨ ਖੇਰ ਜਿੱਤ ਗਈ ਤਾਂ ਉਹ ਆਪਣਾ ਵਾਅਦਾ ਭੁੱਲ ਗਈ ਹੈ। ਵਾਅਦਾ ਯਾਦ ਕਰਵਾਉਂਦੇ ਹੋਏ ਵੈਂਡਰਜ਼ ਨੇ ਕਿਹਾ ਕਿ ਉਨ੍ਹਾਂ ਦੀਆਂ ਰੇਹੜੀਆਂ 17 ਸੈਕਟਰ ਤੋਂ ਨਾ ਚੁੱਕੀਆਂ ਜਾਣ ਅਤੇ ਕਿਰਨ ਖੇਰ ਆਪਣਾ ਵਾਅਦਾ ਪੂਰਾ ਕਰੇ।