ਕਿਸਾਨੀ ਸੰਘਰਸ਼ 'ਚ ਸਿੱਖ ਜਥੇਬੰਦੀਆਂ ਦਾ ਅੱਧਾ ਯੋਗਦਾਨ- ਨਰੈਣ ਸਿੰਘ ਚੌੜਾ - ਸਿੱਖ ਜਥੇਬੰਦੀਆਂ
🎬 Watch Now: Feature Video
ਅੰਮ੍ਰਿਤਸਰ: ਗਰਮ ਖਿਆਲੀ ਸਿੱਖ ਜਥੇਬੰਦੀ ਦੇ ਆਗੂ ਨਰੈਣ ਸਿੰਘ ਚੌੜਾ ਨੇ ਲਾਲ ਕਿਲ੍ਹੇ 'ਤੇ ਕਿਸਾਨਾਂ ਅਤੇ ਸਿੰਘਾਂ ਵੱਲੋਂ ਕੇਸਰੀ ਝੰਡਾ ਲਹਿਰਾਏ ਜਾਣ ਨੂੰ ਲੈ ਕੇ ਕਿਹਾ ਕਿ ਉਹ ਝੰਡਾ ਕਿਸੇ ਮਨੁੱਖੀ ਇਨਸਾਨ ਵੱਲੋਂ ਨਹੀਂ ਲਗਾਇਆ ਬਲਕਿ ਖ਼ਾਲਸੇ ਨੇ ਆਪਣੀ ਅਗਵਾਈ ਆਪ ਕੀਤੀ ਸੀ। ਕਿਸਾਨੀ ਸੰਘਰਸ਼ 'ਚ ਚੱਲ ਰਹੇ ਗੁਰੂ ਦੇ ਲੰਗਰ ਬਾਰੇ ਉਨ੍ਹਾਂ ਕਿਹਾ ਕਿ ਗੁਰੂ ਦਾ ਲੰਗਰ ਹਮੇਸ਼ਾਂ ਚੱਲਦਾ ਆਇਆ ਹੈ ਅਤੇ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਗਲਤ ਬਿਆਨਬਾਜ਼ੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਰਲ ਕੇ ਅੱਗੇ ਚੱਲਣਾ ਚਾਹੀਦਾ ਅਤੇ ਕਿਸਾਨਾਂ ਸੰਘਰਸ਼ ਵਿੱਚ ਸ਼ਾਮਲ ਸ਼ਖ਼ਸੀਅਤਾਂ ਅਤੇ ਵਿਅਕਤੀਆਂ ਨੂੰ ਨਾ ਡਰਨ ਦੀ ਅਪੀਲ ਕੀਤੀ।