ਹੈਦਰਾਬਾਦ: Flipkart Big Billion Days ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ ਅੱਜ ਰਾਤ 12 ਵਜੇ ਤੋਂ ਨਾਰਮਲ ਯੂਜ਼ਰਸ ਲਈ ਲਾਈਵ ਹੋਵੇਗੀ। ਫਲਿੱਪਕਾਰਟ 'ਤੇ ਚੱਲ ਰਹੀ ਇਸ ਸੇਲ ਦੌਰਾਨ ਹਰ ਸ਼੍ਰੈਣੀ ਦੇ ਪ੍ਰੋਡਕਟਸ 'ਤੇ ਡਿਸਕਾਊਂਟ ਮਿਲ ਰਿਹਾ ਹੈ। ਦੱਸ ਦਈਏ ਕਿ ਅੱਜ ਚੱਲ ਰਹੀ ਫਲਿੱਪਕਾਰਟ ਦੀ ਸੇਲ ਫਲਿੱਪਕਾਰਟ ਪਲੱਸ ਅਤੇ VIP ਸਬਸਕ੍ਰਿਪਸ਼ਨ ਵਾਲੇ ਗ੍ਰਾਹਕਾਂ ਲਈ ਲਾਈਵ ਹੋਈ ਹੈ ਅਤੇ ਕੱਲ੍ਹ ਤੋਂ ਸਾਰੇ ਗ੍ਰਾਹਕਾਂ ਲਈ ਇਹ ਸੇਲ ਸ਼ੁਰੂ ਹੋ ਜਾਵੇਗੀ।
ਸੇਲ ਦੌਰਾਨ ਮਿਲਣ ਵਾਲੇ ਬੈਂਕ ਆਫ਼ਰਸ:ਫਲਿੱਪਕਾਰਟ ਸੇਲ ਦੌਰਾਨ HDFC ਦੇ ਕ੍ਰੇਡਿਟ ਅਤੇ ਡੇਬਿਟ ਕਾਰਡ 'ਤੇ ਗ੍ਰਾਹਕਾਂ ਨੂੰ 10 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ, ਫਲਿੱਪਕਾਰਟ Axis Bank ਦੇ ਕਾਰਡ ਹੋਲਡਰਾਂ ਨੂੰ ਸੇਲ ਦੌਰਾਨ 5 ਫੀਸਦੀ ਦਾ ਡਿਸਕਾਊਂਟ ਮਿਲੇਗਾ। ਇਸਦੇ ਨਾਲ ਹੀ ਕੰਪਨੀ ਚੁਣੇ ਹੋਏ ਡਿਵਾਈਸਾਂ 'ਤੇ ਐਕਸਚੇਜ਼ ਬੋਨਸ ਵੀ ਆਫ਼ਰ ਕਰ ਰਹੀ ਹੈ।
ਸੇਲ ਦੌਰਾਨ ਡੀਲ: ਫਲਿੱਪਕਾਰਟ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਹੋਵੇਗੀ। ਇਸ ਦੌਰਾਨ ਕੰਪਨੀ ਅਲੱਗ-ਅਲੱਗ ਸ਼੍ਰੈਣੀ 'ਚ ਭਾਰੀ ਛੋਟ ਆਫ਼ਰ ਕਰ ਰਹੀ ਹੈ। ਸੇਲ ਦੌਰਾਨ ਟੀਵੀ ਅਤੇ ਘਰ ਦੇ ਸਾਮਾਨ 'ਤੇ 50 ਤੋਂ 80 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ, ਫੈਸ਼ਨ ਦੇ ਸਾਮਾਨ 'ਤੇ 60 ਤੋਂ 90 ਫੀਸਦੀ ਛੋਟ ਦਿੱਤੀ ਜਾ ਰਹੀ ਹੈ, ਜਦਕਿ ਸਮਾਰਟ ਡਿਵਾਈਸਾਂ 'ਤੇ 80 ਫੀਸਦੀ ਤੱਕ ਦੇ ਆਫ਼ਰਸ ਮਿਲ ਰਹੇ ਹਨ।