ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ 'ਚ ਹਨ। ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਉਸ ਨੇ ਪਰਥ ਟੈਸਟ ਮੈਚ 'ਚ ਆਪਣੀ ਭਾਰਤੀ ਟੀਮ ਨੂੰ ਜਿੱਤ ਦਿਵਾਈ। ਇਸ ਦੇ ਨਾਲ ਹੀ ਆਈਪੀਐਲ 2025 ਦੀ ਨਿਲਾਮੀ ਵਿੱਚ ਸਿਰਾਜ ਉੱਤੇ ਪੈਸੇ ਦੀ ਵਰਖਾ ਕੀਤੀ ਗਈ ਹੈ।
ਇੰਨ੍ਹਾਂ ਸਾਰੀਆਂ ਖੁਸ਼ੀਆਂ ਦੇ ਵਿਚਕਾਰ ਕ੍ਰਿਕਟਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿਰਾਜ ਦਾ ਨਾਂਅ ਇੱਕ ਪੰਜਾਬੀ ਅਦਾਕਾਰਾ ਨਾਲ ਜੋੜਿਆ ਜਾ ਰਿਹਾ ਹੈ। ਅਫ਼ਵਾਹ ਹੈ ਕਿ ਸਿਰਾਜ 'ਬਿੱਗ ਬੌਸ 13' ਫੇਮ ਅਦਾਕਾਰਾ ਨੂੰ ਡੇਟ ਕਰ ਰਿਹਾ ਹੈ?
ਕੌਣ ਹੈ ਇਹ ਪੰਜਾਬੀ ਅਦਾਕਾਰਾ
ਤੁਹਾਨੂੰ ਦੱਸ ਦੇਈਏ ਕਿ ਜਿਸ ਅਦਾਕਾਰਾ ਨਾਲ ਮੁਹੰਮਦ ਸਿਰਾਜ ਦਾ ਨਾਂਅ ਜੁੜ ਰਿਹਾ ਹੈ, ਉਹ ਕੋਈ ਹੋਰ ਨਹੀਂ ਸਗੋਂ 'ਬਿੱਗ ਬੌਸ 13' ਦੀ ਪ੍ਰਤੀਯੋਗੀ ਅਤੇ ਰਣਜੀਤ ਬਾਵਾ ਦੀ ਪੰਜਾਬੀ ਫਿਲਮ 'ਲੈਂਬਰਗਿੰਨੀ' ਵਿੱਚ ਡੈਬਿਊ ਕਰਨ ਵਾਲੀ ਮਾਹਿਰਾ ਸ਼ਰਮਾ ਹੈ। ਜੀ ਹਾਂ, ਉਨ੍ਹਾਂ ਦੇ ਡੇਟਿੰਗ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਉੱਡ ਰਹੀਆਂ ਹਨ। ਇਨ੍ਹਾਂ ਅਫਵਾਹਾਂ ਨੂੰ ਹਵਾ ਮਾਹਿਰਾ ਦੀ ਇੱਕ ਪੋਸਟ ਨੇ ਦਿੱਤੀ ਹੈ।
ਕਿਵੇਂ ਉੱਡੀ ਦੋਵਾਂ ਦੇ ਡੇਟਿੰਗ ਦੀ ਅਫ਼ਵਾਹ
ਦਰਅਸਲ, ਕੁਝ ਦਿਨ ਪਹਿਲਾਂ ਮਾਹਿਰਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਬੈਕਲੈੱਸ 'ਚ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਕੈਪਸ਼ਨ 'ਚ ਬਲੈਕ ਹਾਰਟ ਇਮੋਜੀ ਦੇ ਨਾਲ 'ਹਾਏ' ਲਿਖਿਆ ਸੀ। ਇਨ੍ਹਾਂ ਤਸਵੀਰਾਂ 'ਚ ਮਾਹਿਰਾ ਕਾਫੀ ਤਬਾਹੀ ਮਚਾ ਰਹੀ ਹੈ। ਕਾਲੇ ਰੰਗ ਦੇ ਲਹਿੰਗਾ 'ਚ ਮਾਹਿਰਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਨਿਊਡ ਲਿਪ ਕਲਰ, ਮੱਥੇ 'ਤੇ ਬਿੰਦੀ ਅਤੇ ਕੰਨਾਂ 'ਚ ਝੁਮਕੇ ਪਹਿਨੇ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਮਾਹਿਰਾ ਦੀਆਂ ਇਨ੍ਹਾਂ ਕਾਤਲਾਨਾ ਤਸਵੀਰਾਂ ਤੋਂ ਨਾ ਸਿਰਫ਼ ਪ੍ਰਸ਼ੰਸਕ ਸਗੋਂ ਭਾਰਤੀ ਕ੍ਰਿਕਟਰ ਮੁਹੰਮਦ ਸਿਰਾਜ ਵੀ ਕਲੀਨ ਬੋਲਡ ਹੋ ਗਏ। ਉਨ੍ਹਾਂ ਨੇ ਮਾਹਿਰਾ ਦੀ ਇਸ ਪੋਸਟ 'ਤੇ ਪਿਆਰ ਦੀ ਵਰਖਾ ਕੀਤੀ ਹੈ ਅਤੇ ਫੋਟੋ ਨੂੰ ਲਾਈਕ ਕੀਤਾ ਹੈ। ਅਜੇ ਤੱਕ ਇਨ੍ਹਾਂ ਅਫਵਾਹਾਂ 'ਤੇ ਮਾਹਿਰਾ ਅਤੇ ਸਿਰਾਜ ਦੋਵਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਸੇ ਕ੍ਰਿਕਟਰ ਦਾ ਨਾਂਅ ਕਿਸੇ ਅਦਾਕਾਰਾ ਨਾਲ ਜੋੜਨਾ ਪੁਰਾਣੀ ਗੱਲ ਹੈ। ਸਿਰਾਜ ਤੋਂ ਪਹਿਲਾਂ ਸ਼ੁਭਮਨ ਗਿੱਲ ਦਾ ਨਾਂਅ ਸਾਰਾ ਅਲੀ ਖਾਨ ਸਮੇਤ ਕਈ ਅਦਾਕਾਰਾਂ ਨਾਲ ਜੁੜ ਚੁੱਕਾ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਨਾਂਅ ਅਨੁਸ਼ਕਾ ਨਾਲ ਜੁੜਿਆ ਸੀ, ਜਿਸ ਨੇ ਬਾਅਦ 'ਚ ਵਿਆਹ ਕਰਵਾ ਲਿਆ।
ਇਸ ਦੌਰਾਨ ਜੇਕਰ ਮਾਹਿਰਾ ਸ਼ਰਮਾ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਗੀਤਾਂ ਅਤੇ ਫਿਲਮਾਂ ਦਾ ਇੱਕ ਖਾਸ ਚਿਹਰਾ ਹੈ, ਇਸ ਤੋਂ ਇਲਾਵਾ ਅਦਾਕਾਰਾ ਬਾਲੀਵੁੱਡ ਵਿੱਚ ਵੀ ਸਰਗਰਮ ਹੈ। ਜੋ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਪ੍ਰੋਜੈਕਟਾਂ ਵਿੱਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ: