ਹੈਦਰਾਬਾਦ: ਜੇਕਰ ਤੁਸੀਂ ਆਪਣੇ ਕਿਸੇ ਵੀ ਡਿਵਾਈਸ 'ਤੇ ਗੂਗਲ ਦੇ ਜੀਮੇਲ ਅਕਾਊਂਟ ਨੂੰ ਲੌਗਇਨ ਕਰਦੇ ਹੋ, ਤਾਂ ਹੁਣ ਤੱਕ ਤੁਹਾਨੂੰ SMS ਰਾਹੀਂ ਵੈਰੀਫਾਈ ਕਰਨਾ ਪੈਂਦਾ ਸੀ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ ਕਿਸੇ ਹੋਰ ਜਾਂ ਨਵੇਂ ਡਿਵਾਈਸ ਵਿੱਚ ਆਪਣੇ ਜੀਮੇਲ ਅਕਾਊਂਟ ਨੂੰ ਲੌਗਇਨ ਕਰ ਸਕਦੇ ਸੀ। ਪਰ ਹੁਣ ਗੂਗਲ ਨੇ SMS ਵਾਲੇ ਸਿਸਟਮ ਨੂੰ ਬੰਦ ਕਰਨ ਅਤੇ Gmail ਅਕਾਊਂਟ ਨੂੰ ਲੌਗਇਨ ਕਰਨ ਲਈ QR ਕੋਡ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।
QR ਕੋਡ ਰਾਹੀਂ Gmail ਅਕਾਊਂਟ ਨੂੰ ਕਰ ਸਕੋਗੇ ਵੈਰੀਫਾਈ
ਇਸਦਾ ਮਤਲਬ ਹੈ ਕਿ ਹੁਣ ਉਪਭੋਗਤਾਵਾਂ ਨੂੰ ਆਪਣੇ ਜੀਮੇਲ ਅਕਾਊਂਟ ਨੂੰ ਲੌਗਇਨ ਕਰਨ ਲਈ SMS ਰਾਹੀਂ ਵੈਰਾਫਾਈ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਪਭੋਗਤਾ ਸਿਰਫ਼ QR ਕੋਡ ਦੀ ਵਰਤੋਂ ਕਰਕੇ ਕਿਸੇ ਹੋਰ ਜਾਂ ਨਵੇਂ ਡਿਵਾਈਸ 'ਤੇ ਆਪਣੇ ਜੀਮੇਲ ਅਕਾਊਂਟ ਨੂੰ ਲੌਗਇਨ ਕਰਨ ਦੇ ਯੋਗ ਹੋਣਗੇ।
ਫੋਰਬਸ ਦੀ ਰਿਪੋਰਟ ਦੇ ਅਨੁਸਾਰ, ਗੂਗਲ ਦਾ ਮੰਨਣਾ ਹੈ ਕਿ ਜੀਮੇਲ ਅਕਾਊਂਟ ਨੂੰ ਲੌਗਇਨ ਕਰਨ ਲਈ ਐਸਐਮਐਸ ਰਾਹੀਂ ਵੈਰੀਫਾਈ ਕਰਨਾ ਹੁਣ ਸੁਰੱਖਿਅਤ ਨਹੀਂ ਹੈ, ਕਿਉਂਕਿ ਸਾਈਬਰ ਅਪਰਾਧੀ ਉਪਭੋਗਤਾਵਾਂ ਦੇ ਐਸਐਮਐਸ ਦਾ ਪਤਾ ਲਗਾਉਣ ਜਾਂ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੇ ਅਕਾਊਂਟ ਵਿੱਚ ਦਾਖਲ ਹੋਣ ਲਈ ਕੋਈ ਨਵੀਂ ਚਾਲ ਵਰਤਦੇ ਹਨ। ਇਸ ਕਰਕੇ ਗੂਗਲ QR ਕੋਡ ਨੂੰ ਇੱਕ ਨਵੇਂ ਡਿਵਾਈਸ 'ਤੇ Gmail ਅਕਾਊਂਟ ਨੂੰ ਲੌਗਇਨ ਕਰਨ ਲਈ ਇੱਕ ਵਧੇਰੇ ਸੁਰੱਖਿਅਤ ਵਿਕਲਪ ਮੰਨਦਾ ਹੈ, ਕਿਉਂਕਿ ਇਸਨੂੰ ਹਰ ਵਾਰ ਸਕੈਨ ਕਰਨ ਦੀ ਲੋੜ ਹੁੰਦੀ ਹੈ।
QR ਕੋਡ ਕਿਵੇਂ ਵਰਤੇ ਜਾਣਗੇ?
ਜਦੋਂ ਤੁਸੀਂ ਆਪਣੇ ਜੀਮੇਲ ਅਕਾਊਂਟ ਨੂੰ ਲੌਗਇਨ ਕਰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣਾ ਪਾਸਵਰਡ ਦੇਣਾ ਪਵੇਗਾ। ਪਾਸਵਰਡ ਦਰਜ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ QR ਕੋਡ ਦਿਖਾਈ ਦੇਵੇਗਾ। ਇਸ ਤੋਂ ਬਾਅਦ ਤੁਹਾਨੂੰ ਇਸਨੂੰ ਆਪਣੇ ਸਮਾਰਟਫੋਨ ਦੇ ਕੈਮਰੇ ਨਾਲ ਸਕੈਨ ਕਰਨਾ ਹੋਵੇਗਾ। ਇਹ ਜੀਮੇਲ ਵਿੱਚ ਤੁਹਾਡੀ ਪਛਾਣ ਨੂੰ ਯਕੀਨੀ ਬਣਾਏਗਾ ਅਤੇ ਗੂਗਲ ਨੂੰ ਪਤਾ ਲੱਗ ਜਾਵੇਗਾ ਕਿ ਇੱਕ ਨਵੇਂ ਡਿਵਾਈਸ ਵਿੱਚ ਤੁਹਾਡਾ ਜੀਮੇਲ ਲੌਗ-ਇਨ ਤੁਹਾਡੀ ਸਹਿਮਤੀ ਨਾਲ ਕੀਤਾ ਗਿਆ ਹੈ।
ਗੂਗਲ ਦਾ ਕਹਿਣਾ ਹੈ ਕਿ QR ਕੋਡਾਂ ਰਾਹੀਂ ਜੀਮੇਲ ਅਕਾਊਂਟ ਨੂੰ ਲੌਗਇਨ ਕਰਨ ਦਾ ਤਰੀਕਾ SMS ਪ੍ਰਕਿਰਿਆ ਨਾਲੋਂ ਵਧੇਰੇ ਸੁਰੱਖਿਅਤ ਹੈ। ਇਸ ਨਾਲ ਧੋਖਾਧੜੀ ਦਾ ਖ਼ਤਰਾ ਘੱਟ ਜਾਵੇਗਾ। ਗੂਗਲ ਹੁਣ ਸਮੇਂ-ਸਮੇਂ 'ਤੇ ਮਲਟੀਪਲ ਫੈਕਟਰ ਪ੍ਰਮਾਣਿਕਤਾ (MFA) ਲਈ ਨਵੇਂ ਤਰੀਕੇ ਅਤੇ ਵਿਕਲਪ ਪ੍ਰਦਾਨ ਕਰ ਰਿਹਾ ਹੈ ਤਾਂ ਜੋ ਆਪਣੇ ਉਪਭੋਗਤਾਵਾਂ ਦੇ ਜੀਮੇਲ ਅਕਾਊਂਟਸ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਗੂਗਲ ਵੱਲੋਂ ਕੀਤੇ ਗਏ ਇਸ ਬਦਲਾਅ ਦਾ ਇੱਕੋ ਇੱਕ ਉਦੇਸ਼ ਜੀਮੇਲ ਉਪਭੋਗਤਾਵਾਂ ਨੂੰ ਧੋਖਾਧੜੀ ਤੋਂ ਬਚਾਉਣਾ ਅਤੇ ਉਨ੍ਹਾਂ ਦੇ ਜੀਮੇਲ ਅਕਾਊਂਟਸ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ।
SMS ਕੋਡਾਂ ਤੋਂ ਖ਼ਤਰਾ
SMS ਕੋਡ ਅਕਸਰ ਧੋਖਾਧੜੀ ਦਾ ਕਾਰਨ ਰਹੇ ਹਨ। ਸਾਈਬਰ ਅਪਰਾਧੀ ਧੋਖਾਧੜੀ ਰਾਹੀਂ SMS ਕੋਡ ਪ੍ਰਾਪਤ ਕਰਦੇ ਹਨ ਜਾਂ ਸਿਮ ਸਵੈਪਿੰਗ ਰਾਹੀਂ ਫ਼ੋਨ ਨੰਬਰ ਚੋਰੀ ਕਰਦੇ ਹਨ। ਇਸ ਕਾਰਨ ਗੂਗਲ SMS ਵੈਰੀਫਿਕੇਸ਼ਨ ਸਿਸਟਮ ਨੂੰ ਬੰਦ ਕਰਨ ਜਾ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ ਕਿ SMS ਤੋਂ ਇਲਾਵਾ Google ਆਪਣੇ ਉਪਭੋਗਤਾਵਾਂ ਦੇ ਅਕਾਊਂਟਸ ਦੀ ਪੁਸ਼ਟੀ ਕਰਨ ਲਈ ਕਾਲ ਵਿਕਲਪ ਵੀ ਪ੍ਰਦਾਨ ਕਰਦਾ ਹੈ। ਗੂਗਲ ਕਾਲਾਂ ਰਾਹੀਂ ਕੋਡ ਦੀ ਪੁਸ਼ਟੀ ਕਰਕੇ ਉਪਭੋਗਤਾਵਾਂ ਦੀ ਪਛਾਣ ਵੀ ਯਕੀਨੀ ਬਣਾਉਂਦਾ ਹੈ ਪਰ ਅਜੇ ਇਹ ਪਤਾ ਨਹੀਂ ਹੈ ਕਿ ਗੂਗਲ ਕਾਲ ਵੈਰੀਫਿਕੇਸ਼ਨ ਸਿਸਟਮ ਨੂੰ ਜਾਰੀ ਰੱਖੇਗਾ ਜਾਂ ਨਹੀਂ।
ਇਹ ਵੀ ਪੜ੍ਹੋ:-