ਨਵੀਂ ਦਿੱਲੀ: ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਮੰਗਲਵਾਰ, 25 ਫ਼ਰਵਰੀ ਤੋਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਉਪਭੋਗਤਾ ਨਾਲ ਆਨਲਾਈਨ ਲੜਾਈ ਵਿੱਚ ਉਲਝੇ ਹੋਏ ਹਨ। ਕਥਿਤ ਤੌਰ ਉੱਤੇ ਹਿੰਦੂ ਧਰਮ ਦੇ ਵਿਰੋਧੀਆਂ ਨੂੰ ਕਥਿਤ ਤੌਰ 'ਤੇ ਸਬਕ ਸਿਖਾਉਣ ਵਾਲੇ ਇਸ ਯੂਜ਼ਰ ਬਾਰੇ ਹਰਭਜਨ ਸਿੰਘ ਭੱਜੀ ਨੇ ਦਾਅਵਾ ਕੀਤਾ ਹੈ ਕਿ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ।
'ਇੱਕ ਵਾਰ ਖਾਲਿਸਤਾਨ ਮੁਰਦਾਬਾਦ ਬੋਲ ਕੇ ਦਿਖਾ'
ਇਸ ਯੂਜ਼ਰ ਨੇ 44 ਸਾਲਾ ਹਰਭਜਨ ਸਿੰਘ ਭੱਜੀ ਨੂੰ 'ਖਾਲਿਸਤਾਨ ਮੁਰਦਾਬਾਦ' ਕਹਿਣ ਲਈ ਕਿਹਾ। ਯੂਜ਼ਰ ਨੇ ਕਿਹਾ, "ਜੇਕਰ ਹਰਭਜਨ ਸਿੰਘ ਸੱਚਾ ਦੇਸ਼ ਭਗਤ ਹੈ, ਤਾਂ ਉਹ ਇਕ ਵਾਰ ਖਾਲਿਸਤਾਨ ਮੁਰਦਾਬਾਦ ਦਾ ਟਵੀਟ ਕਰੇ, ਮੈਂ ਉਸ ਤੋਂ ਮੁਆਫੀ ਮੰਗਾਂਗਾ। ਪਰ, ਉਹ ਗੱਲ ਨੂੰ ਘੁੰਮਾਉਣਗੇ, ਪਰ ਖਾਲਿਸਤਾਨ ਮੁਰਦਾਬਾਦ ਨਹੀਂ ਬੋਲੇਗਾ।"
100 बात की 1 बात, अगर हरभजन सिंह सच्चा देशभक्त है तो वो एक बार खालिस्तान मुर्दाबाद ट्वीट कर दे, मैं उससे माफ़ी मांग लूंगा।
— Randomsena (@randomsena) February 25, 2025
लेकिन वो बात को घुमायेगा लेकिन खालिस्तान मुर्दाबाद नहीं बोलेगा।
जब तक ये ट्वीट @harbhajan_singh ना पढ ले तब तक रीट्वीट करते रहो pic.twitter.com/FpaQ8C7mvC
ਹਰਭਜਨ ਸਿੰਘ ਨੇ ਦਰਜ ਕਰਵਾਇਆ ਮਾਮਲਾ
ਇਸ ਦਾ ਜਵਾਬ ਦਿੰਦੇ ਹੋਏ ਹਰਭਜਨ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਅਕਾਊਂਟ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਹਰਭਜਨ ਨੇ ਆਪਣੀ ਪੋਸਟ 'ਚ ਲਿਖਿਆ, 'ਤੁਹਾਡੀ ਗੰਦੀ ਭਾਸ਼ਾ ਤੋਂ ਇੱਕ ਗੱਲ ਪੱਕੀ ਹੈ ਕਿ ਤੂੰ ਕੋਈ ਘੁਸਪੈਠੀਆ ਹੈ। ਕਿਉਂਕਿ, ਸਾਡੇ ਇੱਥੇ ਇਸ ਤਰ੍ਹਾਂ ਕੋਈ ਵੀ ਗੱਲ ਨਹੀਂ ਕਰਦਾ। ਬਾਕੀ ਜੋ ਤੂੰ ਕੂਲ ਬਣਨ ਲਈ ਮੈਨੂੰ ਗਾਲ੍ਹਾਂ ਬਕੀਆਂ ਹਨ, ਉਸ ਦੀ ਰਿਕਾਰਡਿੰਗ ਵੀ ਹੋ ਗਈ ਹੈ ਅਤੇ ਐਫਆਈਆਰ ਕਰਵਾ ਦਿੱਤੀ ਹੈ।'

ਹਾਲਾਂਕਿ, ਹਰਭਜਨ ਸਿੰਘ ਨੇ ਇਸ ਯੂਜ਼ਰ ਖਿਲਾਫ ਕਿੱਥੇ ਤੇ ਕਿਹੜੇ ਥਾਣੇ ਵਿੱਚ ਐਫਆਈਆਰ ਕਰਵਾਈ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਹੈ।
ਦੱਸ ਦਈਏ ਕਿ, ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਇਸ ਯੂਜਰ ਨੇ ਹਰਭਜਨ ਦੀ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ, ਜਿਸ ਵਿੱਚ ਉਸ ਨੂੰ 'ਖਾਲਿਸਤਾਨ ਮੁਰਦਾਬਾਦ' ਕਹਿਣ ਲਈ ਕਿਹਾ ਗਿਆ ਸੀ ਅਤੇ ਪਲੇਟਫਾਰਮ (ਐਕਸ) 'ਤੇ ਮੌਜੂਦ ਹੋਰਾਂ ਨੂੰ ਕਿਹਾ ਗਿਆ ਸੀ ਕਿ ਉਹ ਇਸ ਨੂੰ ਰੀਟਵੀਟ ਕਰਦੇ ਰਹਿਣ ਜਦੋਂ ਤੱਕ ਸਾਬਕਾ ਕ੍ਰਿਕਟਰ ਇਸ ਨੂੰ ਪੜ੍ਹ ਨਹੀਂ ਲੈਂਦੇ।
अरे इसको भी ले जाना अपने साथ अस्पताल दिमाग़ी ईलाज करवाने । इस को भी तुम्हारी तरह सख़्त ईलाज की ज़रूरत है https://t.co/e00GiPSyGg
— Harbhajan Turbanator (@harbhajan_singh) February 25, 2025
ਇੰਜ਼ਮਾਮ-ਓਲ-ਹੱਕ ਦਾ ਵੀਡੀਓ ਪੋਸਟ ਕੀਤਾ
ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦਾ ਵੀ ਇਸੇ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ। ਜਿਸ ਵਿੱਚ ਇੰਜ਼ਮਾਮ ਕਹਿ ਰਹੇ ਹਨ ਕਿ ਜਦੋਂ ਅਸੀਂ ਨਮਾਜ਼ ਅਦਾ ਕਰਦੇ ਸੀ ਤਾਂ ਹਰਭਜਨ ਵੀ ਸਾਡੇ ਕੋਲ ਆ ਕੇ ਬੈਠ ਜਾਂਦੇ ਸਨ। ਇੱਕ ਵਾਰ ਹਰਭਜਨ ਨੇ ਕਿਹਾ ਸੀ ਕਿ ਮੈਨੂੰ ਮੌਲਾਨਾ ਦੇ ਸ਼ਬਦ ਬਹੁਤ ਪਸੰਦ ਹਨ।
ਇਸ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ, 'ਓਏ, ਇਸ ਨੂੰ ਵੀ ਮਾਨਸਿਕ ਇਲਾਜ ਲਈ ਆਪਣੇ ਨਾਲ ਹਸਪਤਾਲ ਲੈ ਜਾਓ। ਇਸ ਨੂੰ ਵੀ ਤੇਰੇ ਵਾਂਗ ਸਖ਼ਤ ਇਲਾਜ ਦੀ ਲੋੜ ਹੈ।'