ETV Bharat / state

ਤੇਲੰਗਾਨਾ ਦੀ ਸੁਰੰਗ 'ਚ ਫਸਿਆ ਪੰਜਾਬ ਦਾ ਨੌਜਵਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਸਲਾਮਤੀ ਲਈ ਦਿਨ ਰਾਤ ਇੱਕ ਕਰਕੇ ਕਰ ਰਹੇ ਅਰਦਾਸਾਂ - 8 PEOPLE TRAPPED TELANGANA TUNNEL

ਤੇਲੰਗਾਨਾ ਵਿਖੇ ਸੈਲਮ ਸੁਰੰਗ ਦਾ ਕੁਝ ਹਿੱਸਾ ਡਿੱਗਣ ਕਰਕੇ ਸੁਰੰਗ ਵਿਚ ਫਸੇ 8 ਲੋਕਾਂ ਵਿਚ ਸਰਹੱਦੀ ਪਿੰਡ ਚੀਮਾ ਕਲਾਂ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ।

8 PEOPLE TRAPPED TELANGANA TUNNEL
ਪਰਿਵਾਰ ਨੇ ਕੰਪਨੀ ਤੇ ਤੇਲੰਗਾਨਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ (ETV Bharat)
author img

By ETV Bharat Punjabi Team

Published : Feb 26, 2025, 5:38 PM IST

Updated : Feb 26, 2025, 6:34 PM IST

ਤਰਨਤਾਰਨ: ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਲਈ ਤੇਲੰਗਾਨਾ ਦੀ ਕੰਸਟਰਕਸ਼ਨ ਕੰਪਨੀ ਵਿੱਚ ਕੰਮ ਕਰਨ ਗਏ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਨੌਜਵਾਨ ਸਮੇਤ ਸੱਤ ਪ੍ਰਵਾਸੀਆਂ ਦੀ ਪਿਛਲੇ ਦਿਨ੍ਹੀਂ ਸੁਰੰਗ ਵਿੱਚ ਫਸ ਜਾਣ ਦੀ ਖਬਰ ਸਾਹਮਣੇ ਆਈ ਸੀ। ਜਿੰਨ੍ਹਾਂ ਵਿੱਚ ਤਰਤਤਾਰਨ ਵਿੱਚ ਪੈਂਦੇ ਪਿੰਡਾ ਚੀਮਾ ਕਲਾਂ ਦਾ ਨੌਜਵਾਨ ਵੀ ਸ਼ਾਮਿਲ ਹੈ। ਛੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅੱਠ ਨੌਜਵਾਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ। ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਪਿੱਛੋਂ ਰੋ-ਰੋ ਕੇ ਬੁਰਾ ਹਾਲ ਹੈ। ਬੇਸ਼ੱਕ ਪਿੰਡ ਵਾਸੀ ਅਤੇ ਸਾਖ ਸਬੰਧੀ ਰਿਸ਼ਤੇਦਾਰਾਂ ਵੱਲੋਂ ਗੁਰਪ੍ਰੀਤ ਸਿੰਘ ਸਮੇਤ ਸੱਤ ਨੌਜਵਾਨਾਂ ਦੀ ਸਲਾਮਤੀ ਦੀ ਅਰਦਾਸ ਕੀਤੀ ਜਾ ਰਹੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤਰਨਤਾਰਨ ਪ੍ਰਸ਼ਾਸਨ ਵੱਲੋਂ ਵੀ ਪੀੜਤ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ।

ਪਰਿਵਾਰ ਨੇ ਕੰਪਨੀ ਤੇ ਤੇਲੰਗਾਨਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ (ETV Bharat)

ਨੌਜਵਾਨਾਂ ਨੂੰ ਬਾਹਰ ਕੱਢਣ ਲਈ ਕੋਈ ਯੋਗ ਪ੍ਰਬੰਧ ਨਹੀਂ

ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰੱਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਸੀ ਅਤੇ ਪਿਛਲੇ ਕੁਝ ਦਿਨ੍ਹਾਂ ਤੋਂ ਸੁਰੰਗ ਵਿੱਚ ਪੱਕਾ ਕੰਮ ਕਰ ਰਿਹਾ ਸੀ। ਸ਼ਨੀਵਾਰ ਨੂੰ ਕੰਪਨੀ ਦੇ ਇਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਸੁਰੰਗ ਵਿਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ 'ਚ ਕੰਮ ਕਰ ਰਹੇ 8 ਲੋਕ ਲਾਪਤਾ ਹਨ। ਉਨ੍ਹਾਂ ਨੂੰ ਲੱਭਣ ਲਈ ਨਾ ਤਾਂ ਉੱਥੋਂ ਦੀ ਸਰਕਾਰ ਕੁਝ ਕਰ ਰਹੀ ਹੈ ਅਤੇ ਨਾ ਹੀ ਕੰਪਨੀ ਵੱਲੋਂ ਲਾਪਤਾ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਕੋਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਗੁਰਪ੍ਰੀਤ ਦੀ ਪਤਨੀ ਨੇ ਕੰਪਨੀ ਸਮੇਤ ਉਥੋਂ ਦੇ ਪ੍ਰਸ਼ਾਸਨ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਦੱਸਿਆ ਹੈ।

8 PEOPLE TRAPPED TELANGANA TUNNEL
ਤੇਲੰਗਾਨਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ (ETV Bharat)

ਸਲਾਮਤੀ ਲਈ ਅਰਦਾਸ

ਉੱਥੇ ਹੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਲਾਪਤਾ ਗੁਰਪ੍ਰੀਤ ਸਿੰਘ ਦੀ ਭੈਣ ਜਸਪ੍ਰੀਤ ਕੌਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਸਿਰ 'ਤੇ ਸਾਰਾ ਪਰਿਵਾਰ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਬੇਸ਼ੱਕ ਪਿਛਲੇ 20 ਸਾਲਾਂ ਤੋਂ ਗੁਰਪ੍ਰੀਤ ਤੇਲੰਗਾਨਾ ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਪਰ ਅਜਿਹੇ ਵਿੱਚ ਕੰਮ ਕਰਦੇ ਸਮੇਂ ਸੁਰੰਗ ਦੀ ਛੱਤ ਡਿੱਗ ਜਾਣ ਕਾਰਨ ਗੁਰਪ੍ਰੀਤ ਸਮੇਤ ਅੱਠ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਘੜੀ ਵਿੱਚ ਪੂਰੇ ਪਰਿਵਾਰ ਨਾਲ ਸਾਕ ਸਬੰਧੀ ਅਤੇ ਰਿਸ਼ਤੇਦਾਰ ਮੌਜੂਦ ਹਨ ਉਹ ਗੁਰਪ੍ਰੀਤ ਸਿੰਘ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ। ਜਸਪ੍ਰੀਤ ਕੌਰ ਨੇ ਲਾਪਤਾ ਹੋਏ ਅੱਠ ਨੌਜਵਾਨਾਂ ਦੇ ਮਾਮਲੇ ਵਿੱਚ ਉਥੋਂ ਦੀ ਕੰਪਨੀ ਸਮੇਤ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ।

8 PEOPLE TRAPPED TELANGANA TUNNEL
ਗੁਰਪ੍ਰੀਤ ਸਿੰਘ ਤੇਲੰਗਾਨਾ ਸੈਲਮ ਸੁਰੰਗ ਵਿੱਚ ਫਸਿਆ (ETV Bharat)

ਪ੍ਰਾਈਵੇਟ ਕੰਪਨੀ ਜ਼ਿੰਮੇਵਾਰ

ਉਧਰ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਖੜ੍ਹੇ ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਰੋਜੀ ਰੋਟੀ ਲਈ ਤੇਲੰਗਾਨਾ ਵਿੱਚ ਇੱਕ ਪ੍ਰਾਈਵੇਟ ਕੰਪਨੀ ਲਈ ਕੰਸਟਰਕਸ਼ਨ ਦਾ ਕੰਮ ਕਰਨ ਲਈ ਗਿਆ ਸੀ ਪਰ ਅਜਿਹੇ ਵਿੱਚ ਸਰੁੰਗ ਦੇ ਬੰਦ ਹੋ ਜਾਣ ਨਾਲ ਗੁਰਪ੍ਰੀਤ ਸਮੇਤ ਸੱਤ ਹੋਰ ਨੌਜਵਾਨ ਸਰੁੰਗ ਵਿੱਚ ਫਸ ਗਏ ਹਨ। ਉਥੋਂ ਦਾ ਪ੍ਰਸ਼ਾਸਨ ਅਤੇ ਪ੍ਰਾਈਵੇਟ ਕੰਪਨੀ ਉਨ੍ਹਾਂ ਨੂੰ ਬਾਹਰ ਕੱਢਣ ਲਈ ਕੋਈ ਵੀ ਯੋਗ ਪ੍ਰਬੰਧ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਜਿੱਥੇ ਇਸ ਘਟਨਾ ਦੀ ਜ਼ਿੰਮੇਵਾਰ ਪ੍ਰਾਈਵੇਟ ਕੰਪਨੀ ਨੂੰ ਦੱਸਿਆ ਉੱਥੇ ਹੀ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਨੌਜਵਾਨਾਂ ਨੂੰ ਲੱਭ ਕੇ ਸਹੀ ਸਲਾਮਤ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ

ਹਰਪਾਲ ਸਿੰਘ ਨੇ ਇਹ ਵੀ ਕਿਹਾ ਕਿ ਤਰਨ ਤਾਰਨ ਦਾ ਜ਼ਿਲ੍ਹਾ ਪ੍ਰਸ਼ਾਸਨ ਨਾ ਤਾਂ ਪੀੜਤ ਪਰਿਵਾਰ ਦੀ ਸਾਰ ਲੈਣ ਪਹੁੰਚਿਆ ਹੈ ਅਤੇ ਨਾ ਹੀ ਗੁਰਪ੍ਰੀਤ ਸਿੰਘ ਨੂੰ ਵਾਪਸ ਲਿਆਉਣ ਲਈ ਉਥੋਂ ਦੀ ਸਰਕਾਰ ਨਾਲ ਕੋਈ ਗੱਲ ਕੀਤੀ ਜਾ ਰਹੀ ਹੈ। ਬੇਸ਼ੱਕ ਪਰਿਵਾਰ ਨੇ ਤਰਨ ਤਰਨ ਦੇ ਡਿਪਟੀ ਕਮਿਸ਼ਨਰ ਨਾਲ ਰਾਬਤਾ ਜਰੂਰ ਕਾਇਮ ਕੀਤਾ ਸੀ ਪਰ ਅਜੇ ਤੱਕ ਡਿਪਟੀ ਕਮਿਸ਼ਨਰ ਵੱਲੋਂ ਵੀ ਉਨ੍ਹਾਂ ਨੂੰ ਕੋਈ ਆਸਵਾਸਨ ਨਹੀਂ ਦਵਾਇਆ ਗਿਆ ਹੈ। ਉਨ੍ਹਾਂ ਨੇ ਜਿੱਥੇ ਗੁਰਪ੍ਰੀਤ ਸਮੇਤ ਉਨ੍ਹਾਂ ਸੱਤਾ ਨੌਜਵਾਨਾਂ ਲਈ ਸਲਾਮਤੀ ਲਈ ਅਰਦਾਸ ਕੀਤੀ। ਉੱਥੇ ਹੀ ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਤੁਰੰਤ ਅੱਠਾਂ ਨੌਜਵਾਨਾਂ ਨੂੰ ਲੱਭ ਕੇ ਸਹੀ ਸਲਾਮਤ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ।

Last Updated : Feb 26, 2025, 6:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.