ETV Bharat / state

ਘੱਟਦਾ ਜਾ ਰਿਹਾ ਧਰਤੀ ਹੇਠਲਾ ਪਾਣੀ ਬਣਿਆ ਚਿੰਤਾ ਦਾ ਵਿਸ਼ਾ, ਰਿਪੋਰਟ 'ਚ ਵੇਖੋ ਕੀ ਨੇ ਪੰਜਾਬ 'ਚ ਪਾਣੀ ਦੇ ਮੌਜੂਦਾ ਹਾਲਾਤ - WATER LEVEL IN PUNJAB

ਇੱਕ ਪਾਸੇ ਮੀਂਹ ਘੱਟ ਪੈਣ ਕਾਰਨ ਮੌਸਮ ਬਦਲਿਆ ਤਾਂ ਉਥੇ ਹੀ ਧਰਤੀ ਹੇਠਲੇ ਪਾਣੀ 'ਤੇ ਵੀ ਇਸ ਦਾ ਅਸਰ ਪਿਆ ਹੈ। ਪੜ੍ਹੋ ਪੂਰੀ ਖ਼ਬਰ...

ਘੱਟਦਾ ਜਾ ਰਿਹਾ ਧਰਤੀ ਹੇਠ ਪਾਣੀ
ਘੱਟਦਾ ਜਾ ਰਿਹਾ ਧਰਤੀ ਹੇਠ ਪਾਣੀ (ETV BHARAT)
author img

By ETV Bharat Punjabi Team

Published : Nov 26, 2024, 8:13 PM IST

ਲੁਧਿਆਣਾ: ਪਿਛਲੇ ਇੱਕ ਦਹਾਕੇ ਦੇ ਵਿੱਚ ਪੰਜਾਬ ਦੇ ਅੰਦਰ ਮੌਨਸੂਨ ਸਿਰਫ ਤਿੰਨ ਵਾਰੀ ਹੀ ਆਮ ਰਿਹਾ ਹੈ। ਸੱਤ ਵਾਰ ਮੌਨਸੂਨ ਆਮ ਨਾਲੋਂ ਘੱਟ ਹੋਣ ਕਰਕੇ ਜਾਂ ਕਮਜ਼ੋਰ ਹੋਣ ਕਰਕੇ ਮੀਂਹ ਘੱਟ ਪਿਆ ਹੈ, ਜਿਸ ਦਾ ਸਿੱਧਾ ਅਸਰ ਸਾਡੇ ਪਾਣੀ ਦੇ ਸੋਮਿਆਂ 'ਤੇ ਪੈ ਰਿਹਾ ਹੈ। ਇਸ ਸਾਲ ਵੀ ਆਮ ਨਾਲੋਂ 25 ਫੀਸਦੀ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਦੀ ਬਾਰਿਸ਼ ਘੱਟ ਹੋਈ ਹੈ, ਜਿਸ ਕਰਕੇ ਪਾਣੀ ਦੇ ਸੋਮੇ ਘੱਟਣੇ ਸ਼ੁਰੂ ਹੋ ਗਏ ਹਨ।

ਘੱਟਦਾ ਜਾ ਰਿਹਾ ਧਰਤੀ ਹੇਠ ਪਾਣੀ (ETV BHARAT)

ਭਾਖੜਾ ਡੈਮ 'ਚ ਵੀ ਘੱਟ ਰਿਹਾ ਪਾਣੀ

ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੇਠਾਂ ਡਿੱਗਿਆ ਹੈ। ਜੋ ਕਿ ਨਾ ਸਿਰਫ ਕਿਸਾਨਾਂ ਲਈ ਸਗੋਂ ਆਮ ਸ਼ਹਿਰੀਆਂ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾਕਟਰ ਮੰਨਦੇ ਹਨ ਕਿ ਜੇਕਰ ਅੱਜ ਪਾਣੀ ਨਾ ਸੰਭਾਲਿਆ ਗਿਆ ਤਾਂ ਕੱਲ ਪਾਣੀ ਪੀਣ ਲਈ ਵੀ ਨਹੀਂ ਹੋਵੇਗਾ।

ਪੰਜਾਬ ਅੰਦਰ ਬਚਿਆ ਕਿੰਨਾ ਪਾਣੀ

ਸਾਲ 2023 ਦੇ ਵਿੱਚ ਕੇਂਦਰੀ ਪਾਣੀ ਦੇ ਸੋਮਿਆਂ ਸੰਬੰਧੀ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੇ ਮੁਤਾਬਿਕ ਪੰਜਾਬ ਦੇ ਵਿੱਚ ਕੁੱਲ 150 ਬਲਾਕ ਹਨ। ਜਿਨਾਂ ਦੇ ਵਿੱਚੋਂ 114 ਬਲਾਕ ਅਜਿਹੇ ਹਨ, ਜਿੰਨਾਂ 'ਚ ਲੋੜ ਨਾਲੋਂ ਕਿਤੇ ਜ਼ਿਆਦਾ ਪਾਣੀ ਕੱਢਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 150 ਤੋਂ ਇਲਾਵਾ ਤਿੰਨ ਸ਼ਹਿਰੀ ਬਲਾਕ ਵੀ ਹਨ, ਜੋ ਕਿ ਬਹੁਤ ਬੁਰੀ ਸਥਿਤੀ ਦੇ ਵਿੱਚ ਹਨ। ਭਾਵ ਕਿ ਜਿੰਨਾ ਪਾਣੀ ਧਰਤੀ ਨੂੰ ਮਿਲ ਰਿਹਾ ਹੈ, ਇਹਨਾਂ ਬਲਾਕਾਂ ਦੇ ਵਿੱਚ ਉਸ ਤੋਂ ਕਿਤੇ ਜਿਆਦਾ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ ਜਿਸ ਕਰਕੇ ਹਰ ਸਾਲ ਕਈ ਸੈਂਟੀਮੀਟਰ ਹੇਠਾਂ ਜਾ ਰਹੇ ਹਨ।

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਡੂੰਘੇ ਪਾਣੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸੋਇਲ ਵਾਟਰ ਇੰਜੀਨੀਅਰਿੰਗ ਵਿਭਾਗ ਦੀ ਡਾਕਟਰ ਸਮਨਪ੍ਰੀਤ ਕੌਰ ਵੱਲੋਂ ਇਹ ਡਾਟਾ ਸਾਂਝਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਬਲਾਕਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਡੂੰਘਾ ਹੈ ਜਾਂ ਫਿਰ ਪਾਣੀ ਕੱਢਣ ਲਾਇਕ ਨਹੀਂ ਹੈ, ਭਾਵ ਕਿ ਪਾਣੀ ਖਰਾਬ ਹਨ ਉਹਨਾਂ ਇਲਾਕਿਆਂ ਦੇ ਵਿੱਚ ਹੀ ਹੁਣ ਪਾਣੀ ਦੇ ਸੋਮੇ ਬਚੇ ਹਨ। ਖਾਸ ਕਰਕੇ ਉਹ ਕੰਢੀ ਇਲਾਕਿਆਂ ਦੇ ਨਾਲ ਸੰਬੰਧਿਤ ਹਨ। ਬਾਕੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪਾਣੀ ਬਹੁਤ ਜਿਆਦਾ ਡੂੰਘੇ ਹੋ ਚੁੱਕੇ ਹਨ।

ਖੇਤੀ 'ਤੇ ਪੈ ਰਿਹਾ ਪ੍ਰਭਾਵ

ਪੰਜਾਬ ਦੇ ਵਿੱਚ ਕਣਕ ਅਤੇ ਝੋਨੇ ਦੀ ਰਵਾਇਤੀ ਫਸਲ ਬਿਜੀ ਜਾਂਦੀ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਇਹੀ ਸਿਲਸਿਲਾ ਚੱਲਦਾ ਆ ਰਿਹਾ ਹੈ। ਖਾਸ ਕਰਕੇ ਝੋਨੇ ਨੂੰ ਲਾਉਣ ਲਈ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਇਸ ਕਰਕੇ ਹੁਣ ਟਿਊਬਵੈੱਲ ਵੱਡੇ ਲਗਾਏ ਜਾ ਰਹੇ ਹਨ। ਸਗੋਂ ਜਿਹੜੇ ਟਿਊਬਵੈੱਲ ਅੱਜ ਤੋਂ 30 ਸਾਲ ਪਹਿਲਾਂ 2 ਲੱਖ ਹੁੰਦੇ ਸਨ, ਅੱਜ ਉਹਨਾਂ ਦੀ ਗਿਣਤੀ 15 ਲੱਖ 'ਤੇ ਪਹੁੰਚ ਗਈ ਹੈ। ਇੱਕ ਟਿਊਬਲ ਦੇ ਵਿੱਚ ਜਿੱਥੇ 25 ਕਿਲੋਮੀਟਰ ਦਾ ਫਾਸਲਾ ਹੋਣ ਦੀ ਗੱਲ ਕਹੀ ਜਾਂਦੀ ਸੀ, ਉੱਥੇ ਹੀ ਹੁਣ ਹਰ ਅੱਧਾ ਕਿਲੋਮੀਟਰ 'ਤੇ ਟਿਊਬਵੈੱਲ ਲੱਗੇ ਹਨ। ਕਿਲੋਮੀਟਰ ਨਹੀਂ ਸਗੋਂ ਹੁਣ ਤਾਂ ਮੀਟਰਾਂ ਦਾ ਹੀ ਫਾਸਲਾ ਰਹਿ ਗਿਆ ਹੈ। ਇਸ ਤਰ੍ਹਾਂ ਸਿੱਧਾ ਅਸਰ ਖੇਤੀ 'ਤੇ ਪੈ ਰਿਹਾ ਹੈ। ਕਿਸਾਨ ਜਦੋਂ ਵੱਡੀਆਂ ਮੋਟਰਾਂ ਨਾਲ ਪਾਣੀ ਕੱਢਦੇ ਹਨ ਤਾਂ ਉਹਨਾਂ ਦੇ ਖਰਚੇ ਵੀ ਵੱਧਦੇ ਹਨ। ਮਹਿੰਗੀਆਂ ਮੋਟਰਾਂ ਲੈਣੀਆਂ ਪੈਂਦੀਆਂ ਹਨ ਜਾਂ ਫਿਰ ਉਹਨਾਂ ਨੂੰ ਇੰਜਣ ਚਲਾਉਣੇ ਪੈਂਦੇ ਹਨ।

ਹਾਰਵੈਸਟਿੰਗ ਸਿਸਟਮ

ਡਾਕਟਰ ਸਮਨਪ੍ਰੀਤ ਕੌਰ ਦੱਸਦੇ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਤਰ੍ਹਾਂ ਦੇ ਵਾਟਰ ਰੀਚਾਰਜ ਹਾਰਵੈਸਟਿੰਗ ਸਿਸਟਮ ਸਿਫਾਰਿਸ਼ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇੱਕ ਰੀਚਾਰਜ ਸਿਸਟਮ ਫਿਲਹਾਲ ਸਾਡਾ ਰਿਸਰਚ ਦੇ ਅਧੀਨ ਹੈ ਪਰ ਉਸ ਦੇ ਸਕਾਰਾਤਮਕ ਨਤੀਜੇ ਸਾਨੂੰ ਮਿਲੇ ਹਨ। ਦੂਜਾ ਹਾਰਵੈਸਟਿੰਗ ਸਿਸਟਮ ਰੂਫ ਟੋਪ ਵਾਲਾ ਹੈ, ਜਿਸ ਦੇ ਨਾਲ ਖਾਲਾਂ ਦੇ ਵਿੱਚ ਪਾਣੀ ਆਉਂਦਾ ਹੈ ਅਤੇ ਇੱਕ ਖਾਨੇ ਤੋਂ ਪਾਣੀ ਨੂੰ ਸਾਫ ਕਰਕੇ ਦੂਜੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਅੱਗੇ ਸਿੰਚਾਈ ਲਈ ਵਰਤਿਆ ਜਾਂਦਾ ਹੈ।

ਘੱਟ ਮੀਂਹ ਪੈਣ ਕਾਰਨ ਪਾਣੀ ਦੀ ਕਿੱਲਤ

ਉਹਨਾਂ ਕਿਹਾ ਕਿ ਵਾਟਰ ਰਿਚਾਰਜ ਸਿਸਟਮ ਹੁਣ ਇਹ ਬਹੁਤ ਲਾਜ਼ਮੀ ਹਨ। ਜੇਕਰ ਇਹ ਨਹੀਂ ਲਗਾਏ ਜਾਣਗੇ ਤਾਂ ਫਿਰ ਸਾਡਾ ਪਾਣੀ ਧਰਤੀ ਵਿੱਚ ਨਹੀਂ ਜਾਵੇਗਾ ਅਤੇ ਪਾਣੀ ਦੀ ਕਮੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੇਖਣ ਨੂੰ ਮਿਲੇਗੀ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮਾਨਸੂਨ 'ਤੇ ਅਸਰ ਪੈ ਰਿਹਾ ਹੈ, ਅੱਜ ਤੋਂ ਕਈ ਸਾਲ ਪਹਿਲਾਂ ਪੰਜਾਬ ਦੇ ਵਿੱਚ ਚੰਗੀ ਬਾਰਿਸ਼ ਹੁੰਦੀ ਸੀ। ਪੰਜਾਬ ਦੇ ਹੁਣ ਸਿਰਫ ਕੰਢੀ ਇਲਾਕਿਆਂ ਦੇ ਵਿੱਚ ਹੀ 1000 ਐਮਐਮ ਤੱਕ ਬਾਰਿਸ਼ ਹੁੰਦੀ ਹੈ, ਬਾਕੀ ਇਲਾਕਿਆਂ ਦੇ ਵਿੱਚ ਐਵਰੇਜ ਨਾਲੋਂ ਵੀ ਘੱਟ ਬਾਰਿਸ਼ ਹੋ ਰਹੀ ਹੈ। ਜਿਸ ਦਾ ਅਸਰ ਕੇਂਦਰੀ ਪੰਜਾਬ 'ਤੇ ਪੈ ਰਿਹਾ ਹੈ ਅਤੇ ਇਸ ਵੱਲ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਜੇਕਰ ਅੱਜ ਅਸੀਂ ਸਾਰੇ ਹੀ ਪਾਣੀ ਬਚਾਵਾਂਗੇ ਤਾਂ ਹੀ ਸਾਡਾ ਪਾਣੀ ਸਾਡੀ ਆਉਣ ਵਾਲੀ ਪੀੜੀਆਂ ਵਰਤ ਸਕਣਗੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.