ETV Bharat / lifestyle

ਗਰਭਵਤੀ ਹੋਣ ਲਈ ਸਹੀ ਉਮਰ ਕਿਹੜੀ ਹੈ? ਜਾਣੋ ਕਿਸ ਉਮਰ ਤੋਂ ਬਾਅਦ ਬੱਚੇ ਪੈਦਾ ਕਰਨਾ ਹੋ ਸਕਦਾ ਹੈ ਮੁਸ਼ਕਲ? - RISK AGE OF PREGNANCY

ਬਹੁਤ ਸਾਰੀਆਂ ਔਰਤਾਂ ਨੂੰ ਪਤਾ ਨਹੀਂ ਹੁੰਦਾ ਕਿ ਗਰਭ ਅਵਸਥਾ ਲਈ ਕਿਹੜੀ ਉਮਰ ਸਹੀ ਹੈ। ਹਾਲਾਂਕਿ, ਇਸ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ।

RISK AGE OF PREGNANCY
RISK AGE OF PREGNANCY (FREEPIK)
author img

By ETV Bharat Health Team

Published : Feb 18, 2025, 11:09 AM IST

ਉਮਰ ਵਧਣ ਦੇ ਨਾਲ-ਨਾਲ ਔਰਤਾਂ ਦੀ ਉਪਜਾਊ ਸ਼ਕਤੀ ਹੌਲੀ-ਹੌਲੀ ਘਟਣ ਲੱਗਦੀ ਹੈ, ਜਿਸ ਨਾਲ ਗਰਭਵਤੀ ਹੋਣਾ ਮੁਸ਼ਕਲ ਹੋ ਜਾਂਦਾ ਹੈ। ਵੱਡੀ ਉਮਰ ਵਿੱਚ ਮਾਂ ਬਣਨ ਨਾਲ ਗਰਭ ਅਵਸਥਾ ਦੌਰਾਨ ਕਈ ਖਤਰੇ ਅਤੇ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਹਾਲ ਹੀ ਵਿੱਚ ਇੱਕ ਮਸ਼ਹੂਰ ਪੋਡਕਾਸਟ ਵਿੱਚ ਗਾਇਨੀਕੋਲੋਜਿਸਟ ਡਾ. ਨੰਦਿਤਾ ਪਾਲਸ਼ੇਤਕਰ ਨੇ ਗਰਭ ਅਵਸਥਾ ਅਤੇ ਗਰਭ ਧਾਰਨ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਨਾਲ-ਨਾਲ ਮਾਂ ਬਣਨ ਦੇ ਸਮਾਜਿਕ ਦਬਾਅ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਸ ਪੋਡਕਾਸਟ ਵਿੱਚ ਉਨ੍ਹਾਂ ਨੇ ਗਰਭ ਧਾਰਨ ਦੀ ਸਹੀ ਉਮਰ ਬਾਰੇ ਵੀ ਦੱਸਿਆ ਹੈ।

ਗਰਭਵਤੀ ਹੋਣ ਦਾ ਸਹੀ ਸਮੇਂ ਕਿਹੜਾ ਹੈ?

ਗਾਇਨੀਕੋਲੋਜਿਸਟ ਡਾ. ਨੰਦਿਤਾ ਪਾਲਸ਼ੇਤਕਰ ਦਾ ਕਹਿਣਾ ਹੈ ਕਿ ਔਰਤਾਂ ਲਈ ਗਰਭਵਤੀ ਹੋਣ ਦਾ ਸਭ ਤੋਂ ਵਧੀਆ ਸਮਾਂ ਲਗਭਗ 28 ਸਾਲ ਦੀ ਉਮਰ ਹੈ ਪਰ ਅੱਜਕੱਲ੍ਹ 30 ਤੋਂ 35 ਸਾਲ ਦੀ ਉਮਰ ਨੂੰ ਵੀ ਸਹੀ ਮੰਨਿਆ ਜਾਂਦਾ ਹੈ। ਔਰਤਾਂ ਲਈ ਉਮਰ ਬਹੁਤ ਮਹੱਤਵਪੂਰਨ ਹੈ। 28 ਸਾਲ ਦੀ ਉਮਰ ਦੇ ਆਸ-ਪਾਸ ਅੰਡਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਹੈ। ਕਈ ਵਿਗਿਆਨਕ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਔਰਤਾਂ ਲਈ ਗਰਭਵਤੀ ਹੋਣ ਦਾ ਸਭ ਤੋਂ ਵਧੀਆ ਸਮਾਂ ਉਹ ਹੁੰਦਾ ਹੈ ਜਦੋਂ ਉਹ ਸਰੀਰਕ, ਮਾਨਸਿਕ ਅਤੇ ਵਿੱਤੀ ਤੌਰ 'ਤੇ ਮਾਂ ਬਣਨ ਲਈ ਤਿਆਰ ਹੁੰਦੀਆਂ ਹਨ। ਗਰਭ ਧਾਰਨ ਕਰਨ ਲਈ ਸਭ ਤੋਂ ਵਧੀਆ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ। ਇਸ ਉਮਰ ਵਿੱਚ ਔਰਤਾਂ ਦੀ ਜਣਨ ਸ਼ਕਤੀ ਸਭ ਤੋਂ ਵਧੀਆ ਹੁੰਦੀ ਹੈ। 35 ਸਾਲ ਦੀ ਉਮਰ ਤੋਂ ਬਾਅਦ ਗਰਭਵਤੀ ਹੋਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।-ਗਾਇਨੀਕੋਲੋਜਿਸਟ ਡਾ. ਨੰਦਿਤਾ ਪਾਲਸ਼ੇਤਕਰ

ਅਧਿਐਨ ਕੀ ਕਹਿੰਦੇ ਹਨ?

2002 ਦੇ ਇੱਕ ਅਧਿਐਨ ਅਨੁਸਾਰ, ਪਹਿਲੇ ਬੱਚੇ ਦੇ ਜਨਮ ਲਈ ਉਮਰ 30.5 ਸਾਲ ਸੀ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ, ਪਹਿਲੇ ਬੱਚੇ ਦੇ ਜਨਮ ਲਈ ਆਦਰਸ਼ ਉਮਰ ਲਗਭਗ 27 ਸਾਲ ਹੈ। ਇਸ ਦੇ ਨਾਲ ਹੀ, 2016 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 30 ਸਾਲ ਦੀ ਉਮਰ ਦੀਆਂ ਔਰਤਾਂ ਦੀ ਉਪਜਾਊ ਸ਼ਕਤੀ ਸਭ ਤੋਂ ਵਧੀਆ ਸੀ ਜਦਕਿ 20 ਸਾਲ ਦੀ ਉਮਰ ਦੀਆਂ ਔਰਤਾਂ ਦੀ ਉਪਜਾਊ ਸ਼ਕਤੀ ਬਹੁਤ ਘੱਟ ਸੀ।

ਵਿਗਿਆਨਕ ਖੋਜ ਨੇ ਦਿਖਾਇਆ ਹੈ ਕਿ 20 ਦੇ ਅਖੀਰ ਅਤੇ 30 ਦੇ ਸ਼ੁਰੂ ਵਿੱਚ ਗਰਭਵਤੀ ਹੋਣਾ ਸਰੀਰਕ ਤੌਰ 'ਤੇ ਵਧੇਰੇ ਲਾਭਦਾਇਕ ਹੋ ਸਕਦਾ ਹੈ। 2008 ਵਿੱਚ ਅਮੈਰੀਕਨ ਕਾਲਜ ਆਫ਼ ਔਬਸਟੇਟ੍ਰੀਸ਼ੀਅਨਜ਼ ਐਂਡ ਗਾਇਨੀਕੋਲੋਜਿਸਟਸ ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ, ਇਸ ਉਮਰ ਵਿੱਚ ਗਰਭ ਧਾਰਨ ਕਰਨ ਨਾਲ ਗਰਭ ਅਵਸਥਾ ਨਾਲ ਸਬੰਧਤ ਪੇਚੀਦਗੀਆਂ ਦਾ ਖ਼ਤਰਾ ਘੱਟ ਜਾਂਦਾ ਹੈ।

ਡਾ. ਨੰਦਿਤਾ ਪੋਲਸ਼ੇਤਕਰ ਕਹਿੰਦੀ ਹੈ ਕਿ ਅੱਜਕੱਲ੍ਹ ਔਰਤਾਂ 30 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਨਹੀਂ ਕਰਾਉਂਦੀਆਂ। ਇਸ ਲਈ 30 ਤੋਂ 35 ਸਾਲ ਦੀ ਉਮਰ ਦੇ ਵਿਚਕਾਰ ਪਹਿਲਾ ਬੱਚਾ ਪੈਦਾ ਕਰਨਾ ਇੱਕ ਚੰਗੀ ਅਤੇ ਵਿਹਾਰਕ ਸੀਮਾ ਹੋ ਸਕਦੀ ਹੈ।-ਡਾ. ਨੰਦਿਤਾ ਪੋਲਸ਼ੇਤਕਰ

ਕੁਝ ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਕੁਝ ਮਾਮਲਿਆਂ ਵਿੱਚ ਦੇਰ ਨਾਲ ਮਾਂ ਬਣਨਾ ਲਾਭਦਾਇਕ ਹੋ ਸਕਦਾ ਹੈ। 2012 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਔਰਤਾਂ ਨੇ 40 ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ ਆਪਣੇ ਆਖਰੀ ਬੱਚੇ ਨੂੰ ਜਨਮ ਦਿੱਤਾ ਸੀ, ਉਨ੍ਹਾਂ ਵਿੱਚ ਸਰਵਾਈਕਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਸੀ। ਉਮਰ ਤੋਂ ਇਲਾਵਾ ਮਾਂ ਬਣਨ ਲਈ ਹੋਰ ਵੀ ਬਹੁਤ ਸਾਰੇ ਕਾਰਕ ਮਹੱਤਵਪੂਰਨ ਹਨ, ਜਿਵੇਂ ਕਿ ਬੱਚੇ ਲਈ ਮਾਨਸਿਕ ਅਤੇ ਵਿੱਤੀ ਤੌਰ 'ਤੇ ਤਿਆਰ ਹੋਣਾ। ਇਹ ਸਮਾਂ ਹਰ ਔਰਤ ਲਈ ਵੱਖਰਾ ਹੁੰਦਾ ਹੈ।

ਉਮਰ ਦਾ ਜਣਨ ਸ਼ਕਤੀ 'ਤੇ ਪ੍ਰਭਾਵ

ਇੱਕ ਔਰਤ ਆਪਣੀ ਪੂਰੀ ਜ਼ਿੰਦਗੀ ਵਿੱਚ ਲਗਭਗ 20 ਲੱਖ ਅੰਡੇ ਪੈਦਾ ਕਰਦੀ ਹੈ ਅਤੇ ਉਮਰ ਦੇ ਨਾਲ ਅੰਡਿਆਂ ਦੀ ਗਿਣਤੀ ਘੱਟਦੀ ਜਾਂਦੀ ਹੈ। 37 ਸਾਲ ਦੀ ਉਮਰ ਵਿੱਚ ਸਿਰਫ਼ ਪੱਚੀ ਹਜ਼ਾਰ ਅੰਡੇ ਬਚਦੇ ਹਨ ਅਤੇ 51 ਸਾਲ ਦੀ ਉਮਰ ਵਿੱਚ 1,000 ਅੰਡੇ ਬਚਦੇ ਹਨ। ਇਨ੍ਹਾਂ ਅੰਡਿਆਂ ਦੀ ਗੁਣਵੱਤਾ ਵੀ ਸਮੇਂ ਦੇ ਨਾਲ ਵਿਗੜਦੀ ਜਾਂਦੀ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.