ਪਟਿਆਲਾ: ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੋਗਾ ਦੇ ਗੈਂਗਸਟਰ ਮਨੀ ਭਿੰਡਰ ਦੇ ਪੰਜ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਪੰਜੇ ਮੁਲਜ਼ਮ ਮੋਗਾ ਦੇ ਗੈਂਗਸਟਰ ਮਨੀ ਭਿੰਡਰ ਦੇ ਕਹਿਣ ‘ਤੇ ਹੀ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦਿੱਤੀ ਜਾਣਕਾਰੀ
ਇਸੇ ਤਹਿਤ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕ੍ਰਾਇਮ ਨੂੰ ਠੱਲ ਪਾਉਣ ਦੇ ਲਈ ਚਲਾਈ ਗਈ ਮੁਹਿੰਮ ਤਹਿਤ ਅਸੀਂ ਪੰਜ ਬੰਦੇ ਗ੍ਰਿਫਤਾਰ ਕੀਤੇ ਹਨ। ਜਿੰਨ੍ਹਾਂ ਕੋਲੋਂ 5 ਪਿਸਤੌਲ 32 ਬੋਰ ਦੇ ਅਤੇ ਨਾਲ 9 ਰੌਂਦ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ 3 ਪਿਸਤੌਲ ਹੋਰ ਬਰਾਮਦ ਹੋਏ ਹਨ, ਇਨ੍ਹਾਂ ਕੋਲੋਂ ਕੁੱਲ 23 ਰੌਂਦ ਬਰਾਮਦ ਕੀਤੇ ਹਨ।
'ਪੈਟਰੋਲ ਪੰਪ 'ਤੇ ਕੀਤਾ ਸੀ ਡਬਲ ਮਰਡਰ'
ਜਿਕਰਯੋਗ ਹੈ ਕਿ ਹਰਪ੍ਰੀਤ ਮੱਖਣ 'ਤੇ 6 ਪਰਚੇ ਦਰਜ ਹਨ। ਇਹ ਪਹਿਲਾਂ ਵੀ ਕਤਲ ਕੇਸ ਵਿੱਚ ਜੇਲ੍ਹ ਜਾ ਚੁੱਕਿਆ ਹੈ, ਇਸ ਨੇ ਪੈਟਰੋਲ ਪੰਪ 'ਤੇ ਡਬਲ ਮਰਡਰ ਕੀਤਾ ਸੀ। ਇਸ ਤੋਂ ਇਲਾਵਾ ਜੋ ਮਨਪ੍ਰੀਤ ਬਿੱਲਾ ਹੈ ਇਸ ‘ਤੇ ਵੀ 5 ਪਰਚੇ ਦਰਜ ਹਨ। ਇਸ ਨੇ ਵੀ ਪਸਿਆਣਾ ਪੁੱਲ ਦੇ ਹੇਠਾਂ ਜੋਗੀ ਸਰਪੰਚ ਦਾ ਕਤਲ ਕੀਤਾ ਸੀ। ਜਿਸ ਕਾਰਨ ਇਹ ਵੀ ਜੇਲ੍ਹ ਵਿੱਚ ਰਹਿ ਕੇ ਆਇਆ ਹੈ। ਜੋ ਰਮਨਪ੍ਰੀਤ ਰਮਨ ਹੈ ਇਸ 'ਤੇ ਵੀ 5 ਪਰਚੇ ਦਰਜ ਹਨ। ਜੋ ਬਾਕੀ ਦੋ ਹਨ ਉਨ੍ਹਾਂ ਦਾ ਰਿਕਾਰਡ ਠੀਕ ਹੈ।
'ਜੇਲ੍ਹ 'ਚ ਰਹਿ ਕੇ ਬਣਾਇਆ ਗੈਂਗ'
ਇਹ ਜੋ ਤਿੰਨ ਜੇਲ੍ਹ ਵਿੱਚ ਸਨ ਇਹ ਤਿੰਨੋਂ ਇਕੱਠੇ ਰਹੇ ਹਨ, ਉੱਥੇ ਇਨ੍ਹਾਂ ਨੇ ਰਲ ਕੇ ਆਪਣਾ ਗੈਂਗ ਬਣਾਇਆ ਸੀ। ਇਹ ਨਸ਼ਾ ਵਗੈਰਾ ਕਰਦੇ ਸੀ, ਜਿਸ ਤੋਂ ਬਾਅਦ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਇਨ੍ਹਾਂ ਨੂੰ ਮੋਗੇ ਦੇ ਗੈਂਗਸਟਰ ਮਨੀ ਭਿੰਡਰ ਦੇ ਇਸ਼ਾਰੇ 'ਤੇ ਹਥਿਆਰ ਪਹੁੰਚੇ ਸੀ। ਇਹ ਸਾਰੇ ਗੈਂਗਸਟਰ ਮਨੀ ਭਿੰਗਰ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਇਨ੍ਹਾਂ ਨੇ ਮਨੀ ਭਿੰਡਰ ਨੂੰ ਇੰਸਟਾਗ੍ਰਾਮ ‘ਤੇ ਮੈਸੇਜ ਕੀਤੇ ਜਿਸ ਨਾਲ ਇਹ ਮਨੀ ਭਿੰਡਰ ਦੇ ਸੰਪਰਕ ਵਿੱਚ ਆਏ। ਉਸ ਤੋਂ ਬਾਅਦ ਹੀ ਇਨ੍ਹਾਂ ਨੂੰ ਮਨੀ ਭਿੰਡਰ ਵੱਲੋਂ ਹਥਿਆਰ ਵਗੈਰਾ ਮਹੱਈਆ ਕਰਵਾਏ ਗਏ। ਇਨ੍ਹਾਂ ਦੀ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਕਿ ਇਨ੍ਹਾਂ ਪੰਜਾਂ ਨੂੰ ਹੋਰ ਕਿਹੜੇ-ਕਿਹੜੇ ਟਾਰਗੇਟ ਦਿੱਤੇ ਗਏ ਸੀ।