ਨਵੀਂ ਦਿੱਲੀ: ਜੇਕਰ ਤੁਸੀਂ ਆਧਾਰ ਕਾਰਡ 'ਤੇ ਆਪਣੀ ਫੋਟੋ, ਪਤਾ ਜਾਂ ਹੋਰ ਜਾਣਕਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਫ੍ਰੀ 'ਚ ਕਰ ਸਕਦੇ ਹੋ। UIDAI ਨੇ ਮੁਫਤ ਆਧਾਰ ਅਪਡੇਟ ਦੀ ਸਮਾਂ ਸੀਮਾ 14 ਦਸੰਬਰ ਤੱਕ ਵਧਾ ਦਿੱਤੀ ਹੈ। ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਸਮਾਂ ਸੀਮਾ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਭੁਗਤਾਨ ਕਰਨਾ ਪਵੇਗਾ। ਤੁਸੀਂ My Aadhaar ਪੋਰਟਲ 'ਤੇ ਜਾ ਕੇ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹੋ। ਇਹ ਪੇਸ਼ਕਸ਼ ਖਾਸ ਤੌਰ 'ਤੇ ਉਦੋਂ ਲਾਭਦਾਇਕ ਹੈ ਜਦੋਂ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਅਤੇ ਅਜੇ ਤੱਕ ਅੱਪਡੇਟ ਨਹੀਂ ਕੀਤਾ ਗਿਆ ਹੈ।
ਇਸ ਜਾਣਕਾਰੀ ਨੂੰ ਕਰ ਸਕਦੇ ਹੋ ਅਪਡੇਟ
ਦੱਸ ਦੇਈਏ ਕਿ ਤੁਸੀਂ 14 ਦਸੰਬਰ ਤੱਕ ਆਧਾਰ ਕਾਰਡ 'ਤੇ ਆਪਣੀ ਫੋਟੋ, ਪਤਾ, ਨਾਮ, ਲਿੰਗ, ਜਨਮ ਤਾਰੀਕ, ਮੋਬਾਈਲ ਨੰਬਰ ਅਤੇ ਇਮੇਲ ਆਈਡੀ ਨੂੰ ਫ੍ਰੀ 'ਚ ਅਪਡੇਟ ਕਰ ਸਕਦੇ ਹੋ।
ਆਧਾਰ ਕਾਰਡ ਅਪਡੇਟ ਕਰਵਾਉਣ ਲਈ ਇਨ੍ਹਾਂ ਚੀਜ਼ਾਂ ਦੀ ਪੈ ਸਕਦੀ ਲੋੜ
ਆਧਾਰ ਕਾਰਡ ਅਪਡੇਟ ਕਰਨ ਲਈ ਤੁਹਾਨੂੰ ਰਾਸ਼ਨ ਕਾਰਡ, ਵੋਟਰ ਆਈਡੀ, ਪਾਸਪੋਰਟ ਜਾਂ ਐਂਡਰੈੱਸ ਪਰੂਫ਼ ਵਰਗੇ ਦਸਤਾਵੇਜ਼ਾ ਦੀ ਲੋੜ ਹੋ ਸਕਦੀ ਹੈ।
ਘਰ ਬੈਠੇ ਹੀ ਆਧਾਰ ਕਾਰਡ ਕਰ ਸਕਦੇ ਹੋ ਅਪਡੇਟ
UIDAI ਨੇ ਐਲਾਨ ਕੀਤਾ ਹੈ ਕਿ ਵਿਅਕਤੀ 14 ਦਸੰਬਰ 2024 ਤੱਕ ਆਪਣੇ ਆਧਾਰ ਵੇਰਵਿਆਂ ਜਿਵੇਂ ਕਿ ਨਾਮ, ਪਤਾ ਜਾਂ ਜਨਮ ਮਿਤੀ ਨੂੰ ਮੁਫਤ ਵਿੱਚ ਅਪਡੇਟ ਕਰ ਸਕਦਾ ਹੈ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ, ਜਿਸ ਨਾਲ ਉਪਭੋਗਤਾ ਘਰ ਬੈਠੇ ਹੀ ਆਪਣੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਡੇਟ
- ਸਭ ਤੋਂ ਪਹਿਲਾ UIDAI ਦੀ ਵੈੱਬਸਾਈਟ 'ਤੇ ਜਾਓ ਅਤੇ ਫਿਰ myaadhaar.uidai.gov.in ਪੋਰਟਲ 'ਤੇ ਜਾਓ ।
- ਇਸ ਤੋਂ ਬਾਅਦ ਅਪਡੇਟ ਸੈਕਸ਼ਨ 'ਤੇ ਜਾਓ ਅਤੇ My Aadhaar ਦੇ ਤਹਿਤ ਆਪਣਾ ਆਧਾਰ ਕਾਰਡ ਅਪਡੇਟ ਕਰੋ ਦੀ ਚੋਣ ਕਰੋ।
- ਫਿਰ ਅਪਡੇਟ ਪੰਨੇ 'ਤੇ ਪਹੁੰਚੋ ਅਤੇ ਅਪਡੇਟ ਆਧਾਰ ਵੇਰਵੇ (ਆਨਲਾਈਨ) 'ਤੇ ਕਲਿੱਕ ਕਰੋ ਅਤੇ ਅਪਡੇਟ ਦਸਤਾਵੇਜ਼ ਚੁਣੋ।
- ਇਸ ਤੋਂ ਬਾਅਦ ਪ੍ਰਮਾਣ ਪੱਤਰ ਦਾਖਲ ਕਰੋ ਅਤੇ ਆਪਣਾ ਆਧਾਰ ਨੰਬਰ ਅਤੇ ਕੈਪਚਾ ਪ੍ਰਦਾਨ ਕਰੋ। ਫਿਰ ਓਟੀਪੀ ਭੇਜੋ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡੇ ਫੋਨ 'ਤੇ OTP ਆ ਜਾਵੇਗਾ। ਫਿਰ OTP ਨਾਲ ਲੌਗਇਨ ਕਰੋ।
- ਅਪਡੇਟ ਕਰਨ ਲਈ ਵੇਰਵੇ ਚੁਣੋ ਜਿਵੇਂ ਕਿ ਨਾਮ ਜਾਂ ਪਤਾ।
- ਦਸਤਾਵੇਜ਼ ਅੱਪਲੋਡ ਕਰੋ।
- ਫਿਰ ਜਮ੍ਹਾਂ ਕਰੋ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਪ੍ਰੀਕਿਰੀਆ ਪੂਰੀ ਹੋ ਜਾਵੇਗੀ ਅਤੇ ਟਰੈਕਿੰਗ ਲਈ ਅੱਪਡੇਟ ਬੇਨਤੀ ਨੰਬਰ (URN) ਨੂੰ ਸੁਰੱਖਿਅਤ ਕਰੋ।
ਇਹ ਵੀ ਪੜ੍ਹੋ:-