ਹੈਦਰਾਬਾਦ: ਦੇਸ਼ 'ਚ ਐਪਲ ਆਈਫੋਨ ਯੂਜ਼ਰਸ ਲਈ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ। CERT-In ਨੇ ਆਈਫੋਨ ਅਤੇ ਹੋਰਨਾਂ ਐਪਲ ਡਿਵਾਈਸ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਹੈ। ਦੱਸ ਦੇਈਏ ਕਿ ਇਹ ਅਲਰਟ ਉਨ੍ਹਾਂ ਡਿਵਾਈਸਾਂ ਲਈ ਜਾਰੀ ਕੀਤਾ ਗਿਆ ਹੈ ਜੋ ਪੁਰਾਣੇ ਸਾਫ਼ਟਵੇਅਰ ਵਰਜ਼ਨ ਦਾ ਇਸਤੇਮਾਲ ਕਰ ਰਹੇ ਹਨ। ਰਿਪੋਰਟ ਅਨੁਸਾਰ, ਇਨ੍ਹਾਂ ਡਿਵਾਈਸਾਂ 'ਚ ਕਮੀਆਂ ਪਾਈਆਂ ਗਈਆਂ ਹਨ, ਜੋ ਸਾਈਬਰ ਖਤਰੇ ਨੂੰ ਵਧਾ ਸਕਦੀਆਂ ਹਨ।
ਇਨ੍ਹਾਂ ਡਿਵਾਈਸਾਂ ਲਈ ਅਲਰਟ ਜਾਰੀ
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਅਲਰਟ ਐਪਲ ਦੇ ਪੁਰਾਣੇ ਵਰਜ਼ਨ ਵਾਲੇ ਸਾਫ਼ਟਵੇਅਰ 'ਤੇ ਆਧਾਰਿਤ ਡਿਵਾਈਸਾਂ ਲਈ ਜਾਰੀ ਕੀਤਾ ਗਿਆ ਹੈ। ਇਸ ਲਿਸਟ 'ਚ ਹੇਠ ਲਿਖੇ ਨਾਮ ਸ਼ਾਮਲ ਹਨ:-
- iPhone ਦਾ 18.1.1 ਤੋਂ ਪੁਰਾਣਾ ਵਰਜ਼ਨ ਨਾ ਹੋਵੇ
- iPad ਦਾ 17.7.2 ਤੋਂ ਪੁਰਾਣਾ ਵਰਜ਼ਨ
- MacOS ਦਾ 15.1.1 ਤੋਂ ਪੁਰਾਣਾ ਵਰਜ਼ਨ
- Safari ਦਾ 18.1.1 ਤੋਂ ਪੁਰਾਣਾ ਵਰਜ਼ਨ
ਜੇਕਰ ਉਪਰ ਦੱਸੇ ਅਨੁਸਾਰ ਤੁਹਾਡੀ ਡਿਵਾਈਸ ਕਿਸੇ ਵੀ ਵਰਜ਼ਨ 'ਤੇ ਚੱਲ ਰਹੀ ਹੈ ਤਾਂ ਸਾਈਬਰ ਅਪਰਾਧੀ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਦੱਸ ਦੇਈਏ ਕਿ ਪੁਰਾਣੇ ਸਾਫ਼ਟਵੇਅਰ 'ਚ ਅਜਿਹੀਆਂ ਕਮੀਆਂ ਪਾਈਆਂ ਗਈਆਂ ਹਨ, ਜਿਸਦਾ ਲਾਭ ਸਾਈਬਰ ਅਪਰਾਧੀ ਉਠਾ ਸਕਦੇ ਹਨ।
CERT-In ਦੀ ਸਲਾਹ
CERT-In ਨੇ ਸਲਾਹ ਦਿੱਤੀ ਹੈ ਕਿ ਯੂਜ਼ਰਸ ਜਲਦੀ ਆਪਣੀ ਡਿਵਾਈਸ ਨੂੰ ਨਵੇਂ ਵਰਜ਼ਨ 'ਚ ਅਪਡੇਟ ਕਰਨ। ਜੇਕਰ ਤੁਹਾਡੇ ਡਿਵਾਈਸ ਲਈ ਸਾਫ਼ਟਵੇਅਰ ਉਪਲਬਧ ਨਹੀਂ ਹੈ ਤਾਂ ਤੁਹਾਨੂੰ ਨਵੀਂ ਡਿਵਾਈਸ ਖਰੀਦਣੀ ਚਾਹੀਦੀ ਹੈ।-CERT-In
ਕਿਵੇਂ ਅਪਡੇਟ ਕਰ ਸਕਦੇ ਹੋ ਆਈਫੋਨ?
- ਸਭ ਤੋਂ ਪਹਿਲਾ ਸੈਟਿੰਗਸ 'ਚ ਜਾਓ।
- ਫਿਰ General ਚੁਣੋ।
- ਇਸ ਤੋਂ ਬਾਅਦ Software Update 'ਤੇ ਕਲਿੱਕ ਕਰੋ।
- ਜੇਕਰ ਕੋਈ ਅਪਡੇਟ ਉਪਲਬਧ ਹੈ ਤਾਂ ਇਸਨੂੰ ਡਾਊਨਲੋਡ ਅਤੇ ਇੰਸਟਾਲ ਕਰੋ।
ਇਹ ਵੀ ਪੜ੍ਹੋ:-