ਚੰਡੀਗੜ੍ਹ: ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਧਮਾਕਾ ਹੋਇਆ ਹੈ। ਇਹ ਧਮਾਕਾ ਪਿੰਡ ਰਾਏਮਲ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਨੇੜੇ ਕੀਤਾ ਗਿਆ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਧਮਾਕਾ ਪਿੰਡ ਰਾਇਮਲ 'ਚ ਪੁਲਿਸ ਮੁਲਾਜ਼ਮ ਜਤਿੰਦਰ ਦੇ ਘਰ ਹੋਇਆ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਪਹਿਲੀ ਵਾਰ ਕਿਸੇ ਪੁਲਿਸ ਮੁਲਾਜ਼ਮ ਦੇ ਘਰ ਨੇੜੇ ਧਮਾਕਾ ਹੋਇਆ ਹੈ। ਪੰਜਾਬ ਵਿੱਚ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਹਨ।
#WATCH | Punjab | An FSL team arrived at the residence of Sukhdev Singh in Raimal village, Gurdaspur. https://t.co/kaCxkQoX0R pic.twitter.com/r1XG7hWvkT
— ANI (@ANI) February 17, 2025
ਡੀਐਸਪੀ ਸਿਟੀ ਗੁਰਦਾਸਪੁਰ, ਰਿਪੁਤਾਪਨ ਸਿੰਘ ਸੰਧੂ ਨੇ ਕਿਹਾ ਕਿ, "ਰਾਤ 8 ਵਜੇ ਦੇ ਕਰੀਬ, ਪੁਲਿਸ ਥਾਣਾ ਕੋਟਲੀ ਸੂਰਤ ਮੱਲੀਆਂ ਨੂੰ ਸੂਚਨਾ ਮਿਲੀ ਕਿ ਰਾਏਮਲ ਪਿੰਡ ਵਿੱਚ ਸੁਖਦੇਵ ਸਿੰਘ ਦੇ ਘਰ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਘਰ ਪਹੁੰਚਣ ਤੋਂ ਬਾਅਦ, ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਕੋਈ ਨੁਕਸਾਨ ਨਹੀਂ ਹੋਇਆ ਹੈ। ਇੱਕ ਐਫਐਸਐਲ ਟੀਮ ਉੱਥੇ ਹੈ, ਅਤੇ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ, ਅਸੀਂ ਸਹੀ ਕਾਰਵਾਈ ਕਰਾਂਗੇ..."
#WATCH | Punjab | DSP city Gurdaspur, Riputapan Singh Sandhu says, " around 8 pm, ps kotli surat mallian received information that a blast sound was heard in the residence of sukhdev singh in raimal village. after being at the residence, police began their investigation. there has… pic.twitter.com/YBoxMwxHhP
— ANI (@ANI) February 17, 2025
ਸੂਬੇ ਵਿੱਚ ਵੱਧ ਰਹੀਆਂ ਹਨ ਅਜਿਹੀਆਂ ਘਟਨਾਵਾਂ
ਦਰਅਸਲ ਪੰਜਾਬ ਵਿੱਚ ਪੁਲਿਸ ਚੌਕੀਆਂ 'ਤੇ ਗ੍ਰਨੇਡ ਹਮਲੇ ਅਤੇ ਧਮਾਕਿਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੇ ਪੰਜਾਬ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਅੱਤਵਾਦੀ ਅਤੇ ਗੈਂਗਸਟਰਾਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ, ਪਰ ਅਜੇ ਤੱਕ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਇਲਾਕੇ ਵਿੱਚ ਸੁਰੱਖਿਆ ਸਖ਼ਤ
ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਹ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੀ ਹੈ। ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕਿੰਨੀ ਜਲਦੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦੀ ਹੈ।