ਹੈਦਰਾਬਾਦ: ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸ ਪਿੱਛੇ ਖੁਰਾਕ ਅਤੇ ਬਦਲਦੀ ਜੀਵਨਸ਼ੈਲੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਸਹੀ ਖੁਰਾਕ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਈ ਭੋਜਨਾਂ ਤੋਂ ਪਰਹੇਜ਼ ਜਾਂ ਸੀਮਿਤ ਮਾਤਰਾ 'ਚ ਖਾਣਾ ਚਾਹੀਦਾ ਹੈ, ਕਿਉਂਕਿ ਕੁਝ ਭੋਜਨ ਸ਼ੂਗਰ ਦੇ ਮਰੀਜ਼ਾਂ ਲਈ ਮਾੜੇ ਹੋ ਸਕਦੇ ਹਨ। ਮਾੜੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਨ੍ਹਾਂ ਨੂੰ ਕਦੇ ਨਹੀਂ ਖਾ ਸਕਦੇ ਸਗੋਂ ਕਦੇ-ਕਦੇ ਸੀਮਿਤ ਮਾਤਰਾ 'ਚ ਖਾਣਾ ਸਹੀ ਹੈ।
ਸ਼ੂਗਰ ਦੇ ਮਰੀਜ਼ ਇਨ੍ਹਾਂ ਭੋਜਨਾਂ ਤੋਂ ਪਰਹੇਜ਼ ਕਰਨ
ਦਹੀ: ਆਯੁਰਵੇਦ ਦੇ ਅਨੁਸਾਰ, ਦਹੀਂ ਗਰਮ ਹੁੰਦਾ ਹੈ। ਇਹ ਪਚਣ ਲਈ ਭਾਰੀ ਹੁੰਦਾ ਹੈ। ਇਹ ਸਰੀਰ ਵਿੱਚ ਕਫ ਦੋਸ਼ ਨੂੰ ਵਧਾਉਂਦਾ ਹੈ, ਜਿਸ ਨਾਲ ਤੁਹਾਡਾ ਭਾਰ ਵੱਧ ਜਾਂਦਾ ਹੈ, ਮੈਟਾਬੋਲਿਜ਼ਮ ਖਰਾਬ ਹੋ ਜਾਂਦਾ ਹੈ ਅਤੇ ਤੁਸੀਂ ਆਲਸੀ ਹੋ ਜਾਂਦੇ ਹੋ। ਦਹੀਂ ਕਾਰਨ ਕੋਲੇਸਟ੍ਰੋਲ ਅਤੇ ਟ੍ਰਾਈਗਲਾਈਸਰਾਈਡਸ ਵੀ ਵੱਧ ਸਕਦੇ ਹਨ। ਇਸ ਲਈ ਸ਼ੂਗਰ ਵਾਲੇ ਲੋਕਾਂ ਲਈ ਦਹੀਂ ਤੋਂ ਪਰਹੇਜ਼ ਕਰਨਾ ਸਭ ਤੋਂ ਵਧੀਆ ਹੈ। ਦਹੀਂ ਦੀ ਬਜਾਏ ਕਦੇ-ਕਦਾਈਂ ਮੱਖਣ ਦਾ ਸੇਵਨ ਕੀਤਾ ਜਾ ਸਕਦਾ ਹੈ।
ਗੁੜ: ਪੰਜਾਬੀ ਘਰਾਂ 'ਚ ਲੋਕ ਗੁੜ ਖਾਣਾ ਬਹੁਤ ਪਸੰਦ ਕਰਦੇ ਹਨ। ਕਈ ਲੋਕ ਸਮਝਦੇ ਹਨ ਕਿ ਸ਼ੂਗਰ ਦੀ ਸਮੱਸਿਆ ਦੌਰਾਨ ਖੰਡ ਤੋਂ ਪਰਹੇਜ਼ ਕਰਨਾ ਹੈ ਪਰ ਗੁੜ ਖਾਧਾ ਜਾ ਸਕਦਾ ਹੈ। ਜੀ ਹਾਂ...ਗੁੜ ਸੀਮਿਤ ਮਾਤਰਾ 'ਚ ਖਾਣਾ ਸਹੀ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਗੁੜ ਨੂੰ ਖੰਡ ਨਾਲੋਂ ਸਮਾਨ ਜਾਂ ਵੱਧ ਮਾਤਰਾ ਵਿੱਚ ਖਾਣ ਨਾਲ ਸ਼ੂਗਰ ਦੀ ਸਮੱਸਿਆ ਵੱਧ ਸਕਦੀ ਹੈ, ਜੋ ਇਸਨੂੰ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਗੈਰ-ਸਿਹਤਮੰਦ ਵਿਕਲਪ ਬਣਾਉਂਦੇ ਹਨ।
ਗੁੜ ਖੰਡ ਨਾਲੋਂ 100% ਸਿਹਤਮੰਦ ਹੈ ਕਿਉਂਕਿ ਖੰਡ ਦੇ ਉਲਟ ਗੁੜ ਕੁਦਰਤੀ ਪ੍ਰਕਿਰਿਆ ਨਾਲ ਬਿਨ੍ਹਾਂ ਰਸਾਇਣਾਂ ਦੇ ਬਣਾਇਆ ਜਾਂਦਾ ਹੈ ਅਤੇ ਪੌਸ਼ਟਿਕਤਾ ਨਾਲ ਭਰਪੂਰ ਹੁੰਦਾ ਹੈ। ਇਸ ਲਈ ਤੁਹਾਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਗੁੜ ਨੂੰ ਸੀਮਿਤ ਮਾਤਰਾ 'ਚ ਖਾਣਾ ਫਾਇਦੇਮੰਦ ਹੈ।
ਚਿੱਟਾ ਲੂਣ: ਡਾਇਬੀਟੀਜ਼ ਵਾਲੇ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰਭਾਵਿਤ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ, ਜੋ ਦਿਲ ਦੀ ਬਿਮਾਰੀ, ਸਟ੍ਰੋਕ, ਗੁਰਦੇ ਦੀ ਬਿਮਾਰੀ ਦੇ ਖਤਰੇ ਨੂੰ ਵਧਾਉਂਦਾ ਹੈ। ਲੂਣ ਦਾ ਸੇਵਨ ਬਲੱਡ ਸ਼ੂਗਰ ਨੂੰ ਪ੍ਰਭਾਵਤ ਨਹੀਂ ਕਰਦਾ ਪਰ ਲੂਣ ਨੂੰ ਸੀਮਤ 'ਚ ਇਸਤੇਮਾਲ ਕਰਨਾ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਅਤੇ ਸ਼ੂਗਰ ਦੀਆਂ ਹੋਰ ਪੇਚੀਦਗੀਆਂ ਨੂੰ ਰੋਕਣ ਜਾਂ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ:-