ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ੂਗਰ ਕਾਰਨ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸਦਾ ਕੋਈ ਇਲਾਜ ਨਹੀਂ ਹੁੰਦਾ। ਪਰ ਖੁਰਾਕ ਅਤੇ ਜੀਵਨਸ਼ੈਲੀ 'ਚ ਬਦਲਾਅ ਕਰਕੇ ਤੁਸੀਂ ਇਸ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹੋ। ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਹਾਈ ਬਲੱਡ ਸ਼ੂਗਰ ਹੋਣ 'ਤੇ ਕੁਝ ਭੋਜਨਾਂ ਨੂੰ ਖੁਰਾਕ 'ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭੋਜਨ ਕੁਦਰਤੀ ਰੂਪ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੇ ਹਨ।
ਹਾਈ ਬਲੱਡ ਸ਼ੂਗਰ ਦੇ ਲੱਛਣ
ਹਾਈ ਬਲੱਡ ਸ਼ੂਗਰ ਦੀ ਸਮੱਸਿਆ ਦੌਰਾਨ ਕਈ ਲੱਛਣ ਨਜ਼ਰ ਆਉਣ ਲੱਗਦੇ ਹਨ। ਜੇਕਰ ਤੁਹਾਨੂੰ ਵੀ ਹੇਠਾਂ ਦੱਸੇ ਲੱਛਣ ਨਜ਼ਰ ਆਉਦੇ ਹਨ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਅਤੇ ਤਰੁੰਤ ਜਾਂਚ ਕਰਵਾਓ। ਹਾਈ ਬਲੱਡ ਸ਼ੂਗਰ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਜ਼ਿਆਦਾ ਮਾਤਰਾ ਵਿੱਚ ਪਿਸ਼ਾਬ ਆਉਣਾ
- ਬਹੁਤ ਜ਼ਿਆਦਾ ਪਿਆਸ
- ਥਕਾਵਟ ਮਹਿਸੂਸ ਹੋਣਾ
- ਵਾਰ-ਵਾਰ ਭੁੱਖ ਲੱਗਣਾ
- ਮੂੰਹ ਸੁੱਕਣਾ
- ਭਾਰ ਘਟਣਾ
- ਧੁੰਦਲੀ ਨਜ਼ਰ
- ਵਾਰ-ਵਾਰ ਇਨਫੈਕਸ਼ਨ ਹੋਣਾ
ਸ਼ੂਗਰ ਨੂੰ ਕੰਟਰੋਲ ਕਰਨ ਲਈ ਖੁਰਾਕ
- ਅਖਰੋਟ: ਅਖਰੋਟ ਸਿਹਤਮੰਦ ਚਰਬੀ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਅਖਰੋਟ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਸ ਲਈ ਤੁਸੀਂ ਅਖਰੋਟ ਨੂੰ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
- ਖੱਟੇ ਫਲ: ਖੱਟੇ ਫਲ ਵਿਟਾਮਿਨ ਸੀ ਅਤੇ ਫਾਈਬਰ ਨਾਲ ਭਰੇ ਹੋਏ ਹੁੰਦੇ ਹਨ। ਇਹ ਸ਼ੂਗਰ ਦੇ ਸੋਖਣ ਨੂੰ ਹੌਲੀ ਕਰਦੇ ਹਨ ਅਤੇ ਇਨਸੁਲਿਨ ਦੇ ਵਾਧੇ ਨੂੰ ਰੋਕਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਖੱਟੇ ਫਲ ਜਿਵੇਂ ਸੰਤਰੇ ਅਤੇ ਮਸੰਮੀ ਆਦਿ ਜ਼ਰੂਰ ਖਾਣੀ ਚਾਹੀਦੀ ਹੈ।
- ਜਵਾਰ: ਜਵਾਰ ਗਲੂਟਨ-ਮੁਕਤ ਸਾਬਤ ਅਨਾਜ ਰਿਫਾਇੰਡ ਆਟੇ ਦਾ ਇੱਕ ਸ਼ਾਨਦਾਰ ਵਿਕਲਪ ਹੈ। ਇਹ ਤੁਹਾਡੀ ਬਲੱਡ ਸ਼ੂਗਰ ਨੂੰ ਸਥਿਰ ਰੱਖਦਾ ਹੈ। ਇਸਦੇ ਨਾਲ ਹੀ, ਜਵਾਰ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸਨੂੰ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ।
ਇਹ ਵੀ ਪੜ੍ਹੋ:-