ETV Bharat / lifestyle

ਕੀ ਤੁਸੀਂ ਮਿੱਠਾ ਖਾਣ ਦੇ ਸ਼ੌਕੀਨ ਹੋ? ਜੇਕਰ ਇਸ ਤਰ੍ਹਾਂ ਖਾਓਗੇ ਤਾਂ ਨਹੀਂ ਹੋਵੋਗੇ ਕਿਸੇ ਬਿਮਾਰੀ ਦਾ ਸ਼ਿਕਾਰ! - HOW TO EAT SWEETS BETTER

ਜੇਕਰ ਤੁਸੀਂ ਮਿੱਠੇ ਨੂੰ ਸਹੀਂ ਤਰੀਕੇ ਨਾਲ ਖਾਓਗੇ ਤਾਂ ਬਿਨ੍ਹਾਂ ਕਿਸੇ ਬਿਮਾਰੀ ਦੇ ਮਿਠਾਈ ਦਾ ਆਨੰਦ ਲੈ ਸਕੋਗੇ।

HOW TO EAT SWEETS BETTER
HOW TO EAT SWEETS BETTER (Getty Image)
author img

By ETV Bharat Lifestyle Team

Published : Feb 24, 2025, 10:06 AM IST

ਮਿੱਠਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਕਈ ਬਿਮਾਰੀਆਂ ਦਾ ਸ਼ਿਕਾਰ ਹੋਣ ਕਰਕੇ ਲੋਕ ਮਿੱਠਾ ਖਾਣ ਤੋਂ ਪਰਹੇਜ਼ ਕਰਦੇ ਹਨ। ਦੱਸ ਦੇਈਏ ਕਿ ਮਿੱਠਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਲੋਕ ਡਰ ਕੇ ਮਿਠਾਈਆਂ ਤੋਂ ਦੂਰੀ ਬਣਾਉਣ ਲੱਗ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਘਰੇਲੂ ਮਿਠਾਈਆਂ ਨੂੰ ਤੁਸੀਂ ਬਿਨ੍ਹਾਂ ਕਿਸੇ ਡਰ ਦੇ ਖਾ ਸਕਦੇ ਹੋ। ਦੱਸ ਦੇਈਏ ਕਿ ਮਿੱਠਾ ਸ਼ੂਗਰ ਦੇ ਮਰੀਜ਼ਾਂ ਲਈ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਸੀਮਿਤ ਮਾਤਰਾ 'ਚ ਹੀ ਮਿੱਠਾ ਖਾਣਾ ਚਾਹੀਦਾ ਹੈ। ਡਾ. ਚੈਤਾਲੀ ਰਾਠੌੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕੁਝ ਸੁਝਾਅ ਦੱਸੇ ਹਨ ਕਿ ਕਿਵੇਂ ਤੁਸੀਂ ਬਿਨ੍ਹਾਂ ਕਿਸੇ ਸਮੱਸਿਆ ਦੇ ਮਿਠਾਈਆਂ ਦਾ ਆਨੰਦ ਮਾਣ ਸਕਦੇ ਹੋ ਅਤੇ ਕਿਹੜੀਆਂ 10 ਘਰੇਲੂ ਮਿਠਾਈਆਂ ਨੂੰ ਤੁਸੀਂ ਬਿਨ੍ਹਾਂ ਕਿਸੇ ਡਰ ਤੋਂ ਖਾ ਸਕਦੇ ਹੋ।

ਮਿਠਾਈਆਂ ਖਾਣ ਦਾ ਸਹੀ ਤਰੀਕਾ

  1. ਮਿੱਠਾ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਖਾਓ।
  2. ਰਿਫਾਈਨ ਸ਼ੂਗਰ ਤੋਂ ਬਚੋ ਅਤੇ ਮਾਲਟੋਡੇਕਸਟ੍ਰੀਨ ਵਰਗੀ ਪ੍ਰੀਜ਼ਰਵੇਟਿਵ ਸ਼ੂਗਰ ਨਾ ਖਾਓ।
  3. ਹਮੇਸ਼ਾ ਖੰਡ ਦੀ ਥਾਂ ਮਿਸ਼ਰੀ ਜਾਂ ਗੁੜ ਦੀ ਵਰਤੋਂ ਕਰੋ।
  4. ਧਿਆਨ ਰੱਖੋ ਕਿ ਜ਼ਿਆਦਾ ਮਿੱਠਾ ਨਾ ਖਾਓ

ਇਨ੍ਹਾਂ 10 ਘਰੇਲੂ ਮਿਠਾਈਆਂ ਨੂੰ ਖਾਣਾ ਬਿਹਤਰ

  • ਘਰ 'ਚ ਬਣਾਇਆ ਕਣਕ ਦਾ ਸ਼ੀਰਾ, ਅਨਾਨਾਸ ਸ਼ੀਰਾ, ਮੂੰਗ ਦਾਲ ਸ਼ੀਰਾ ਖਾਓ।
  • ਦਲੀਆ
  • ਮੱਖਣ ਖੀਰ
  • ਘਰੇਲੂ ਫਲਾਂ ਦਾ ਜੈਮ
  • ਬੇਸਨ ਦੇ ਲੱਡੂ
  • ਚੌਲਾਂ ਦੀ ਖੀਰ
  • ਬਾਟੀ ਚੁਰਮਾ
  • ਗਾਜਰ ਦਾ ਹਲਵਾ

ਧਿਆਨ ਰੱਖਣ ਵਾਲੀ ਗੱਲ

ਇਸ ਗੱਲ ਦਾ ਧਿਆਨ ਰੱਖੋ ਕਿ ਮਿਠਾ ਬਣਾਉਦੇ ਸਮੇਂ ਰਿਫਾਇੰਡ ਸ਼ੂਗਰ ਦੀ ਵਰਤੋਂ ਨਾ ਕੀਤੀ ਜਾਵੇ। ਇਸਦੇ ਨਾਲ ਹੀ, ਸ਼ੂਗਰ ਦੇ ਮਰੀਜ਼ਾਂ ਨੂੰ ਬਹੁਤ ਘੱਟ ਮਾਤਰਾ ਵਿੱਚ ਮਿੱਠਾ ਖਾਣਾ ਚਾਹੀਦਾ ਹੈ। ਜ਼ਿਆਦਾ ਮਿੱਠਾ ਖਾਣ ਨਾਲ ਤੁਸੀਂ ਹੋਰ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਹਮੇਸ਼ਾ ਸੀਮਿਤ ਮਾਤਰਾ 'ਚ ਹੀ ਮਿੱਠਾ ਖਾਓ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.