ETV Bharat / entertainment

ਅੰਮ੍ਰਿਤ ਮਾਨ ਨੇ ਕੀਤਾ ਨਵੇਂ ਗੀਤ ਦਾ ਐਲਾਨ, ਜਲਦ ਹੋਏਗਾ ਰਿਲੀਜ਼ - AMRIT MAAN

ਹਾਲ ਹੀ ਵਿੱਚ ਅੰਮ੍ਰਿਤ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ।

Amrit Maan
Amrit Maan (Photo: Song Poster)
author img

By ETV Bharat Entertainment Team

Published : Feb 24, 2025, 12:40 PM IST

ਚੰਡੀਗੜ੍ਹ: ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੀ ਸ਼ਾਨਦਾਰ ਗਾਇਕੀ ਦਾ ਇਜ਼ਹਾਰ ਅੱਜ ਬਾਲੀਵੁੱਡ ਗਲਿਆਰਿਆਂ ਵਿੱਚ ਬਰਾਬਰਤਾ ਨਾਲ ਕਰਵਾ ਰਿਹਾ ਹੈ, ਜਿੰਨ੍ਹਾਂ ਦੀ ਗਲੈਮਰ ਨਗਰੀ ਮੁੰਬਈ ਵਿੱਚ ਬੋਲ ਰਹੀ ਤੂਤੀ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਜਾਨਲੇਵਾ', ਜੋ ਇੱਕ ਵਾਰ ਮੁੜ ਬਾਲੀਵੁੱਡ ਅਤੇ ਪਾਲੀਵੁੱਡ ਸੁਮੇਲਤਾ ਦਾ ਖੂਬਸੂਰਤ ਮੰਜ਼ਰ ਕਰਵਾਏਗਾ। 'ਗੁਲਸ਼ਨ ਕੁਮਾਰ' ਅਤੇ 'ਟੀ-ਸੀਰੀਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਸੋਂਗ ਦੇ ਪੇਸ਼ਕਰਤਾ ਭੂਸ਼ਣ ਕੁਮਾਰ ਹਨ, ਜਿੰਨ੍ਹਾਂ ਦੁਆਰਾ ਬੇਹੱਦ ਵੱਡੇ ਅਤੇ ਆਲੀਸ਼ਾਨ ਸਾਂਚੇ ਅਧੀਨ ਇਸ ਗਾਣੇ ਦਾ ਸੰਗੀਤਕ ਵਜ਼ੂਦ ਸਿਰਜਿਆ ਗਿਆ ਹੈ।

25 ਫ਼ਰਵਰੀ ਨੂੰ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਅੰਮ੍ਰਿਤ ਮਾਨ ਨੇ ਦਿੱਤੀ ਹੈ, ਜਦਕਿ ਸੰਗੀਤ ਮਕਸਰਕੀ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਬਿਹਤਰੀਨ ਸੰਗੀਤਬੱਧਤਾ ਦਾ ਇਜ਼ਹਾਰ ਕਰਵਾਉਂਦੇ ਇਸ ਗਾਣੇ ਦੇ ਬੋਲ ਵੀ ਅੰਮ੍ਰਿਤ ਮਾਨ ਨੇ ਖੁਦ ਰਚੇ ਹਨ, ਜੋ ਬੇਹੱਦ ਕਮਾਲ ਦੇ ਗੀਤਕਾਰ ਵੀ ਹਨ, ਜਿਸ ਦਾ ਪ੍ਰਗਟਾਵਾ ਉਨ੍ਹਾਂ ਦੇ ਲਿਖੇ ਅਤੇ ਨਾਮਵਰ ਗਾਇਕਾਂ ਵੱਲੋਂ ਗਾਏ ਬੇਸ਼ੁਮਾਰ ਗੀਤ ਭਲੀਭਾਂਤ ਕਰਵਾ ਚੁੱਕੇ ਹਨ।

ਮੁੰਬਈ ਦੇ ਅਤਿ ਆਧੁਨਿਕ ਸੰਗੀਤਕ ਸਟੂਡਿਓ ਵਿੱਚ ਰਿਕਾਰਡ ਕੀਤੇ ਗਏ ਉਕਤ ਗਾਏ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੀ ਅਦਾਕਾਰਾ ਅਮਾਇਰਾ ਦਸਤੂਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ, ਜਿੰਨ੍ਹਾਂ ਦੁਆਰਾ ਬਹੁਤ ਹੀ ਮਨਮੋਹਕਤਾ ਨਾਲ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਹਾਲ ਹੀ ਦੇ ਦਿਨਾਂ ਵਿੱਚ ਪੇਸ਼ ਕੀਤੇ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਕਲੋਬ੍ਰੇਸ਼ਨ ਅਧੀਨ ਪੇਸ਼ ਕੀਤੇ ਅਪਣੇ ਕੁਝ ਹੋਰ ਗਾਣਿਆ ਨੂੰ ਲੈ ਕੇ ਵੀ ਖਾਸੇ ਆਕਰਸ਼ਣ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਇਹ ਬਾਕਮਾਲ ਗਾਇਕ ਅਤੇ ਗੀਤਕਾਰ, ਜਿੰਨ੍ਹਾਂ ਵਿੱਚ ਹਿੰਦੀ ਸਿਨੇਮਾ ਸਟਾਰ ਸੰਜੇ ਦੱਤ ਨਾਲ 'ਪਾਵਰ ਹਾਊਸ', 'ਜੈਕਲਿਨ ਫਰਨਾਂਡਿਸ' ਨਾਲ 'ਚੈਸਿੰਗ ਸਟੋਰਮਰਾਈਡਰ' ਵੀ ਸ਼ੁਮਾਰ ਰਹੇ ਹਨ।

ਇਹਨਾਂ ਤੋਂ ਇਲਾਵਾ ਸੰਨੀ ਦਿਓਲ ਸਟਾਰਰ ਆਉਣ ਵਾਲੀ ਅਤੇ ਬਹੁ-ਚਰਚਿਤ ਪੈਨ ਇੰਡੀਆ ਹਿੰਦੀ ਫਿਲਮ 'ਜਾਟ' ਵਿੱਚ ਵੀ ਉਨ੍ਹਾਂ ਦਾ ਲਿਖਿਆ ਅਤੇ ਗਾਇਆ ਗਾਣਾ ਸੁਣਨ ਅਤੇ ਵੇਖਣ ਨੂੰ ਮਿਲੇਗਾ, ਜਿਸ ਵਿੱਚ ਉਹ ਖੁਦ ਵੀ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਂਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.