ਚੰਡੀਗੜ੍ਹ: ਪਾਕਿਸਤਾਨ ਕਲਾ, ਸਿਨੇਮਾ ਅਤੇ ਟੈਲੀਵਿਜ਼ਨ ਜਗਤ ਦਾ ਵੱਡਾ ਨਾਂਅ ਮੰਨੇ ਜਾਂਦੇ ਹਨ ਮਸ਼ਹੂਰ ਚਿਹਰੇ ਅਕਰਮ ਉਦਾਸ, ਕੇਸਰ ਪੀਆ ਅਤੇ ਸਲੀਮ ਅਲਬੇਲਾ ਪੰਜਾਬ ਪੁੱਜ ਚੁੱਕੇ ਹਨ, ਜੋ ਪਹਿਲੀ ਵਾਰ ਚੜ੍ਹਦੇ ਪੰਜਾਬ ਦੀ ਧਰਤੀ ਉਤੇ ਅਪਣੀ ਫਿਲਮ ਦੀ ਹੋਣ ਵਾਲੀ ਸ਼ੂਟਿੰਗ ਦਾ ਹਿੱਸਾ ਬਣਨ ਜਾ ਰਹੇ ਹਨ।
ਵਾਹਗਾ ਬਾਰਡਰ ਦੁਆਰਾ ਪੰਜਾਬ ਪੁੱਜੀ ਉਕਤ ਕਲਾਕਾਰ ਤਿੱਕੜੀ ਦਾ ਪਾਲੀਵੁੱਡ ਦੇ ਸੁਪ੍ਰਸਿੱਧ ਐਕਟਰਜ਼ ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ, ਜਿਸ ਦੌਰਾਨ ਅਜ਼ੀਮ ਪਾਕਿ ਕਲਾਕਾਰਾਂ ਨੂੰ ਖੁਸ਼ਆਮਦੀਦ ਆਖਦਿਆਂ ਪੰਜਾਬੀ ਸਿਨੇਮਾ ਦੇ ਉਕਤ ਦਿੱਗਜ ਐਕਟਰਜ਼ ਨੇ ਕਿਹਾ ਕਿ ਹੱਦਾਂ ਅਤੇ ਸਰਹੱਦਾਂ ਦੀਆਂ ਦੂਰੀਆਂ ਨੂੰ ਘੱਟ ਕਰਨ ਅਤੇ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਵਿੱਚ ਦੋਹਾਂ ਮੁਲਕਾਂ ਦੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਪਰ ਰਾਜਨੀਤਿਕ ਵਿਵਾਦਾਂ ਦੇ ਚੱਲਦਿਆਂ ਇਸ ਸਿਲਸਿਲੇ ਵਿੱਚ ਖਲਾਅ ਵੀ ਪੈਦਾ ਕੀਤੀ ਜਾਂਦੀ ਰਹੀ ਹੈ, ਜੋ ਕੂਟਨੀਤਿਕ ਚਾਲਾਂ ਦਾ ਬੁਣਿਆ ਜਾਲ ਟੁੱਟਦਾ ਜਾ ਰਿਹਾ ਹੈ, ਜਿਸ ਸੰਬੰਧਤ ਟੁੱਟੀਆਂ ਤੰਦਾਂ ਨੂੰ ਮੁੜ ਪੀੜੀਆਂ ਕਰੇਗੀ ਉਕਤ ਅਦਾਕਾਰਾਂ ਦੀ ਪੰਜਾਬ ਫੇਰੀ, ਜੋ ਪਾਲੀਵੁੱਡ ਫਿਲਮਾਂ ਦੇ ਗਲੋਬਲੀ ਹੋ ਚੁੱਕੇ ਅਧਾਰ ਨੂੰ ਹੋਰ ਵਿਸ਼ਾਲਤਾ ਭਰਿਆ ਰੂਪ ਅਤੇ ਸੋਹਣੇ ਰੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਓਧਰ ਪੰਜਾਬ ਪੁੱਜੇ ਉਕਤ ਲਾਹੌਰੀਏ ਕਲਾਕਾਰ ਵੀ ਅਪਣੀ ਇਸ ਪਹਿਲੀ ਆਮਦ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸੰਬੰਧਤ ਅਪਣੀ ਖੁਸ਼ੀ ਦਾ ਪ੍ਰਗਟਾਵਾ ਅਪਣੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਵੀ ਕੀਤਾ ਹੈ।
ਹਾਲ ਹੀ ਦੇ ਸਮੇਂ ਕਈ ਪਾਲੀਵੁੱਡ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਪਾਕਿ ਅਦਾਕਾਰ ਅਕਰਮ ਉਦਾਸ, ਜੋ ਅਪਣੇ ਡਾਇਲਾਗ 'ਬੂਟਾ ਗਾਲਾਂ ਕੱਢਦਾ' ਨੂੰ ਲੈ ਵੀ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਕੀਤੀਆਂ ਗਈਆਂ ਪੰਜਾਬੀ ਫਿਲਮਾਂ ਵਿੱਚ 'ਜੱਟ ਐਂਡ ਜੂਲੀਅਟ 3', 'ਐਨੀ ਹਾਓ ਮਿੱਟੀ ਪਾਓ' ਤੋਂ ਇਲਾਵਾ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2', 'ਚੱਲ ਮੇਰਾ ਪੁੱਤ 3' ਸ਼ੁਮਾਰ ਰਹੀਆਂ ਹਨ, ਜੋ ਹੁਣ 'ਰਿਦਮ ਬੁਆਏਜ਼' ਦੀ ਹੀ ਇਸੇ ਸੀਕਵਲ ਫਿਲਮ ਦੇ ਚੌਥਾ ਭਾਗ ਦਾ ਵੀ ਹਿੱਸਾ ਹਨ।
ਇਹ ਵੀ ਪੜ੍ਹੋ: