ਬਠਿੰਡਾ: ਪੰਜਾਬ ਪੁਲਿਸ ਵੱਲੋਂ ਲਗਾਤਾਰ ਚੋਰਾਂ, ਲੁੱਟਾਂ-ਖੋਹਾਂ ਅਤੇ ਕਤਲ ਕਰਨ ਤੇ ਕਤਲ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਬਠਿੰਡਾ ਪੁਲਿਸ ਨੇ ਪਿਛਲੇ ਦਿਨੀਂ 100 ਫੁੱਟੀ ਰੋਡ 'ਤੇ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕਰਨ ਵਾਲੇ ਮਾਮਲੇ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ 'ਚ ਹੁਣ ਤੱਕ ਪੁਲਿਸ ਨੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰਾਂ ਦੀ ਬਰਾਮਦਗੀ ਵੀ ਕੀਤੀ ਹੈ।
ਪੁੁਲਿਸ ਨੇ ਦਿੱਤੀ ਜਾਣਕਾਰੀ
ਇਸ ਮਾਮਲੇ 'ਚ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਜਨਵਰੀ ਨੂੰ 100 ਫੁੱਟੀ ਰੋਡ 'ਤੇ ਜਸਦੀਪ ਸਿੰਘ ਵਾਸੀ ਗੋਨਿਆਣਾ ਮੰਡੀ ਅਤੇ ਲਵਪ੍ਰੀਤ ਸਿੰਘ ਉਰਫ਼ ਲਵੀ ਨੂੰ ਘੇਰੇ ਕੇ ਕੁੱਟਿਆ ਗਿਆ ਸੀ। ਹਮਲਾ ਕਰਨ ਵਾਲਿਆਂ 'ਚ ਮਨਪ੍ਰੀਤ ਸਿੰਘ ਦੰਦੀਵਾਲ, ਕਰਨ, ਸਾਬੂ ਨੇ ਸੋਨਾ ਸਿੰਘ ਸ਼ੈਅ ਨੇ ਆਪਣੇ ਕਰੀਬ 7-8 ਵਿਅਕਤੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਜਿਸ 'ਚ ਜਸਦੀਪ ਸਿੰਘ ਨੂੰ ਜ਼ਖਮੀ ਕਰ ਦਿੱਤਾ। ਇਸੇ ਮਾਮਲੇ 'ਚ ਸਿਵਲ ਪੁਲਿਸ ਬਠਿੰਡਾ ਨੇ ਕੇਸ ਦਰਜ ਕੀਤਾ ਸੀ।
ਟੀਮਾਂ ਦਾ ਗਠਨ
"ਜਸਦੀਪ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਿਕੰਦਰ ਸਿੰਘ, ਗੁਰਪੰਥ ਸਿੰਘ ਅਤੇ 3 ਹੋਰਾਂ ਨੂੰ ਮੁਲਜ਼ਮ ਨਾਮਜਦ ਕਰਕੇ ਸੀ.ਆਈ.ਏ ਸਟਾਫ-1 ਬਠਿੰਡਾ ਅਤੇ ਥਾਣਾ ਸਿਵਲ ਲਾਈਨ ਬਠਿੰਡਾ ਦੀ ਟੀਮ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹੋਰ ਵੀ ਖੁਲਾਸੇ ਹੋ ਸਕਣ"। ਨਰਿੰਦਰ ਸਿੰਘ, ਐਸਪੀਡੀ
- ਦਿੱਲੀ 'ਚ ਭਾਜਪਾ ਦੀ ਜਿੱਤ 'ਤੇ ਪੰਜਾਬ ਦੇ ਲੀਡਰਾਂ ਦੇ ਚਿਹਰੇ 'ਕਮਲ' ਵਾਂਗ ਖਿੜੇ, ਸੁਖਬੀਰ ਬਾਦਲ ਨੇ ਵੀ ਆਖੀ ਵੱਡੀ ਗੱਲ
- ਕੇਂਦਰੀ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਗੈਂਗਸਟਰ ਸੁੱਖਾ ਕਾਹਲਵਾਂ ਗੈਂਗ ਦੇ ਮੈਂਬਰ, ਜੇਲ੍ਹ ਪ੍ਰਸ਼ਾਸਨ 'ਤੇ ਚੁੱਕੇ ਸਵਾਲ
- Arvind Kejriwal : IRS ਅਫ਼ਸਰ ਦੀ ਛੱਡੀ ਨੌਕਰੀ, ਸਰਕਾਰ ਨਾਲ ਲਿਆ ਪੰਗਾ, ਫਿਰ ਤਿੰਨ ਵਾਰ CM ਬਣਿਆ ਇਹ 'ਆਮ ਆਦਮੀ'