ਪੰਜਾਬ

punjab

ETV Bharat / state

ਪੁਲਿਸ ਨੇ ਕਾਬੂ ਕੀਤੇ ਸੱਸ ਅਤੇ ਜਵਾਈ; ਕਰਦੇ ਸੀ ਨਸ਼ਾ ਤਸਕਰੀ, ਸੁਣੋ ਕਿਵੇਂ ਬਣਾਉਂਦੇ ਸੀ ਪਲਾਨ - Bathinda police arrest drug smugler

Drug Trafficking: ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆਂ 'ਤੇ ਠੱਲ੍ਹ ਪਾਉਣ ਲਈ ਸਖਤੀ ਕਰ ਰਹੀ ਹੈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰ ਰਹੀ ਹੈ, ਤਾਂ ਦੁਜੇ ਪਾਸੇ ਬਠਿੰਡਾ ਵਿੱਚ ਸੱਸ ਅਤੇ ਜਵਾਈ ਨਸ਼ਿਆਂ ਦੀ ਤਸਕਰੀ ਕਰਨ ਦੇ ਇਲਜ਼ਾਮਾਂ ਹੇਠ ਪੁਲਿਸ ਨੇ ਕਾਬੂ ਕੀਤੇ ਹਨ।

The son in law and mother-in-law started drug trafficking, Bathinda police intercepted both
ਸੱਸ ਅਤੇ ਜਵਾਈ ਨੇ ਸ਼ੁਰੂ ਕੀਤੀ ਨਸ਼ਿਆਂ ਦੀ ਤਸਕਰੀ, ਪੁਲਿਸ ਨੇ ਕੀਤੇ ਕਾਬੂ (BATHINDA REPORTER)

By ETV Bharat Punjabi Team

Published : Aug 26, 2024, 10:39 AM IST

ਸੱਸ ਅਤੇ ਜਵਾਈ ਨੇ ਸ਼ੁਰੂ ਕੀਤੀ ਨਸ਼ਿਆਂ ਦੀ ਤਸਕਰੀ (BATHINDA REPORTER)

ਬਠਿੰਡਾ :ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਵੱਡੀ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ। ਇਸੇ ਮੁਹਿਮ ਤਹਿਤ ਬਠਿੰਡਾ ਸੀਆਈਏ ਸਟਾਫ ਦੋ ਦੀ ਟੀਮ ਵੱਲੋਂ ਗਸ਼ਤ ਦੌਰਾਨ ਸੱਸ ਜਵਾਈ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ 50 ਗ੍ਰਾਮ ਹੈਰੋਇਨ ਅਤੇ 8 ਹਜਾਰ ਰੁਪਏ ਦੀ ਡਰੱਗ ਮਣੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੋ ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਤੋਂ ਬਿਆਣਾ ਬਸਤੀ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਦੇ ਆਧਾਰ 'ਤੇ ਇੱਕ ਔਰਤ ਅਤੇ ਮਰਦ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 50 ਗ੍ਰਾਮ ਹਰਰੋਇਨ ਅਤੇ 8 ਹਜਾਰ ਰੁਪਏ ਡਰੱਗ ਮਣੀ ਬਰਾਮਦ ਕੀਤੀ ਗਈ।

ਨਸ਼ਾ ਤਸਕਰ ਸੱਸ-ਜਵਾਈ ਕਾਬੂ:ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਪਹਿਚਾਣ ਮਨਜੀਤ ਕੌਰ ਵਾਸੀ ਧੋਬੀਆਣਾ ਬਸਤੀ ਅਤੇ ਗੁਰਦਿਆਲ ਆਰਾਮ ਨਿਵਾਸੀ ਹਨੁਮਾਨ ਗੜ੍ਹ ਰਾਜਸਥਾਨ ਵੱਜੋਂ ਹੋਈ ਅਤੇ ਇਹ ਰਿਸ਼ਤੇ ਵਿੱਚ ਸੱਸ ਜਵਾਈ ਹਨ। ਮਨਜੀਤ ਕੌਰ ਖਿਲਾਫ ਪਹਿਲਾਂ ਵੀ ਸੱਤ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਮੈਡੀਕਲ ਕਰਾਉਣ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਦਾਲਤ ਤੋਂ ਰਿਮਾਂਡ ਲੈਣ ਉਪਰੰਤ ਪੁੱਛਗਿਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਕਿਸੇ ਵੀ ਹਾਲਾਤ ਵਿੱਚ ਨਹੀਂ ਬਖਸ਼ਿਆ ਜਾਵੇਗਾ ਅਤੇ ਉਨਾਂ ਖਿਲਾਫ ਸਖਤ ਐਕਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ੇ ਉੱਤੇ ਸਖ਼ਤ ਕਾਰਵਾਈਆਂ ਇੰਝ ਹੀ ਜਾਰੀ ਰਹਿਣਗੀਆਂ।

ABOUT THE AUTHOR

...view details